ਨਵੀਂ ਦਿੱਲੀ— ਕਾਂਗਰਸ ਨੇ ਛੱਤੀਸਗੜ੍ਹ ਦੇ ਇਕ ਪ੍ਰੋਗਰਾਮ 'ਚ ਮਹਾਤਮਾ ਗਾਂਧੀ ਨੂੰ 'ਚਲਾਕ ਬਾਣੀਆ' ਕਹਿਣ ਲਈ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਨਿਸ਼ਾਨੇ 'ਤੇ ਲਿਆ ਹੈ। ਪਾਰਟੀ ਦੇ ਇਕ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਸ਼ਨੀਵਾਰ ਕਿਹਾ ਕਿ ਜਾਤੀ ਅਤੇ ਧਰਮ ਨਾਲ ਲੜਨ ਦੀ ਬਜਾਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਜਾਤੀ ਨਾਲ ਜੋੜਨ ਵਾਲੀ ਗੱਲ ਕਹਿਣੀ ਭਾਜਪਾ ਪ੍ਰਧਾਨ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ।
ਇਸ ਦੌਰਾਨ ਅਮਿਤ ਸ਼ਾਹ ਨੇ ਆਪਣੀ ਸਫਾਈ 'ਚ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਹੈ। ਸਭ ਨੂੰ ਪਤਾ ਹੈ ਕਿ ਮੈਂ ਇਹ ਗੱਲ ਕਿਸ ਸੰਦਰਭ 'ਚ ਕਹੀ ਸੀ। ਸੂਰਜੇਵਾਲਾ ਨੇ ਅਮਿਤ ਸ਼ਾਹ ਨੂੰ ਸੱਤਾ ਦਾ ਵਪਾਰੀ ਦੱਸਦੇ ਹੋਏ ਕਿਹਾ ਕਿ ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਵਪਾਰਕ ਮਾਡਲ ਦੱਸ ਰਹੇ ਹਨ। ਸੱਚਾਈ ਇਹ ਹੈ ਕਿ ਆਜ਼ਾਦੀ ਤੋਂ ਪਹਿਲਾਂ ਗੋਰੇ ਅੰਗਰੇਜ਼ਾਂ ਵਲੋਂ ਮਹਾ ਸਭਾ ਅਤੇ ਸੰਘ ਦੀ ਵਰਤੋਂ ਦੇਸ਼ ਦੀ ਵੰਡ ਲਈ ਹੁੰਦੀ ਆਈ ਹੈ। ਹੁਣ ਇਹ ਕੰਮ ਭਾਜਪਾ ਦੇ ਕੁਝ ਕਾਲੇ ਅੰਗਰੇਜ਼ ਕਰ ਰਹੇ ਹਨ। ਉਨ੍ਹਾਂ ਭਾਜਪਾ ਅਤੇ ਅਮਿਤ ਸ਼ਾਹ ਨੂੰ ਕਿਹਾ ਕਿ ਉਹ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਕੋਲੋਂ ਮੁਅਫੀ ਮੰਗਣ। ਉਨ੍ਹਾਂ ਅਮਿਤ ਸ਼ਾਹ ਦੇ ਬਿਆਨ ਨੂੰ ਦੇਸ਼ਧ੍ਰੋਹ ਵਾਲਾ ਦੱਸਦੇ ਹੋਏ ਕਿਹਾ ਕਿ ਭਾਜਪਾ ਨੇ ਮਹਾਤਮਾ ਗਾਂਧੀ 'ਤੇ ਚਿੱਕੜ ਸੁੱਟਿਆ ਹੈ।
ਅਸਮ 'ਚ ਧਮਾਕਾਖੇਜ ਸਮੱਗਰੀ ਬਰਾਮਦ, ਇਕ ਗ੍ਰਿਫਤਾਰ
NEXT STORY