ਗੁਹਾਟੀ — ਆਸਾਮ ਦੇ ਹੋਜਈ ਜ਼ਿਲੇ 'ਚ ਸ਼ਨੀਵਾਰ ਨੂੰ ਇਕ ਮੋਟਰਸਾਈਕਲ ਸਵਾਰ ਅਮਰੀਕੀ ਸੈਲਾਨੀ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੈਲਾਨੀ ਦੀ ਪਛਾਣ ਬੈਰੀ ਥੌਮਸਨ ਵਜੋਂ ਹੋਈ ਹੈ ਜੋ ਉੱਤਰ-ਪੂਰਬ ਵਿੱਚ ਮੋਟਰਸਾਈਕਲ ਰਾਹੀਂ ਯਾਤਰਾ ਕਰ ਰਿਹਾ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਸਿਲਚਰ ਤੋਂ ਤੇਜ਼ਪੁਰ ਜਾ ਰਹੀ ਸੀ।
ਹੋਜਈ ਦੇ ਪੁਲਸ ਸੁਪਰਡੈਂਟ ਸੌਰਭ ਗੁਪਤਾ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੈਲਾਨੀ ਇੱਕ ਮੋੜ ਨੂੰ ਮੁੜ ਰਹੀ ਸੀ। ਉਨ੍ਹਾਂ ਕਿਹਾ, "ਇਹ ਜਾਪਦਾ ਹੈ ਕਿ ਕਿਸੇ ਗਲਤ ਅੰਦਾਜ਼ੇ ਕਾਰਨ ਇਹ ਹਾਦਸਾ ਵਾਪਰਿਆ। ਅਮਰੀਕੀ ਸੈਲਾਨੀ ਜ਼ਖਮੀ ਹੋ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।"
ਅੰਨ੍ਹੇਵਾਹ ਫਾਇਰਿੰਗ ਨਾਲ ਕੰਬਿਆ ਇਲਾਕਾ, ਇਕ ਦੀ ਮੌਤ; ਕੌਂਸਲਰ ਸਣੇ 3 ਜ਼ਖਮੀ
NEXT STORY