ਨਵੀਂ ਦਿੱਲੀ- ਐੱਮਆਈਟੀ ਸਲੋਨ ਸਕੂਲ ਆਫ਼ ਮੈਨੇਜਮੈਂਟ ਦੇ ਸੀਨੀਅਰ ਲੈਕਚਰਾਰ ਜੋਨਾਥਨ ਫਲੇਮਿੰਗ ਨੇ ਸ਼ਨੀਵਾਰ ਨੂੰ ਆਈਸੀਏਆਰ ਪੂਸਾ ਕੈਂਪਸ ਦੇ ਆਪਣੇ ਦੌਰੇ ਦੌਰਾਨ ਤਕਨਾਲੋਜੀ ਰਾਹੀਂ ਮਹਿਲਾ ਸਸ਼ਕਤੀਕਰਨ 'ਚ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ। ਫਲੇਮਿੰਗ ਨੇ 'ਨਮੋ ਡਰੋਨ ਦੀਦੀ' ਯੋਜਨਾ ਦੇ ਭਾਗੀਦਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਹਾ,''ਮੈਂ ਇਹ ਦੇਖ ਕੇ ਉਤਸ਼ਾਹਿਤ ਹਾਂ ਕਿ ਭਾਰਤ ਮਹਿਲਾ ਸਸ਼ਕਤੀਕਰਨ ਲਈ ਤਕਨਾਲੋਜੀ ਦੀ ਵਰਤੋਂ ਕਿਵੇਂ ਕਰ ਰਿਹਾ ਹੈ।" ਉਨ੍ਹਾਂ ਕਿਹਾ,"ਇਹ ਪਹਿਲ ਨਾ ਸਿਰਫ਼ ਪੇਂਡੂ ਭਾਰਤੀ ਔਰਤਾਂ ਲਈ ਸਗੋਂ ਹੋਰ ਦੇਸ਼ਾਂ ਲਈ ਵੀ ਪ੍ਰੇਰਨਾ ਸਰੋਤ ਹੈ।"
ਇਕ ਅਧਿਕਾਰਤ ਬਿਆਨ 'ਚ ਕਿਹਾ ਗਿਾ ਹੈ ਕਿ ਵਿਜ਼ਟਿੰਗ ਪ੍ਰੋਫੈਸਰ ਨੇ ਚਾਰ ਮਹਿਲਾ ਭਾਗੀਦਾਰਾਂ- ਗੀਤਾ, ਸੀਤਾ, ਪ੍ਰਿਯੰਕਾ ਅਤੇ ਹੇਮਲਤਾ ਵਲੋਂ ਖੇਤੀਬਾੜੀ ਦੇ ਉਦੇਸ਼ਾਂ ਲਈ ਵਰਤੀ ਜਾਣ ਵਾਲੀ ਡਰੋਨ ਤਕਨਾਲੋਜੀ ਦਾ ਲਾਈਵ ਪ੍ਰਦਰਸ਼ਨ ਦੇਖਿਆ। ਇਨ੍ਹਾਂ ਭਾਗੀਦਾਰਾਂ ਨੇ ਡਰੋਨ ਦਾ ਉਪਯੋਗ ਕਰ ਕੇ ਫਸਲ ਦੇ ਖੇਤਾਂ 'ਚ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ। ਗੱਲਬਾਤ ਦੌਰਾਨ,''ਔਰਤਾਂ ਨੇ ਦੱਸਿਆ ਕਿ ਕਿਵੇਂ ਸਰਕਾਰੀ ਪ੍ਰੋਗਰਾਮ 'ਚ ਉਨ੍ਹਾਂ ਨੂੰ ਡਰੋਨ ਤਕਨਾਲੋਜੀ ਅਪਣਾਉਣ 'ਚ ਮਦਦ ਕਰਨ ਲਈ ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕੀਤੀ। ਉਨ੍ਹਾਂ ਨੇ ਆਪਣੀ ਵਿੱਤੀ ਸਥਿਤੀ 'ਚ ਜ਼ਿਕਰਯੋਗ ਸੁਧਾਰ ਦੀ ਸੂਚਨਾ ਦਿੱਤੀ ਅਤੇ 'ਡਰੋਨ ਦੀਦੀ' ਵਜੋਂ ਆਪਣੇ ਨਵੇਂ ਅਹੁਦੇ 'ਤੇ ਮਾਣ ਜ਼ਾਹਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ATM ਤੋਂ ਪੈਸੇ ਦੀ ਜਗ੍ਹਾ ਨਿਕਲੇਗਾ ਅਨਾਜ! ਜਾਣੋ ਕਿਵੇਂ ਮਿਲੇਗੀ ਇਹ ਸਹੂਲਤ
NEXT STORY