ਲੁਧਿਆਣਾ, (ਭਗਵੰਤ)— ਮੰਗਲਵਾਰ ਇੱਥੇ ਸ੍ਰੀ ਅਮਰਨਾਥ ਯਾਤਰਾ ਜੋ ਕਿ 1 ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਚੱਲਣੀ ਹੈ ਤੇ ਯਾਤਰਾ ਦੇ ਦੌਰਾਨ ਦੇਸ਼ ਤੋਂ ਵੱਡੀ ਗਿਣਤੀ 'ਚ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਹੈ ਪਰ ਲੰਗਰ ਦੀ ਸਮੱਗਰੀ ਲਿਜਾਣ ਵਾਲੇ ਵਾਹਨਾਂ ਨੂੰ ਟੋਲ ਮੁਕਤ ਕਰਨ ਲਈ ਸ੍ਰੀ ਮਹਾਕਾਲ ਸੇਵਾ ਮੰਡਲ ਅਤੇ ਨਵੀਂ ਸੋਚ ਨਵੀਂ ਲਹਿਰ ਵੈੱਲਫੇਅਰ ਸੋਸਾਇਟੀ ਵੱਲੋਂ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੂੰ ਇੱਕ ਮੰਗ ਪੱਤਰ ਭਾਰਤ ਦੇ ਟਰਾਂਸਪੋਰਟ ਮੰਤਰੀ ਦੇ ਨਾਂ ਸੌਂਪਿਆ ਗਿਆ ਜਿਸ 'ਚ ਇਹ ਮੰਗ ਕੀਤੀ ਗਈ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਲਾਏ ਜਾਣ ਵਾਲੇ ਭੰਡਾਰੇ ਲਈ ਸਮੱਗਰੀ ਲਿਜਾਣ ਵਾਲੇ ਵਾਹਨਾਂ ਨੂੰ ਅਤੇ ਰਜਿਸਟ੍ਰੇਸ਼ਨ ਕਰਵਾ ਕੇ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਟੋਲ ਤੋਂ ਮੁਕਤ ਕੀਤਾ ਜਾਵੇ।
ਸ੍ਰੀ ਮਹਾਕਾਲ ਸੇਵਾ ਮੰਡਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ, ਪ੍ਰਧਾਨ ਦੀਪਕ ਪ੍ਰਜਾਪਤੀ ਤੇ ਨਵੀਂ ਸੋਚ ਨਵੀਂ ਲਹਿਰ ਦੇ ਪ੍ਰਧਾਨ ਪਰਮਜੀਤ ਸਿੰਘ ਨੋਟਰਾ ਦੇ ਕਿਹਾ ਕੀ ਇਹ ਲੰਗਰ ਸ਼ਰਧਾਲੂਆਂ ਲਈ ਸ਼ਰਧਾ ਵਜੋਂ ਤੇ ਉਨ੍ਹਾਂ ਦੀ ਸਹੂਲਤ ਲਈ ਲਾਏ ਜਾ ਰਹੇ ਹਨ। ਮਨਿਸਟਰੀ ਆਫ ਟਰਾਂਸਪੋਰਟ ਤੇ ਰੋਡ ਭਾਰਤ ਸਰਕਾਰ ਦਿੱਲੀ ਦੇ ਨਾਂ ਇਹ ਮੰਗ-ਪੱਤਰ ਸੰਸਥਾ ਵੱਲੋਂ ਸੌਂਪਿਆ ਗਿਆ।
ਇਸ ਮੰਗ-ਪੱਤਰ 'ਚ ਇਹ ਮੰਗ ਚੁੱਕੀ ਗਈ ਕਿ ਲੰਗਰ ਸਮੱਗਰੀ ਲਿਜਾਣ ਵਾਲੇ ਟਰੱਕ ਤੇ ਰਜਿਸਟ੍ਰੇਸ਼ਨ ਕਰਵਾ ਕੇ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਟੋਲ ਤੋਂ ਛੋਟ ਦਿੱਤੀ ਜਾਵੇ।ਇਸ ਮੌਕੇ ਰਾਜੇਸ਼ ਸਰੀਨ, ਨਰੇਸ਼ ਸਰੀਨ, ਸੰਨੀ ਸਤਿਜਾ, ਸੀਨੀਅਰ ਵਕੀਲ ਕਮਲਦੀਪ ਕੁਮਾਰ, ਵਕੀਲ ਬ੍ਰਿਜ ਭੂਸ਼ਣ, ਵਕੀਲ ਡੈਨਿਸ ਨੋਟਾਂ ਆਦਿ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਬਸਪਾ ਦੇ ਰਾਹ ਵੱਖ ਹਨ ਤਾਂ ਵੀ ਉਸ ਦਾ ਸਵਾਗਤ ਹੈ : ਅਖਿਲੇਸ਼
NEXT STORY