ਨਵੀਂ ਦਿੱਲੀ- ਦਿੱਲੀ 'ਚ ਇਕ ਵਾਰ ਫਿਰ ਕੰਝਾਵਲਾ ਵਰਗਾ ਕਾਂਡ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਦਿੱਲੀ ਦੇ ਕਨਾਟ ਪਲੇਸ ਨਾਲ ਲੱਗਦੇ ਕਸਤੂਰਬਾ ਗਾਂਧੀ ਮਾਰਗ 'ਤੇ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ। ਇਕ ਮੋਟਰਸਾਈਕਲ ਨੂੰ SUV ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਬਾਈਕ ਸਵਾਰ ਉਛਲ ਕੇ ਕਾਰ ਦੀ ਛੱਤ 'ਤੇ ਡਿੱਗ ਗਿਆ ਅਤੇ ਦੋਸ਼ੀ ਡਰਾਈਵਰ ਕਾਰ ਨੂੰ ਲਗਾਤਾਰ ਦੌੜਾਉਂਦਾ ਰਿਹਾ। ਕਰੀਬ ਅੱਧਾ ਕਿਲੋਮੀਟਰ ਕਾਰ ਦੌੜਾਉਣ ਮਗਰੋਂ ਦੋਸ਼ੀ ਡਰਾਈਵਰ ਬਾਈਕ ਸਵਾਰ ਨੂੰ ਸੜਕ 'ਤੇ ਛੱਡ ਕੇ ਫ਼ਰਾਰ ਹੋ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਦਿੱਲੀ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ; 2 ਗ੍ਰਿਫ਼ਤਾਰ, ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਜ਼ਬਤ
ਬਾਈਕ 'ਤੇ ਦੋ ਲੋਕ ਸਵਾਰ ਸਨ। ਟੱਕਰ ਮਗਰੋਂ ਇਕ ਲੜਕਾ ਉਛਲ ਕੇ ਹੇਠਾਂ ਡਿੱਗ ਗਿਆ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉੱਥੇ ਹੀ ਇਕ ਚਸ਼ਮਦੀਦ ਨੇ ਆਪਣੀ ਸਕੂਟੀ ਨਾਲ ਕਾਰ ਦਾ ਪਿੱਛਾ ਕੀਤਾ ਅਤੇ ਉਸ ਨੇ ਵੀਡੀਓ ਵੀ ਬਣਾਈ, ਉਹ ਹਾਰਨ ਵਜਾਉਂਦਾ ਰਿਹਾ ਪਰ ਦੋਸ਼ੀ ਨੇ ਕਾਰ ਨਹੀਂ ਰੋਕੀ। ਪੁਲਸ ਨੇ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਗੈਸ ਲੀਕ ਦੀਆਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੀਆਂ ਸਰਕਾਰਾਂ, 10 ਸਾਲਾਂ 'ਚ 2500 ਲੋਕਾਂ ਨੇ ਗੁਆਈ ਜਾਨ
ਹਾਦਸੇ ਦੇ ਸਮੇਂ ਉਹ ਆਪਣੇ ਪਰਿਵਾਰ ਨਾਲ ਮਹਿੰਦਰਾ ਕਾਰ 'ਚ ਸਵਾਰ ਸੀ, ਪੁਲਸ ਨੇ ਉਸ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ। ਦੱਸ ਦੇਈਏ ਕਿ ਇਹ ਘਟਨਾ 29-30 ਅਪ੍ਰੈਲ ਦੀ ਰਾਤ 12 ਵਜ ਕੇ 55 ਮਿੰਟ ਦੀ ਹੈ। ਇਸ ਤੋਂ ਪਹਿਲਾਂ ਦਿੱਲੀ ਵਿਚ ਨਵੇਂ ਸਾਲ ਵਾਲੇ ਦਿਨ ਕੰਝਾਵਲਾ ਇਲਾਕੇ 'ਚ ਕੁਝ ਕਾਰ ਸਵਾਰ ਮੁੰਡੇ ਇਕ ਸਕੂਟੀ ਸਵਾਰ ਕੁੜੀ ਨੂੰ ਘਸੀਟਦੇ ਹੋਏ ਲੈ ਗਏ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- 'ਆਪ੍ਰੇਸ਼ਨ ਕਾਵੇਰੀ': ਸੂਡਾਨ ਤੋਂ 231 ਭਾਰਤੀਆਂ ਦੀ ਵਤਨ ਵਾਪਸੀ, ਜੱਥਾ ਪਹੁੰਚਿਆ ਮੁੰਬਈ
UP ਪੁਲਸ ਨੇ '112 ਸੇਵਾ' ਦਾ ਕੀਤਾ ਮਜ਼ੇਦਾਰ ਪ੍ਰਮੋਸ਼ਨ, ਕਿਹਾ- ਕੋਈ ਵੀ ਮੁੱਦਾ 'ਵਿਰਾਟ' ਅਤੇ 'ਗੰਭੀਰ' ਨਹੀਂ
NEXT STORY