ਇੰਫਾਲ- ਮਣੀਪੁਰ ਦੇ ਚੁਰਾਚਾਂਦਪੁਰ ’ਚ ਪੁਲਸ ਨੇ ਗੋਲਾ-ਬਾਰੂਦ ਅਤੇ ਰਾਕੇਟ ਵਰਗੇ ਹਥਿਆਰ ਬਰਾਮਦ ਕੀਤੇ ਹਨ। ਪੁਲਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਸਮੁਲਾਮਲਨ ਵਿਚ ਤਲਾਸ਼ੀ ਮੁਹਿੰਮ ਦੌਰਾਨ ਗੋਲਾ-ਬਾਰੂਦ ਅਤੇ ਰਾਕੇਟ ਵਰਗੇ ਹਥਿਆਰ ਬਰਾਮਦ ਕੀਤੇ ਗਏ ਹਨ।
ਮਣੀਪੁਰ ਵਿਚ ਪਿਛਲੇ ਸਾਲ ਮਈ ਤੋਂ ਮੈਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਹੋਈ ਹਿੰਸਾ ਵਿਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਓਧਰ, ਮਣੀਪੁਰ ’ਚ ਅੱਤਵਾਦੀ ਸੰਗਠਨ ਵੱਲੋਂ ਦਿੱਤੇ ਗਏ 18 ਘੰਟੇ ਦੇ ਬੰਦ ਦੇ ਸੱਦੇ ਕਾਰਨ ਇੰਫਾਲ ਘਾਟੀ ਦੇ ਜ਼ਿਲ੍ਹਿਆਂ ’ਚ ਆਮ ਜਨਜੀਵਨ ਪ੍ਰਭਾਵਿਤ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਨੈਸ਼ਨਲ ਰੈਵੋਲਿਊਸ਼ਨਰੀ ਫਰੰਟ ਆਫ ਮਣੀਪੁਰ’ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਕਾਰਨ ਘਾਟੀ ਦੇ ਪੰਜ ਜ਼ਿਲ੍ਹਿਆਂ ’ਚ ਬਾਜ਼ਾਰ, ਦੁਕਾਨਾਂ ਅਤੇ ਬੈਂਕ ਬੰਦ ਰਹੇ।
ਸਿਆਸਤ ’ਚ ਹਰ ਗੱਲ ਦਿਲ ਨੂੰ ਨਹੀਂ ਲਾਈ ਜਾ ਸਕਦੀ: ਸੁਪਰੀਮ ਕੋਰਟ
NEXT STORY