ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— ਲੋਕਸਭਾ ਚੋਣਾਂ 2019 ਦੇ ਰੁਝਾਨਾਂ ਵਿਚ ਭਾਜਪਾ ਨੂੰ ਦੂਜੀ ਵਾਰ ਬਹੁਮਤ ਮਿਲਣ ਦੀ ਖੁਸ਼ੀ ਵਿਚ ਵਿਦੇਸ਼ਾਂ ਵਿਚ ਵੱਸਦੇ ਪ੍ਰਸ਼ੰਸਕ ਜਸ਼ਨ ਮਨਾ ਰਹੇ ਹਨ। ਭਾਰਤ ਵਿਚ ਲੋਕ ਜ਼ਿਆਦਾਤਰ ਟੀ.ਵੀ. ਅਤੇ ਸੋਸ਼ਲ ਮੀਡੀਆ ਜ਼ਰੀਏ 17ਵੀਂ ਲੋਕਸਭਾ ਚੋਣਾਂ ਦੇ ਨਤੀਜੇ ਦੇਖ ਰਹੇ ਹਨ। ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੀ ਅਗਵਾਈ ਵਾਲਾ ਐੱਨ.ਡੀ.ਏ. 300 ਤੋਂ ਉੱਪਰ ਸੀਟਾਂ ਜਿੱਤਦਾ ਨਜ਼ਰ ਆ ਰਿਹਾ ਹੈ।
ਪੀ.ਐੱਮ. ਨਰਿੰਦਰ ਮੋਦੀ ਦੇ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ ਵਿਚ ਵੀ ਫੈਨਸ ਮੌਜੂਦ ਹਨ। ਅਮਰੀਕਾ ਵਿਚ ਰਹਿਣ ਵਾਲੇ ਉਨ੍ਹਾਂ ਦੇ ਇਕ ਫੈਨ ਨੇ ਲੋਕਸਭਾ ਚੋਣਾਂ ਦੇ ਨਤੀਜੇ ਦੇਖਣ ਲਈ ਪੂਰਾ ਥੀਏਟਰ ਬੁੱਕ ਕਰਵਾ ਲਿਆ। ਉਨ੍ਹਾਂ ਨੇ ਇਹ ਥੀਏਟਰ ਮਿਨੀਏਪੋਲਿਸ ਵਿਚ ਬੁੱਕ ਕਰਵਾਇਆ ਤਾਂ ਜੋ ਲੋਕਾਂ ਨੂੰ ਨਤੀਜਿਆਂ ਦੇ ਬਾਰੇ ਵਿਚ ਤੁਰੰਤ ਜਾਣਕਾਰੀ ਮਿਲ ਸਕੇ। ਇਸ ਫੈਨ ਦਾ ਨਾਮ ਰਮੇਸ਼ ਨੂਨੇ ਹੈ ਜੋ ਪੇਸ਼ੇ ਤੋਂ ਆਈ.ਟੀ. ਪ੍ਰੋਫੈਸ਼ਨਲ ਹੈ।
ਨੂਨੇ ਨੇ ਵੱਖ-ਵੱਖ ਟੀ.ਵੀ. ਨਿਊਜ਼ ਚੈਨਲਾਂ ਜ਼ਰੀਏ ਸਿਨੇਮਾ ਹਾਲ ਵਿਚ ਚੋਣ ਨਤੀਜਿਆਂ ਦੀ ਸਕ੍ਰੀਨਿੰਗ ਦਾ ਆਯੋਜਨਾ ਕੀਤਾ। ਲੋਕਾਂ ਨੂੰ ਵੀਰਵਾਰ ਅਮਰੀਕੀ ਸਮੇਂ ਮੁਤਾਬਕ ਸਵੇਰ ਦੇ 9:30 ਵਜੇ ਤੋਂ ਚੋਣ ਨਤੀਜੇ ਮਿਲਣੇ ਸ਼ੁਰੂ ਹੋ ਗਏ ਸਨ। ਲਗੱਭਗ 150 ਲੋਕਾਂ ਨੇ ਇਸ ਸਿਨੇਮਾ ਹਾਲ ਦਾ ਟਿਕਟ ਖਰੀਦਿਆ, ਜਿਸ ਦੀ ਕੀਮਤ 15 ਡਾਲਰ ਮਤਲਬ 1,000 ਰੁਪਏ ਹੈ।
ਮੋਦੀ ਦੀ ਜਿੱਤ 'ਤੇ ਮਹਿਬੂਬਾ ਮੁਫਤੀ ਅਤੇ ਸ਼ਾਹ ਫੈਸਲ ਨੇ ਦਿੱਤੀ ਵਧਾਈ
NEXT STORY