ਭੁਵਨੇਸ਼ਵਰ/ਕੋਲਕਾਤਾ (ਭਾਸ਼ਾ)- ਚੱਕਰਵਾਤ ਅਮਫਾਨ ਸੋਮਵਾਰ ਨੂੰ ਮਹਾਚੱਕਰਵਾਤ 'ਚ ਬਦਲ ਗਿਆ ਹੈ ਅਤੇ ਉਹ ਉੱਤਰ ਪੂਰਬੀ ਬੰਗਾਲ ਦੀ ਖਾੜੀ ਵੱਲ ਵੱਧ ਸਕਦਾ ਹੈ ਅਤੇ 20 ਮਈ ਨੂੰ ਦੀਘਾ ਅਤੇ ਹਟੀਆ ਟਾਪੂ ਵਿਚਾਲੇ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਤਟਾਂ ਨੂੰ ਪਾਰ ਕਰੇਗਾ। ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਭਿਆਨਕ ਚੱਕਰਵਾਤੀ ਤੂਫਾਨ ਦਾ ਰੂਪ ਲੈ ਚੁੱਕਾ ਅਮਫਾਨ ਬੰਗਾਲ ਦੀ ਖਾੜੀ ਦੇ ਉਪਰ ਅਤੇ ਸ਼ਕਤੀਸ਼ਾਲੀ ਹੋ ਕੇ ਹੌਲੀ-ਹੌਲੀ ਤੱਟ ਵੱਲ ਵੱਧ ਰਿਹਾ ਹੈ। ਓਡਿਸ਼ਾ ਸਰਕਾਰ ਸੰਵੇਦਨਸ਼ੀਲ ਇਲਾਕਿਆਂ ਵਿਚ ਰਹਿ ਰਹੇ 11 ਲੱਖ ਲੋਕਾਂ ਨੂੰ ਕੱਢਣ ਦੀ ਤਿਆਰੀ ਕਰ ਰਹੀ ਹੈ, ਉਥੇ ਹੀ ਪੱਛਮੀ ਬੰਗਾਲ ਸਰਕਾਰ ਨੇ ਤਟੀ ਜ਼ਿਲਿਆਂ ਲਈ ਅਲਰਟ ਜਾਰੀ ਕੀਤਾ ਹੈ ਅਤੇ ਰਾਹਤ ਟੀਮਾਂ ਭੇਜੀਆਂ ਹਨ। ਤਟੀ ਇਲਾਕਿਆਂ ਵਿਚ ਰਾਹਤ ਸਮੱਗਰੀਆਂ, ਸੁੱਕੇ ਮੇਵੇ ਭੇਜ ਦਿੱਤੇ ਗਏ ਹਨ।
ਮਜ਼ਦੂਰਾਂ ਨੂੰ ਲੈ ਕੇ ਰਾਜਘਾਟ 'ਤੇ ਧਰਨਾ ਦੇ ਰਹੇ ਯਸ਼ਵੰਤ ਸਿਨ੍ਹਾ ਨੂੰ ਲਿਆ ਹਿਰਾਸਤ 'ਚ
NEXT STORY