ਚੇਨਈ (ਵਾਰਤਾ)- ਕਸਟਮ ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਨੇ ਇਥੇ ਅੰਨਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੈਂਕਾਕ ਤੋਂ ਆਏ ਇਕ ਭਾਰਤੀ ਯਾਤਰੀ ਦੇ 2 ਟਰਾਲੀ ਬੈਗਾਂ 'ਚੋਂ ਕਈ ਵਿਦੇਸ਼ੀ ਪ੍ਰਜਾਤੀਆਂ ਦੇ ਜੀਵ ਬਰਾਮਦ ਕੀਤੇ ਹਨ।
ਅਧਿਕਾਰਤ ਬਿਆਨ 'ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਜ਼ਬਤ ਕੀਤੀਆਂ ਗਈਆਂ ਵਿਦੇਸ਼ੀ ਪ੍ਰਜਾਤੀਆਂ 'ਚ ਪਿਗਮੀ ਮਾਰਮੋਸੇਟ, ਬਾਲ ਅਜ਼ਗਰ, ਸਟਾਰ ਕੱਛੂ ਅਤੇ ਮਕਈ ਸੱਪ ਸ਼ਾਮਲ ਹਨ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸਾਰੇ ਜਾਨਵਰਾਂ ਨੂੰ ਵਾਪਸ ਬੈਂਕਾਕ ਭੇਜ ਦਿੱਤਾ। ਬਿਆਨ 'ਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਿਰਸਾ ਗੈਂਗਵਾਰ ਮਾਮਲਾ; ਗੈਂਗਸਟਰ ਜੱਗਾ ਨੇ ਲਈ ਜ਼ਿੰਮਵਾਰੀ, ਕਿਹਾ- ਜੋ ਰਹਿ ਗਿਆ ਉਸ ਨੂੰ ਵੀ ਟਗਾਂਗੇ
NEXT STORY