ਨਵੀਂ ਦਿੱਲੀ— ਗੁਜਰਾਤ ਰਾਜ ਸਭਾ ਚੋਣਾਂ 'ਚ ਵੱਡਾ ਸਿਆਸੀ ਡਰਾਮਾ ਖਤਮ ਹੋ ਗਿਆ ਹੈ ਅਤੇ ਇਸ ਡਰਾਮੇ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। 44 ਵੋਟਾਂ ਦੇ ਨਾਲ ਕਾਂਗਰਸ ਦੇ ਅਹਿਮਦ ਪਟੇਲ ਇਹ ਚੋਣਾਂ ਜਿੱਤ ਗਏ ਹਨ, ਚੋਣ ਕਮਿਸ਼ਨ ਦੇ ਵੱਲੋਂ ਤੋਂ ਇਸ ਦਾ ਰਸਮੀ ਤੌਰ 'ਤੇ ਐਲਾਨ ਕੀਤਾ ਗਿਆ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਵੀ ਚੋਣਾਂ ਜਿੱਤ ਗਈ ਹੈ। ਉਨ੍ਹਾਂ ਦੋਵਾਂ ਨੂੰ 46-46 ਵੋਟ ਮਿਲੇ ਹਨ। ਇਸ ਹਾਈ ਵੋਲਟੇਜ ਡਰਾਮੇ ਦਾ ਸੋਸ਼ਲ ਮੀਡੀਆ 'ਤੇ ਖੂਬ ਮਜ਼ਾਕ ਉਡਾਇਆ ਗਿਆ।
ਇਨ੍ਹਾਂ ਦਿਨਾਂ ਟਵਿੱਟਰ 'ਤੇ ਗੁਜਰਾਤ ਆਰ.ਐਸ.ਪੋਲ ਟਰੈਂਡ ਕਰ ਰਿਹਾ ਹੈ। ਫੇਸਬੁੱਕ ਯੂਜ਼ਰਸ ਨੇ ਵੀ ਅਮਿਤ ਸ਼ਾਹ ਅਤੇ ਅਹਿਮਦ ਪਟੇਲ ਨੂੰ ਲੈ ਕੇ ਕਈ ਮਜ਼ੇਦਾਰ ਪੋਸਟ ਪਾਏ। ਜ਼ਿਕਰਯੋਗ ਹੈ ਕਿ ਅਹਿਮਦ ਪਟੇਲ ਨੇ ਜਿੱਤ ਦੇ ਤੁਰੰਤ ਬਾਅਦ 'ਸਤਿਆਮੇਵ ਜਯਤੇ' ਟਵੀਟ ਕਰਕੇ ਆਪਣੀ ਜਿੱਤ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਆਪਣੀ ਪਾਰਟੀ ਦੇ ਐਮ.ਐਲ.ਏ. ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਭਾਜਪਾ ਦੀ ਸ਼ਾਨਦਾਰ ਧਮਕੀਆਂ ਅਤੇ ਦਬਾਅ ਦੇ ਬਾਵਜੂਦ ਵੀ ਮੈਨੂੰ ਵੋਟ ਕੀਤਾ ਉਨ੍ਹਾਂ ਦਾ ਧੰਨਵਾਦ।
ਗੁੜੀਆ-ਹੁਸ਼ਿਆਰ ਮਾਮਲੇ 'ਚ ਫਿਰ ਸੜਕਾਂ 'ਤੇ ਉੱਤਰੇ ਲੋਕ, ਸੈਂਕੜਿਆਂ ਲੋਕਾਂ ਨੇ ਘੇਰਿਆ ਡੀ. ਸੀ. ਆਫਿਸ
NEXT STORY