ਗੁਰੂਗਰਾਮ — ਫੋਰਟਿਸ ਹਸਪਤਾਲ ਦੀ ਲਪਰਵਾਹੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜੇ ਡੇਂਗੂ ਪੀੜਤ ਆਧਾ ਮਾਮਲੇ ਨੂੰ ਲੈ ਕੇ ਹਸਪਤਾਲ ਦਾ ਮਾਮਲਾ ਸੁਲਝਿਆ ਨਹੀਂ ਕਿ ਇਕ ਹੋਰ ਮਾਮਲੇ ਨੂੰ ਲੈ ਕੇ ਹਸਪਤਾਲ ਚਰਚਾ 'ਚ ਆ ਗਿਆ ਹੈ। ਹਸਪਤਾਲ 'ਚ ਪੱਥਰੀ ਦੇ ਇਲਾਜ ਕਰਵਾਉਣ ਗਏ ਕਿਸਾਨ ਦਾ, ਇਲਾਜ ਦੇ ਬਦਲੇ 36 ਲੱਖ ਦਾ ਬਿਲ ਬਣਾਇਆ ਗਿਆ। ਇਸ ਦੀ ਸ਼ਿਕਾਇਤ ਪਰਿਵਾਰ ਵਾਲਿਆਂ ਨੇ ਸੀ.ਐੱਮ.ਓ. ਡਾ.ਬੀ.ਕੇ. ਰਾਜੌਰਾ ਨੂੰ ਕੀਤੀ ਹੈ।

ਜਾਣਕਾਰੀ ਮੁਤਾਬਕ ਪਿਛਲੇ ਸਾਲ ਪਿੰਡ ਦੌਲਤਾਬਾਦ ਨਿਵਾਸੀ ਭੀਮ ਸਿੰਘ(60) ਨੂੰ 27 ਅਪ੍ਰੈਲ ਨੂੰ ਪੱਥਰੀ ਦੇ ਇਲਾਜ ਲਈ ਪਾਰਕ ਹਸਪਤਾਲ ਲਿਆਉਂਦਾ ਗਿਆ। ਇਥੇ ਦੋ ਦਿਨ ਭਰਤੀ ਰੱਖਣ ਤੋਂ ਬਾਅਦ ਪਰਿਵਾਰ ਫੋਰਟਿਸ ਹਸਪਤਾਲ ਲੈ ਗਿਆ। ਇਥੇ ਭਰਤੀ ਕਰਨ ਤੋਂ ਬਾਅਦ ਮਰੀਜ ਨੂੰ ਲਕਵਾ ਹੋ ਗਿਆ, ਜਿਸ ਕਾਰਨ ਪੱਥਰੀ ਦਾ ਇਲਾਜ ਵੀ ਨਹੀਂ ਹੋ ਸਕਿਆ ਪਰ ਹਸਪਤਾਲ ਨੇ 36 ਲੱਖ ਦਾ ਬਿਲ ਬਣਾ ਦਿੱਤਾ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਵੀਰਵਾਰ ਨੂੰ ਸੀ.ਐੱਮ.ਓ. ਡਾ.ਬੀ.ਕੇ ਰਾਜੌਰਾ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਲੱਖਾਂ ਦਾ ਬਿਲ ਬਣਾਉਣ ਦੇ ਬਾਵਜੂਦ ਪੱਥਰੀ ਦਾ ਇਲਾਜ ਨਹੀ ਹੋਇਆ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।
ਉਸ ਸਮੇਂ ਪੱਥਰੀ ਦਾ ਅਕਾਰ 14 ਐੱਮ.ਐੱਮ. ਸੀ ਜੋ ਕਿ ਹੁਣ ਵਧ ਕੇ 18 ਐੱਮ.ਐੱਮ. ਦੀ ਹੋ ਗਈ ਹੈ ਅਤੇ ਮਰੀਜ ਦੇ ਦੋਵੇਂ ਪੈਰ ਵੀ ਖਰਾਬ ਹੋ ਗਏ ਹਨ, ਜਿਸ ਕਾਰਨ ਮਰੀਜ ਕਾਫੀ ਸਮੇਂ ਤੋਂ ਬਿਸਤਰੇ 'ਤੇ ਹੀ ਹੈ। ਪਿੰਡ ਵਾਲਿਆਂ ਦੀ ਸ਼ਿਕਾਇਤ 'ਤੇ ਸੀ.ਐੱਮ.ਓ. ਨੇ ਸ਼ਿਕਾਇਤ ਨੂੰ ਲੈ ਕੇ ਮਾਮਲੇ ਨਾਲ ਜੁੜੇ ਸਾਰੇ ਕਾਗਜ਼ਾਤ ਮੰਗੇ ਹਨ। ਇਸ ਦੇ ਨਾਲ ਹੀ ਡਾ. ਬੀ.ਕੇ. ਰਾਜੌਰਾ ਨੇ ਕਿਹਾ ਹੈ ਕਿ ਫੋਰਟਿਸ ਦੇ ਖਿਲਾਫ ਇਕ ਹੋਰ ਮਾਮਲੇ ਦੀ ਸ਼ਿਕਾਇਤ ਆਈ ਹੈ। ਪੂਰੇ ਮਾਮਲੇ ਦੀ ਜਾਂਚ ਕਰਕੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਰਾਜ ਬੱਬਰ ਦਾ ਪੀ. ਐੈੱਮ. 'ਤੇ ਹਮਲਾ, ਕਿਹਾ ਆਪਣੇ ਅੰਦਰ ਝਾਕ ਕੇ ਦੇਖਣ ਮੋਦੀ
NEXT STORY