ਨੈਸ਼ਨਲ ਡੈਸਕ- ਜਵਾਲੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਗ੍ਰਾਮ ਪੰਚਾਇਤ ਅਮਲੇਲਾ ਦਾ 25 ਸਾਲਾ ਸਿਪਾਹੀ ਅਨਿਕੇਤ ਕੈਂਸਰ ਨਾਲ ਲੜਦਿਆਂ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ। ਬੀਮਾਰੀ ਕਾਰਨ ਘਰ ਦਾ ਇਕਲੌਤਾ ਚਿਰਾਗ ਬੁਝ ਗਿਆ। ਅਨਿਕੇਤ ਸਾਲ 2019 'ਚ 21 ਡੋਗਰਾ ਵਿਚ ਸਿਪਾਹੀ ਵਜੋਂ ਭਰਤੀ ਹੋਇਆ ਸੀ ਅਤੇ ਲੇਹ ਲੱਦਾਖ ਵਿਚ ਤਾਇਨਾਤ ਸੀ। ਅਨਿਕੇਤ ਦਾ ਪਿਛਲੇ 8 ਮਹੀਨਿਆਂ ਤੋਂ ਆਰਮੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਵੀਰਵਾਰ ਨੂੰ ਉਸ ਨੇ ਆਖਰੀ ਸਾਹ ਲਿਆ। ਇਸ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
ਸ਼ੁੱਕਰਵਾਰ ਨੂੰ ਜਦੋਂ ਅਨਿਕੇਤ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚੀ ਤਾਂ ਹਰ ਪਾਸੇ ਚੀਕ-ਪੁਕਾਰ ਮਚ ਗਈ। ਮਾਤਾ-ਪਿਤਾ ਅਤੇ ਭੈਣ ਸਮੇਤ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮਾਂ ਨੇ ਸਿਹਰਾ ਅਤੇ ਭੈਣ ਨੇ ਰੱਖੜੀ ਬੰਨ੍ਹ ਕੇ ਅਨਿਕੇਤ ਨੂੰ ਵਿਦਾਈ ਦਿੱਤੀ। ਇਹ ਦ੍ਰਿਸ਼ ਦੇਖ ਕੇ ਮੌਕੇ 'ਤੇ ਮੌਜੂਦ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਤੋਂ ਬਾਅਦ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਜੱਦੀ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ, ਜਿੱਥੇ ਫੌਜ ਦੀ ਟੁਕੜੀ ਨੇ ਅੰਤਿਮ ਸਲਾਮੀ ਦਿੱਤੀ।
ਸ਼ਹੀਦ ਦੀ ਭੈਣ ਆਕਾਂਕਸ਼ਾ ਨੇ ਆਪਣੇ ਭਰਾ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਤਹਿਸੀਲਦਾਰ ਨਗਰੋਟਾ ਸੂਰੀਆ ਸ਼ਿਖਾ, ਭਾਜਪਾ ਆਗੂ ਸੰਜੇ ਗੁਲੇਰੀਆ, ਅਮਲੇਲਾ ਪੰਚਾਇਤ ਦੇ ਸਾਬਕਾ ਪ੍ਰਧਾਨ ਪ੍ਰਭਾਤ ਸਿੰਘ ਸਮੇਤ ਕਈ ਲੋਕਾਂ ਨੇ ਸ਼ਹੀਦ ਦੀ ਅੰਤਿਮ ਯਾਤਰਾ ਵਿਚ ਸ਼ਿਰਕਤ ਕੀਤੀ। ਦੱਸ ਦਈਏ ਕਿ ਸ਼ਹੀਦ ਅਨਿਕੇਤ ਦੇ ਪਿਤਾ ਦਰਜ਼ੀ ਦਾ ਕੰਮ ਕਰਦੇ ਹਨ ਅਤੇ ਮਾਂ ਨੀਲਮ ਦੇਵੀ ਆਂਗਣਵਾੜੀ ਵਰਕਰ ਹੈ, ਜਦਕਿ ਫੌਜੀ ਦੀ ਭੈਣ ਅਕਾਂਕਸ਼ਾ ਚੌਧਰੀ ਨੇ ਇਸ ਸਾਲ ਬੀ.ਕਾਮ ਦੀ ਪੜ੍ਹਾਈ ਪੂਰੀ ਕੀਤੀ ਹੈ।
ਹੁਣ ਸਿਰਫ਼ 11 ਰੁਪਏ 'ਚ ਮਿਲੇਗੀ ਹਵਾਈ ਜਹਾਜ਼ ਦੀ ਟਿਕਟ! ਸਸਤੀ ਹੋਈ ਵਿਦੇਸ਼ ਯਾਤਰਾ
NEXT STORY