ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ 5 ਹੋਰ ਹਵਾਈ ਅੱਡਿਆਂ ’ਤੇ ‘ਫਾਸਟ ਟ੍ਰੈਕ ਇਮੀਗ੍ਰੇਸ਼ਨ-ਟਰੱਸਟਡ ਟਰੈਵਲਰ ਪ੍ਰੋਗਰਾਮ’ (ਐੱਫ. ਟੀ. ਆਈ.-ਟੀ. ਟੀ. ਪੀ.) ਦੀ ਸ਼ੁਰੂਆਤ ਕੀਤੀ, ਜੋ ਪਹਿਲਾਂ ਤੋਂ ਪ੍ਰਮਾਣਿਤ ਭਾਰਤੀ ਨਾਗਰਿਕਾਂ ਅਤੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ. ਸੀ. ਆਈ.) ਕਾਰਡ ਹੋਲਡਰਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ।
ਇਹ ਵਿਸ਼ੇਸ਼ ਪਹਿਲ ਸਭ ਤੋਂ ਪਹਿਲਾਂ ਜੁਲਾਈ-2024 ਵਿਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ੁਰੂ ਕੀਤੀ ਗਈ ਸੀ ਅਤੇ 2 ਮਹੀਨਿਆਂ ਬਾਅਦ ਇਸ ਨੂੰ 7 ਹੋਰ ਹਵਾਈ ਅੱਡਿਆਂ - ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਕੋਚੀ ਅਤੇ ਅਹਿਮਦਾਬਾਦ ਵਿਚ ਸ਼ੁਰੂ ਕੀਤਾ ਗਿਆ। ਵੀਰਵਾਰ ਨੂੰ ਐੱਫ. ਟੀ. ਆਈ.-ਟੀ. ਟੀ. ਪੀ. ਲਖਨਊ, ਤਿਰੂਵਨੰਤਪੁਰਮ, ਤਿਰੂਚਿਰਾਪੱਲੀ, ਕੋਝੀਕੋਡ ਅਤੇ ਅੰਮ੍ਰਿਤਸਰ ਵਿਚ ਸ਼ੁਰੂ ਕੀਤਾ ਗਿਆ।
ਗ੍ਰਹਿ ਮੰਤਰੀ ਨੇ ਡਿਜੀਟਲ ਮਾਧਿਅਮ ਰਾਹੀਂ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ’ਚ ਕਿਹਾ ਕਿ ਫਾਸਟ ਟ੍ਰੈਕ ਇਮੀਗ੍ਰੇਸ਼ਨ : ਟਰੱਸਟਡ ਟਰੈਵਲਰ ਪ੍ਰੋਗਰਾਮ ਇਮੀਗ੍ਰੇਸ਼ਨ ਨੂੰ ਸੌਖਾ, ਤੇਜ਼ ਤੇ ਮੁਸ਼ਕਲ ਰਹਿਤ ਬਣਾਉਂਦਾ ਹੈ। ਸ਼ਾਹ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਸਭ ਤੋਂ ਜ਼ਿਆਦਾ ਲਾਭ ਓ. ਸੀ. ਆਈ. ਕਾਰਡ ਹੋਲਡਰਾਂ ਅਤੇ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਮਿਲੇਗਾ। ਹੁਣ ਤੱਕ, 3 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ 2.65 ਲੱਖ ਲੋਕਾਂ ਨੇ ਇਸ ਸਹੂਲਤ ਦਾ ਲਾਭ ਉਠਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਤੁਰੰਤ ਇਮੀਗ੍ਰੇਸ਼ਨ ਕਲੀਅਰੈਂਸ ਨੂੰ ਯਕੀਨੀ ਬਣਾਉਂਦਾ ਹੈ ਅਤੇ ਹੁਣ ਤੱਕ ਈ-ਗੇਟਸ ਰਾਹੀਂ ਹਜ਼ਾਰਾਂ ਯਾਤਰੀਆਂ ਨੂੰ ਤੇਜ਼ੀ ਨਾਲ ਇਮੀਗ੍ਰੇਸ਼ਨ ਕਲੀਅਰੈਂਸ ਮਿਲ ਚੁੱਕੀ ਹੈ।
‘ਚੂਹਿਆਂ ਦੇ ਹਮਲੇ’ ’ਚ 2 ਨਵਜੰਮੀਆਂ ਬੱਚੀਆਂ ਦੀ ਮੌਤ ਘੋਰ ਲਾਪ੍ਰਵਾਹੀ: ਹਾਈ ਕੋਰਟ
NEXT STORY