ਨੈਸ਼ਨਲ ਡੈਸਕ- ਅਗਲੇ ਸਾਲ ਤੋਂ ਅਮਰਨਾਥ ਯਾਤਰਾ ਹੋਰ ਆਸਾਨ ਹੋ ਜਾਵੇਗੀ, ਕਿਉਂਕਿ ਸ਼ਰਧਾਲੂਆਂ ਨੂੰ ਬਾਲਟਾਲ ਤੋਂ ਪਵਿੱਤਰ ਗੁਫ਼ਾ ਤੱਕ ਆਸਾਨੀ ਨਾਲ ਯਾਤਰਾ ਕੀਤੀ ਜਾ ਸਕੇਗੀ। ਦਰਅਸਲ, ਬਾਲਟਾਲ ਤੋਂ ਪਵਿੱਤਰ ਗੁਫ਼ਾ ਤੱਕ ਸੜਕ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ। ਜੰਮੂ ਅਤੇ ਕਸ਼ਮੀਰ ਸਰਕਾਰ ਨੇ ਅਮਰਨਾਥ ਯਾਤਰਾ ਦੀ ਸਮਾਪਤੀ ਤੋਂ ਇਕ ਮਹੀਨੇ ਬਾਅਦ 6 ਸਤੰਬਰ ਨੂੰ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਰੱਖ-ਰਖਾਅ ਅਤੇ ਪ੍ਰਬੰਧਨ ਲਈ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀ.ਆਰ.ਓ) ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ- ਜੰਮੂ ਰੇਲਵੇ ਸਟੇਸ਼ਨ ’ਤੇ ਅੱਤਵਾਦੀ ਸਾਜ਼ਿਸ਼ ਨਾਕਾਮ, 18 ਡੈਟੋਨੇਟਰ ਬਰਾਮਦ
ਬੀ.ਆਰ.ਓ ਨੇ ਸੜਕ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ। ਪ੍ਰੋਜੈਕਟ ਬੀਕਨ 13.2 ਕਿਲੋਮੀਟਰ ਲੰਮਾ ਹੈ। ਇਸ ’ਚ ਸ਼੍ਰੀ ਅਮਰਨਾਥ ਜੀ ਜਰਨੀ ਟ੍ਰੈਕ ਦੀ ਮੁਰੰਮਤ ਅਤੇ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ’ਚ ਤੰਗ ਭਾਗਾਂ ਅਤੇ ਮਹੱਤਵਪੂਰਨ ਸਲਾਈਡ ਪੁਆਇੰਟਾਂ ਦੀ ਮੁਰੰਮਤ ਅਤੇ ਚੌੜਾ ਕਰਨ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ।
ਬਰਫ਼ਬਾਰੀ ਤੋਂ ਪਹਿਲਾਂ ਪ੍ਰੋਜੈਕਟ ’ਤੇ ਕੰਮ ਹੋ ਗਿਆ ਤੇਜ਼
ਬੀ.ਆਰ.ਓ ਚਾਹੁੰਦਾ ਹੈ ਕਿ ਇਸ ਕੰਮ ਦਾ ਵੱਡਾ ਹਿੱਸਾ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਕਵਰ ਕੀਤਾ ਜਾਵੇ। ਟ੍ਰੈਕ ਦੀ ਬਹਾਲੀ ਅਤੇ ਸੁਧਾਰ ਦਾ ਕੰਮ ਭੂਮੀ ਅਤੇ ਮੌਸਮ ਦੁਆਰਾ ਦਰਪੇਸ਼ ਵੱਖੋ-ਵੱਖਰੀਆਂ ਚੁਣੌਤੀਆਂ ਵਿਚਕਾਰ ਬਿਨਾਂ ਰੁਕੇ ਕੀਤਾ ਜਾ ਰਿਹਾ ਹੈ। ਫਿਲਹਾਲ ਬਾਲਟਾਲ ਤੋਂ ਪਵਿੱਤਰ ਗੁਫ਼ਾ ਤੱਕ ਪਹੁੰਚਣ ਲਈ 7-8 ਘੰਟੇ ਲੱਗਦੇ ਹਨ। ਨਵੀਂ ਚੌੜੀ ਸੜਕ ਬਣਨ ਤੋਂ ਬਾਅਦ ਸ਼ਰਧਾਲੂ 5-6 ਘੰਟਿਆਂ ’ਚ ਗੁਫ਼ਾ ’ਚ ਪਹੁੰਚ ਜਾਣਗੇ। ਇਸ ਨਵੀਂ ਸੜਕ ਦੇ ਬਣਨ ਤੋਂ ਬਾਅਦ ਲੋਕਾਂ ਦੀ ਅਮਰਨਾਥ ਯਾਤਰਾ ਹੋਰ ਸੁਖਾਵੀਂ ਅਤੇ ਆਨੰਦਮਈ ਹੋਵੇਗੀ।
ਆਸਾਮ ’ਚ 15 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ, 2 ਗ੍ਰਿਫਤਾਰ
NEXT STORY