ਸੰਭਾਜੀਨਗਰ, (ਯੂ. ਐੱਨ. ਆਈ.)- ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਛਤਰਪਤੀ ਸੰਭਾਜੀਨਗਰ ਦੇ ਲੋਕਾਂ ਨੂੰ ਏ. ਆਈ. ਐੱਮ. ਆਈ. ਐੱਮ. ਨੂੰ ਜੜੋਂ ਪੁੱਟ ਕੇ ਸੁੱਟਣ ਅਤੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਲਈ ਮਹਾਯੁਤੀ ਉਮੀਦਵਾਰ ਨੂੰ ਚੁਣਨ ਦੀ ਅਪੀਲ ਕੀਤੀ।
ਇਥੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ 1948 ਵਿਚ ਮਰਾਠਵਾੜਾ ਖੇਤਰ ਨੂੰ ਨਿਜ਼ਾਮ ਦੇ ਚੁੰਗਲ ’ਚੋਂ ਮੁਕਤ ਕਰਵਾਇਆ ਸੀ। ਹੁਣ ਤੁਹਾਨੂੰ ਏ. ਆਈ. ਐੱਮ. ਆਈ. ਐੱਮ. ਇਥੋਂ ਉਖਾੜ ਦੇਣਾ ਚਾਹੀਦਾ ਹੈ।
ਸ਼ਾਹ ਨੇ ਰਾਕਾਂਪਾ ਮੁਖੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਮੁਖੀ ਊਧਵ ਠਾਕਰੇ ਨੂੰ ਪਿਛਲੀ ਮਹਾ ਵਿਕਾਸ ਅਗਾੜੀ ਸਰਕਾਰ ਦੇ ਕਾਰਜਕਾਲ ਦਾ ਹਿਸਾਬ ਦੇਣ ਦੀ ਚੁਣੌਤੀ ਦਿੱਤੀ ਅਤੇ ਦੋਸ਼ ਲਾਇਆ ਕਿ 2004 ਤੋਂ 2014 ਤਕ ਯੂ. ਪੀ. ਏ. ਸ਼ਾਸਨ ਦੌਰਾਨ ਮਹਾਰਾਸ਼ਟਰ ਨੂੰ ਸਿਰਫ਼ 1,91,000 ਹਜ਼ਾਰ ਕਰੋੜ ਰੁਪਏ ਮਿਲੇ ਹਨ। ਦੂਜੇ ਪਾਸੇ ਜਦੋਂ 2014 ਵਿਚ ਐੱਨ. ਡੀ. ਏ. ਸਰਕਾਰ ਕੇਂਦਰ ਵਿਚ ਸੱਤਾ ਵਿਚ ਆਈ, ਉਦੋਂ ਤੋਂ ਸੂਬੇ ਨੂੰ 7,15,890 ਹਜ਼ਾਰ ਕਰੋੜ ਰੁਪਏ ਮਿਲੇ ਹਨ। ਸੂਬੇ ਵਿਚ 8,000 ਕਰੋੜ ਰੁਪਏ ਦੇ ਪ੍ਰਾਜੈਕਟ ਚੱਲ ਰਹੇ ਹਨ।
PM ਮੋਦੀ ਵਲੋਂ ਦੇਸ਼ ਦੀ ਪਹਿਲੀ 'ਅੰਡਰਵਾਟਰ ਮੈਟਰੋ' ਦਾ ਉਦਘਾਟਨ, ਬੱਚਿਆਂ ਨਾਲ ਕੀਤਾ ਸਫ਼ਰ
NEXT STORY