ਕੋਲਕਾਤਾ— ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਸਾਫ਼ ਕੀਤਾ ਕਿ ਕਿਸੇ ਵੀ ਹਿੰਦੂ, ਜੈਨ ਅਤੇ ਈਸਾਈ ਸ਼ਰਨਾਰਥੀ ਨੂੰ ਭਾਰਤ ਸਰਕਾਰ ਦੇਸ਼ ਛੱਡਣ ਨੂੰ ਮਜ਼ਬੂਰ ਨਹੀਂ ਕਰੇਗੀ। ਐੱਨ.ਸੀ.ਆਰ. (ਨੈਸ਼ਨਲ ਸਿਟੀਜ਼ਨ ਰਜਿਸਟਰੇਸ਼ਨ) 'ਤੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਜੋ ਵੀ ਹਿੰਦੂ ਅਤੇ ਜੈਨ ਸ਼ਰਨਾਰਥੀ ਦੇਸ਼ 'ਚ ਆਏ ਹਨ, ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਕਿਸੇ ਹਿੰਦੂ ਸ਼ਰਨਾਰਥੀ ਨੂੰ ਦੇਸ਼ ਤੋਂ ਜਾਣ ਨਹੀਂ ਦੇਵਾਂਗੇ ਅਤੇ ਕਿਸੇ ਘੁਸਪੈਠੀਏ ਨੂੰ ਦੇਸ਼ 'ਚ ਰਹਿਣ ਨਹੀਂ ਦੇਵਾਂਗੇ।
ਸ਼ਾਹ ਮੰਗਲਵਾਰ ਨੂੰ ਐੱਨ.ਸੀ.ਆਰ. ਅਤੇ ਧਾਰਾ-370 'ਤੇ ਲੋਕਾਂ 'ਚ ਜਾਗਰੂਕਤਾ ਲਿਆਉਣ ਲਈ ਕੋਲਕਾਤਾ ਪਹੁੰਚੇ। ਆਪਣੇ ਸੰਬੋਧਨ ਦੀ ਸ਼ੁਰੂਆਤ 'ਚ ਹੀ ਸ਼ਾਹ ਨੇ ਸ਼ਯਾਮਾ ਪ੍ਰਸਾਦ ਮੁਖਰਜੀ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਐੱਨ.ਆਰ.ਸੀ. 'ਤੇ ਪੈਦਾ ਸ਼ੱਕ ਨੂੰ ਦੂਰ ਕਰਨ ਦੀ ਗੱਲ ਕਹੀ। ਨਾਲ ਹੀ ਕਿਹਾ ਸਾਰੇ ਹਿੰਦੂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ, ਕਿਸੇ ਵੀ ਹਿੰਦੂ ਸ਼ਰਨਾਰਥੀ ਨੂੰ ਜਾਣ ਨਹੀਂ ਦੇਵਾਂਗੇ, ਘੁਸਪੈਠੀਏ ਨੂੰ ਰਹਿਣ ਨਹੀਂ ਦੇਵਾਂਗੇ। ਉਨ੍ਹਾਂ ਨੇ ਕਿਹਾ,''ਐੱਨ.ਆਰ.ਸੀ. 'ਤੇ ਬੰਗਾਲ ਦੀ ਜਨਤਾ ਨੂੰ ਗੁੰਮਰਾਹ ਕੀਤਾ ਗਿਆ। ਬੰਗਾਲ ਦੀ ਜਨਤਾ ਨੂੰ ਸੱਚਾਈ ਦੱਸਣ ਆਇਆ ਹਾਂ। ਸਾਰੇ ਹਿੰਦੂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ। ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਮੋਦੀ ਸਰਕਾਰ ਜਲਦ ਲਿਆਉਣ ਵਾਲੀ ਹੈ। ਇਸ ਤੋਂ ਬਾਅਦ ਮੇਰੇ ਜਿੰਨਾ ਹੀ ਅਧਿਕਾਰ ਹਰ ਸ਼ਰਨਾਰਥੀ ਨੂੰ ਮਿਲ ਸਕੇਗਾ। ਇਕ ਵੀ ਘੁਸਪੈਠੀਏ ਨੂੰ ਦੇਸ਼ 'ਚ ਰਹਿਣ ਨਹੀਂ ਦੇਵਾਂਗੇ। ਇਕ-ਇਕ ਸ਼ਰਨਾਰਥੀ ਨੂੰ ਪ੍ਰਧਾਨ ਮੰਤਰੀ ਬਣਨ ਦਾ ਅਧਿਕਾਰ ਭਾਜਪਾ ਸਰਕਾਰ ਦੇਣ ਵਾਲੀ ਹੈ।''
ਭਾਜਪਾ ਨੂੰ ਪੱਛਮੀ ਬੰਗਾਲ ਤੋਂ 18 ਲੋਕ ਸਭਾ ਸੀਟਾਂ ਮਿਲਣ ਦਾ ਅਸਰ ਦੱਸਦੇ ਹੋਏ ਸ਼ਾਹ ਨੇ ਕਿਹਾ,''ਪਹਿਲਾਂ ਦੁਰਗਾ ਪੂਜਾ 'ਚ ਮੂਰਤੀ ਵਿਸਰਜਨ ਲਈ ਕੋਰਟ 'ਚ ਜਾਣਾ ਪਿਆ ਸੀ। ਇਸ ਵਾਰ ਮੈਂ ਦੁਰਗਾ ਪੂਜਾ 'ਚ ਆਰਤੀ ਕਰਨ ਆਇਆ ਹਾਂ, ਕਿਸੇ ਦੀ ਹਿੰਮਤ ਨਹੀਂ ਹੈ ਦੁਰਗਾ ਪੂਜਾ ਰੋਕਣ ਦੀ। ਵਸੰਤ ਪੰਚਮੀ 'ਤੇ ਦੇਖ ਲੈਣਾ, ਕਿਸੇ ਦੀ ਹਿੰਮਤ ਨਹੀਂ ਹੋਵੇਗੀ ਵਸੰਤ ਪੰਚਮਾ ਨੂੰ ਰੋਕਣ ਦੀ, ਕਿਉਂਕਿ ਤੁਸੀਂ 18 ਸੀਟਾਂ ਭਾਜਪਾ ਨੂੰ ਦਿੱਤੀਆਂ ਹਨ।''
ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਕਿਹਾ,''ਧਾਰਾ-370 ਹਟਾ ਕੇ ਮੋਦੀ ਜੀ ਨੇ ਸ਼ਯਾਮਾ ਪ੍ਰਸਾਦ ਮੁਖਰਜੀ ਦਾ ਸੁਪਨਾ ਪੂਰਾ ਕੀਤਾ ਹੈ। ਬੰਗਾਲ ਦੇ ਬੇਟੇ ਮੁਖਰਜੀ ਨੇ ਕਸ਼ਮੀਰ ਦੀ ਧਰਤੀ 'ਤੇ ਨਾਅਰਾ ਲਗਾਇਆ ਸੀ, ਇਕ ਦੇਸ਼ 'ਚ 2 ਪ੍ਰਧਾਨ, 2 ਨਿਸ਼ਾਨ ਨਹੀਂ ਰਹਿਣਗੇ। ਉਨ੍ਹਾਂ ਨੇ ਇਕ ਨਿਸ਼ਾਨ, ਇਕ ਵਿਧਾਨ ਅਤੇ ਇਕ ਪ੍ਰਧਾਨ ਦਾ ਨਾਅਰਾ ਦਿੱਤਾ।''
ਲੋਕ ਸਭਾ ਚੋਣਾਂ 'ਚ ਬੰਗਾਲ ਦੀ ਜਨਤਾ ਦੇ ਯੋਗਦਾਨ ਨੂੰ ਧੰਨਵਾਦ ਕਰਦੇ ਹੋਏ ਸ਼ਾਹ ਨੇ ਕਿਹਾ,''ਦੇਸ਼ 'ਚ ਦੂਜੀ ਵਾਰ ਪੀ.ਐੱਮ. ਦੀ ਅਗਵਾਈ 'ਚ ਭਾਜਪਾ ਪਹਿਲੀ ਵਾਰ 300 ਦਾ ਅੰਕੜਾ ਪਾਰ ਕਰ ਸਕੀ। ਇਸ 'ਚ ਸਭ ਤੋਂ ਵਧ ਯੋਗਦਾਨ ਪੱਛਮੀ ਬੰਗਾਲ ਦੀ ਜਨਤਾ ਦਾ ਹੈ। ਪੱਛਮੀ ਬੰਗਾਲ ਦੇ ਅੰਦਰ ਜੇਕਰ ਜਨਤਾ ਤਬਦੀਲੀ ਨਾ ਕਰਦੀ ਤਾਂ 300 ਸੀਟਾਂ ਪਾਰ ਨਹੀਂ ਕਰ ਪਾਉਂਦੀ ਭਾਜਪਾ। ਮੈਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ 18 ਸੀਟਾਂ ਜਿੱਤਾ ਕੇ ਤਬਦੀਲੀ ਦੀ ਜੋ ਇੱਛਾ ਜ਼ਾਹਰ ਕੀਤੀ ਹੈ, ਅਗਲੀ ਵਾਰ ਬੰਗਾਲ 'ਚ ਵੀ ਯਕੀਨੀ ਰੂਪ ਨਾਲ ਭਾਜਪਾ ਸਰਕਾਰ ਬਣਨ ਜਾ ਰਹੀ ਹੈ।''
ਸੁਪਰੀਮ ਕੋਰਟ ਨੇ ਮੁਥਰਾ 'ਚ ਯਮੁਨਾ ਨਦੀ ਦੇ ਪ੍ਰਦੂਸ਼ਣ 'ਤੇ CPCB ਤੋਂ ਮੰਗੀ ਰਿਪੋਰਟ
NEXT STORY