ਨਵੀਂ ਦਿੱਲੀ— 17ਵੀਂ ਲੋਕ ਸਭਾ ਚੋਣ ਦਾ ਚੋਣ ਸਫਰ ਖਤਮ ਹੋ ਗਿਆ ਹੈ। ਹੁਣ ਬਸ ਉਡੀਕ ਹੈ ਤਾਂ 23 ਮਈ ਦੀ। 23 ਮਈ ਨੂੰ ਤਸਵੀਰ ਸਾਫ ਹੋ ਜਾਵੇਗੀ ਕਿ ਮੋਦੀ ਵਾਪਸੀ ਕਰਨਗੇ ਜਾਂ ਨਹੀਂ। ਕਰੀਬ ਦੋ ਮਹੀਨੇ ਚਲੀਆਂ ਲੋਕ ਸਭਾ ਚੋਣਾਂ ਦੌਰਾਨ ਨੇਤਾਵਾਂ ਨੇ ਆਪਣੇ ਵੱਲ ਦੀ ਹਵਾ ਲਈ ਚੋਣ ਪ੍ਰਚਾਰ 'ਚ ਕੋਈ ਕਸਰ ਨਹੀਂ ਛੱਡੀ। ਜੇਕਰ ਗੱਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਜਾਵੇ ਤਾਂ ਸਰਚ ਇੰਜਣ ਗੂਗਲ 'ਤੇ ਇਨ੍ਹਾਂ ਦੋਹਾਂ ਨੇਤਾਵਾਂ ਨੂੰ ਲੋਕਾਂ ਵਲੋਂ ਸਰਚ ਕੀਤਾ ਗਿਆ। ਸਰਚਿੰਗ 'ਚ ਰਾਹੁਲ ਗਾਂਧੀ ਦੇ ਮੁਕਾਬਲੇ ਨਰਿੰਦਰ ਮੋਦੀ ਅੱਗੇ ਰਹੇ। ਮੋਦੀ ਸਭ ਤੋਂ ਜ਼ਿਆਦਾ 27 ਮਾਰਚ ਨੂੰ ਸਰਚ ਕੀਤੇ ਗਏ, ਕਿਉਂਕਿ ਇਸ ਦਿਨ ਐਂਟੀ ਸੈਟੇਲਾਈਟ (ਮਿਸ਼ਨ ਸ਼ਕਤੀ) ਮਿਜ਼ਾਈਲ ਲਾਂਚ ਹੋਈ ਸੀ। ਮੋਦੀ ਨੇ ਟਵਿੱਟਰ 'ਤੇ ਇਕ ਟਵੀਟ ਕੀਤਾ ਸੀ ਕਿ ਦੇਸ਼ ਦੇ ਨਾਮ ਸੰਦੇਸ਼ ਦੇਵਾਂਗਾ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਖਲਬਲੀ ਮਚ ਗਈ ਸੀ ਕਿ ਆਖਰਕਾਰ ਮੋਦੀ ਕੀ ਸੰਦੇਸ਼ ਦੇਣ ਵਾਲੇ ਹਨ। ਇਸ ਮਿਸ਼ਨ ਸ਼ਕਤੀ ਦੀ ਮੋਦੀ ਨੇ ਜਾਣਕਾਰੀ ਦਿੱਤੀ ਸੀ ਅਤੇ ਵਿਗਿਆਨੀਆਂ ਦੀ ਹੌਸਲਾ ਅਫਜ਼ਾਈ ਕੀਤੀ ਸੀ।

ਰਾਹੁਲ ਗਾਂਧੀ ਨੂੰ ਕੀਤਾ ਗਿਆ ਸਰਚ—
ਉੱਥੇ ਹੀ 22 ਅਪ੍ਰੈਲ ਨੂੰ ਸਭ ਤੋਂ ਜ਼ਿਆਦਾ ਰਾਹੁਲ ਗਾਂਧੀ ਸਰਚ ਕੀਤੇ ਗਏ। ਇਸ ਦਿਨ ਰਾਹੁਲ ਗਾਂਧੀ ਨੇ 'ਚੌਕੀਦਾਰ ਚੋਰ ਹੈ' ਦੇ ਬਿਆਨ 'ਤੇ ਸੁਪਰੀਮ ਕੋਰਟ 'ਚ ਮੁਆਫ਼ੀ ਮੰਗੀ ਸੀ। ਇੱਥੇ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੇ ਨਾਂ ਅੱਗੇ ਚੌਕੀਦਾਰ ਨਰਿੰਦਰ ਮੋਦੀ ਜੋੜਿਆ ਹੈ। ਇਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਨ੍ਹਾਂ ਨੂੰ 'ਚੌਕੀਦਾਰ ਚੋਰ ਹੈ' ਕਹਿੰਦੇ ਰਹੇ ਅਤੇ ਜਿਸ ਕਾਰਨ ਉਨ੍ਹਾਂ ਨੇ ਬਾਅਦ ਵਿਚ ਮੁਆਫ਼ੀ ਮੰਗੀ।

ਮਹਿਲਾ ਨੇਤਾਵਾਂ- ਪ੍ਰਿਅੰਕਾ, ਮਮਤਾ ਤੇ ਮਾਇਆਵਤੀ ਵੀ ਨਹੀਂ ਰਹੀਆਂ ਪਿੱਛੇ—
ਮੋਦੀ ਅਤੇ ਰਾਹੁਲ ਤੋਂ ਇਲਾਵਾ ਇਸ ਵਾਰ ਦੀਆਂ ਚੋਣਾਂ 'ਚ 3 ਔਰਤਾਂ ਪ੍ਰਿਅੰਕਾ ਗਾਂਧੀ ਵਾਡਰਾ, ਮਮਤਾ ਬੈਨਰਜੀ ਅਤੇ ਮਾਇਆਵਤੀ ਵੀ ਛਾਈਆਂ ਰਹੀਆਂ। ਤਿੰਨਾਂ ਨੇ ਖੁੱਲ੍ਹ ਕੇ ਭਾਜਪਾ ਅਤੇ ਪੀ. ਐੱਮ. ਮੋਦੀ ਦਾ ਵਿਰੋਧ ਕੀਤਾ। ਗੂਗਲ ਟ੍ਰੇਂਡਸ ਦੇ ਡਾਟਾ ਮੁਤਾਬਕ ਮਾਇਆਵਤੀ ਨੂੰ ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿਚ ਸਭ ਤੋਂ ਵੱਧ ਸਰਚ ਕੀਤਾ ਗਿਆ। ਉੱਥੇ ਹੀ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਵਿਚ ਹੀ ਸਰਚ ਕੀਤਾ ਗਿਆ। ਜਦਕਿ ਪ੍ਰਿਅੰਕਾ ਗਾਂਧੀ ਨੂੰ ਸਭ ਤੋਂ ਜ਼ਿਆਦਾ ਨਾਗਾਲੈਂਡ, ਦਾਦਰ ਨਗਰ ਹਵੇਲੀ ਅਤੇ ਕੇਰਲ 'ਚ ਸਰਚ ਕੀਤਾ ਗਿਆ। ਮਾਇਆਵਤੀ ਦੇ ਔਸਤ ਅੰਕ ਸਭ ਤੋਂ ਜ਼ਿਆਦਾ 41 ਰਹੇ। ਇਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਦੇ 29 ਅਤੇ ਮਮਤਾ ਬੈਨਰਜੀ ਦੇ ਔਸਤ ਅੰਕ 21 ਰਹੇ। ਲੋਕਾਂ ਨੇ ਭਾਜਪਾ ਨੂੰ ਕਾਂਗਰਸ ਦੀ ਤੁਲਨਾ 'ਚ ਜ਼ਿਆਦਾ ਸਰਚ ਕੀਤਾ।
ਐਗਜਿਟ ਪੋਲ ਨਤੀਜਿਆਂ ਤੋਂ ਉਤਸ਼ਾਹਤ ਭਾਜਪਾ ਨੇ ਸ਼ੁਰੂ ਕੀਤੀ ਜਸ਼ਨ ਦੀ ਤਿਆਰੀ
NEXT STORY