ਮੁੰਬਈ- ਮੁੰਬਈ ਦੇ ਨਾਲ ਲੱਗਦੇ ਮੀਰਾ ਰੋਡ ਇਲਾਕੇ ਵਿਚ 11 ਸਾਲ ਦੇ ਬੱਚੇ ਨੇ ਜੈ ਸ਼੍ਰੀ ਰਾਮ ਬੋਲ ਕੇ ਸਵਾਗਤ ਕੀਤਾ ਤਾਂ ਲੋਕਾਂ ਨੇ ਹੰਗਾਮਾ ਕਰ ਦਿੱਤਾ। ਭੜਕੇ ਨੌਜਵਾਨਾਂ ਨੇ ਬੱਚੇ ਨੂੰ ਅੱਲਾਹ ਹੂ ਅਕਬਰ ਦੇ ਨਾਅਰੇ ਲਾਉਣ ਲਈ ਮਜਬੂਰ ਕਰ ਦਿੱਤਾ। ਧਾਰਮਿਕ ਸ਼ਬਦਾਂ ਦਾ ਉਚਾਰਣ ਕਰਨ ਦਾ ਨਿਰਦੇਸ਼ ਦੇਣ ਦੇ ਦੋਸ਼ ’ਚ 5 ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਮੁੰਬਈ ਦੇ ਬਾਹਰਵਾਰ ਮੀਰਾ ਰੋਡ ’ਤੇ ਵਾਪਰੀ। ਜਦੋਂ ਉਕਤ ਬੱਚਾ ਇਕ ਦੁਕਾਨ ਤੋਂ ਘਰ ਪਰਤ ਰਿਹਾ ਸੀ। ਅਧਿਕਾਰੀ ਨੇ ਦਰਜ ਕੀਤੀ ਗਈ ਐੱਫ. ਆਈ.ਆਰ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਬੱਚੇ ਨੇ ਧਾਰਮਿਕ ਨਾਅਰਾ ਲਗਾਉਂਦੇ ਹੋਏ ਆਪਣੀ ਇਮਾਰਤ ਦੇ ਚੌਕੀਦਾਰ ਦਾ ਸਵਾਗਤ ਕੀਤਾ। ਜਿਵੇਂ ਹੀ ਉਹ ਲਿਫਟ ਵੱਲ ਜਾ ਰਿਹਾ ਸੀ ਕਿ 5 ਨੌਜਵਾਨ ਉਥੇ ਆਏ ਅਤੇ ਉਨ੍ਹਾਂ ਨੇ ਉਸ ਨੂੰ ਹੋਰ ਧਰਮ ਨਾਲ ਜੁੜੇ ਨਾਅਰੇ ਲਗਾਉਣ ਲਈ ਕਿਹਾ, ਜਿਸ ਤੋਂ ਬਾਅਦ ਉਹ ਉਥੋਂ ਭੱਜ ਗਏ।
ਜੰਮੂ-ਕਸ਼ਮੀਰ 'ਚ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਬਾਹਰ ਧਮਾਕਾ, ਅੱਤਵਾਦੀ ਹਮਲੇ ਦਾ ਖ਼ਦਸ਼ਾ (ਵੀਡੀਓ)
NEXT STORY