ਅੰਬਾਲਾ (ਭਾਸ਼ਾ)- ਹਰਿਆਣਾ ਵਿਚ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਵਿਚ ਮੰਤਰੀ ਬਣਾਏ ਗਏ ਅਨਿਲ ਵਿਜ ਨੇ ਵੀਰਵਾਰ ਸ਼ਾਮ ਇਥੇ ਬੁਲਾਈ ਗਈ ਮੀਟਿੰਗ ਵਿਚ ਕੁਝ ਸੀਨੀਅਰ ਅਧਿਕਾਰੀਆਂ ਦੀ 'ਗੈਰਹਾਜ਼ਰੀ' 'ਤੇ ਨਾਰਾਜ਼ਗੀ ਪ੍ਰਗਟਾਈ। ਅੰਬਾਲਾ ਛਾਉਣੀ ਦੇ ਸਰਕਟ ਹਾਊਸ 'ਚ ਜ਼ਿਆਦਾਤਰ ਸੀਨੀਅਰ ਅਧਿਕਾਰੀ ਨਾ ਪਹੁੰਚਣ 'ਤੇ ਵਿਜ ਗੁੱਸੇ 'ਚ ਨਜ਼ਰ ਆਏ। ਮੰਤਰੀ ਸਰਕਟ ਹਾਊਸ ਵਿਖੇ ਅਧਿਕਾਰੀਆਂ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਨ ਆਏ ਸਨ। ਅੰਬਾਲਾ ਕੈਂਟ ਦੇ ਵਿਧਾਇਕ ਵਿਜ ਸਹੁੰ ਚੁੱਕ ਸਮਾਗਮ ਤੋਂ ਬਾਅਦ ਪੰਚਕੂਲਾ ਤੋਂ ਸਰਕਟ ਹਾਊਸ ਪੁੱਜੇ ਸਨ।
ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਅਪਰਾਜਿਤਾ ਅਤੇ ਉਪ ਮੰਡਲ ਮੈਜਿਸਟਰੇਟ (ਐੱਸਡੀਐੱਮ) ਸਤਿੰਦਰ ਸਿਵਾਚ ਨਵ-ਨਿਯੁਕਤ ਕੈਬਨਿਟ ਮੰਤਰੀ ਦਾ ਸਵਾਗਤ ਕਰਨ ਲਈ ਸਰਕਟ ਹਾਊਸ 'ਚ ਮੌਜੂਦ ਸਨ। ਵਿਜ ਨੇ ਮੀਟਿੰਗ 'ਚ ਡਿਪਟੀ ਕਮਿਸ਼ਨਰ ਅਤੇ ਪੁਲਸ ਸੁਪਰਡੈਂਟ ਦੀ ਕਥਿਤ ਗੈਰਹਾਜ਼ਰੀ ਦਾ ਸਖ਼ਤ ਨੋਟਿਸ ਲਿਆ। ਉਨ੍ਹਾਂ ਮੀਟਿੰਗ 'ਚ ਹਾਜ਼ਰ ਏਡੀਸੀ ਅਤੇ ਐੱਸਡੀਐਮ ਨੂੰ ਦੱਸਿਆ ਕਿ ਅਧਿਕਾਰੀਆਂ ਨਾਲ ਮੀਟਿੰਗ ਰੱਦ ਕੀਤੀ ਜਾ ਰਹੀ ਹੈ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜ ਨੇ ਕਿਹਾ ਕਿ ਉਹ ਸੀਨੀਅਰ ਅਧਿਕਾਰੀਆਂ ਦੀ ਗੈਰਹਾਜ਼ਰੀ ਦੇ ਕਾਰਨਾਂ ਬਾਰੇ ਜਾਣਕਾਰੀ ਇਕੱਠੀ ਕਰਨਗੇ ਅਤੇ ਉਨ੍ਹਾਂ ਨੂੰ ਕਾਰਨ ਦੱਸਣ ਬਾਰੇ ਕਿਹਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਦਾ ਕ.ਤਲ ਕਰ ਫਰਾਰ ਹੋਇਆ ਪਤੀ, 10 ਦਿਨ ਬਾਅਦ ਵਾਰਾਣਸੀ ਤੋਂ ਗ੍ਰਿਫ਼ਤਾਰ
NEXT STORY