ਅਮੇਠੀ— ਅਮੇਠੀ ਦੀ ਜਨਤਾ ਨੇ ਵੀਰਵਾਰ ਨੂੰ ਗਾਂਧੀ ਪਰਿਵਾਰ ਤੋਂ ਆਪਣਾ 39 ਸਾਲ ਪੁਰਾਣਾ ਰਿਸ਼ਤਾ ਤੋੜ ਲਿਆ। ਇਹ ਇਕ ਅਜਿਹਾ ਰਿਸ਼ਤਾ ਸੀ ਜੋ ਭਾਵਨਾਵਾਂ ਨਾਲ ਭਰਿਆ ਸੀ। ਭਾਜਪਾ ਦੀ ਸਮ੍ਰਿਤੀ ਇਰਾਨੀ ਦੀ ਜਿੱਤ ਤੇ ਰਾਹੁਲ ਗਾਂਧੀ ਦੀ ਹਾਰ ਸਿਰਫ ਚੋਣ ਲੜਾਈ ਦਾ ਨਤੀਜਾ ਨਹੀਂ ਹੈ, ਇਹ ਉਸ ਤੋਂ ਕਿਤੇ ਵਧ ਕੇ ਹੈ। ਜਗਦੀਸ਼ਪੁਰ ਦੇ ਇਕ ਵਪਾਰੀ ਬੇਚੂ ਖਾਨ ਨੇ ਨਤੀਜੇ ਬਾਰੇ ਬੋਲਦੇ ਹੋਏ ਕਿਹਾ ਕਿ ਅਮੇਠੀ 'ਚ ਇਕ ਜਨਤਕ ਬਦਲਾਅ ਦੇਖਿਆ ਜਾ ਰਿਹਾ ਹੈ। ਨਵੀਂ ਪੀੜ੍ਹੀ ਕੋਲ ਭਾਵਨਾਵਾਂ ਲਈ ਬਹੁਤ ਘੱਟ ਥਾਂ ਹੈ ਤੇ ਆਪਣੇ ਭਵਿੱਖ ਬਾਰੇ ਜ਼ਿਆਦਾ ਪ੍ਰੇਸ਼ਾਨ ਹਨ ਜੋ ਉਸ ਨੇ ਸਮ੍ਰਿਤੀ ਇਰਾਨੀ ਤੇ ਭਾਜਪਾ 'ਚ ਦੇਖਿਆ ਹੈ।
ਉਨ੍ਹਾਂ ਕਿਹਾ ਕਿ ਇਸ ਨਵੀਂ ਪੀੜ੍ਹੀ ਨੇ ਰਾਜੀਵ ਗਾਂਧੀ ਦਾ ਸਥਾਨਕ ਲੋਕਾਂ ਨਾਲ ਪਿਆਨ ਨਹੀਂ ਦੇਖਿਆ ਹੈ। ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਸੰਜੇ ਗਾਂਧੀ ਨੇ ਅਮੇਠੀ ਨੂੰ ਕਿਵੇ ਅਹਿਮ ਬਣਾਇਆ। ਇਸ ਲਈ ਉਨ੍ਹਾਂ ਦਾ ਗਾਂਧੀ ਪਰਿਵਾਰ ਨਾਲ ਭਾਵਨਾਤਮਕ ਰਿਸ਼ਤਾ ਨਹੀਂ ਹੈ।
ਗੌਰੀਗੰਜ ਦੇ ਇਕ ਵਕੀਲ ਸ਼ਿਵਨਾਥ ਸ਼ੁਕਲਾ ਨੇ ਕਿਹਾ ਕਿ ਸਾਡੇ ਲਈ ਪਛਾਣ ਜ਼ਿਆਦਾ ਅਹਿਮ ਸੀ, ਵਿਕਾਸ ਨਹੀਂ। ਜਿਥੇ ਵੀ ਅਸੀਂ ਦੇਸ਼ ਭਰ 'ਚ ਜਾਂਦੇ ਸਨ ਅਤੇ ਕਹਿੰਦੇ ਸਨ ਕਿ ਅਸੀਂ ਅਮੇਠੀ ਦੇ ਹਾਂ ਤਾਂ ਸਾਨੂੰ ਸਨਮਾਨ ਮਿਲਦਾ ਸੀ ਅਤੇ ਸਥਾਨਕ ਕਾਂਗਰਸੀ ਮੈਂਬਰ ਸਾਡੀ ਮਦਦ ਲਈ ਪਹੁੰਚ ਜਾਂਦੇ ਸਨ। ਸਥਾਨਕ ਲੋਕਾਂ ਲਈ ਇਹ ਜ਼ਿਆਦਾ ਮਾਇਨੇ ਰੱਖਦਾ ਸੀ।'' ਤਾਂ ਫਿਰ ਅਮੇਠੀ ਨੇ ਇਸ ਵਾਰ ਗਾਂਧੀ ਨੂੰ ਵੋਟ ਕਿਉਂ ਨਹੀਂ ਦਿੱਤਾ? ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਮ੍ਰਿਤੀ ਇਰਾਨੀ ਨੂੰ ਚੁਣਨ 'ਚ ਅਹਿਮ ਭੂਮਿਕਾ ਨੌਜਵਾਨ ਵੋਟਰਾਂ ਨੇ ਨਿਭਾਈ ਹੈ।
ਮੋਦੀ ਦੀ ਜਿੱਤ ਤੋਂ ਬਾਅਦ ਫੌਜ ਦਾ ਵੱਡਾ ਐਨਕਾਊਂਟਰ, ਅੱਤਵਾਦੀ ਜ਼ਾਕਿਰ ਮੂਸਾ ਢੇਰ
NEXT STORY