ਸਪੋਰਟਸ ਡੈਸਕ : ਭਾਰਤੀ ਕ੍ਰਿਕਟਰਾਂ ਦੇ ਰਿਸ਼ਤੇ ਟੁੱਟਣ ਦਾ ਤਾਂ ਜਿਵੇਂ ਨਵਾਂ ਹੀ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਹਿਲਾਂ ਜਿੱਥੇ ਸ਼ਿਖਰ ਧਵਨ, ਮੁਹੰਮਦ ਸ਼ੰਮੀ ਤੇ ਹਾਰਦਿਕ ਪੰਡਯਾ ਆਪਣੀਆਂ ਪਤਨੀਆਂ ਤੋਂ ਵੱਖ ਹੋ ਚੁੱਕੇ ਹਨ, ਉੱਥੇ ਹੀ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਦੇ ਨਾਲ-ਨਾਲ ਮਨੀਸ਼ ਪਾਂਡੇ ਦਾ ਵੀ ਆਪਣੀ ਪਤਨੀ ਨਾਲ ਤਲਾਕ ਨੂੰ ਲੈ ਕੇ ਚਰਚਾਵਾਂ ਛਿੜੀਆਂ ਹੋਈਆਂ ਹਨ।

ਇਸੇ ਦੌਰਾਨ ਭਾਰਤ ਦੇ ਮਹਾਨ ਖਿਡਾਰੀ ਵਰਿੰਦਰ ਸਹਿਵਾਗ ਅਤੇ ਉਨ੍ਹਾਂ ਦੀ ਪਤਨੀ ਆਰਤੀ ਅਹਿਲਾਵਤ ਦੇ ਵੀ 20 ਸਾਲਾਂ ਦੇ ਖ਼ੂਬਸੂਰਤ ਰਿਸ਼ਤੇ ਤੋਂ ਬਾਅਦ ਵੱਖ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸਾਲ 2004 ਵਿੱਚ ਵਿਆਹ ਕਰਵਾਉਣ ਵਾਲੇ ਇਸ ਜੋੜੇ ਨੇ ਇੰਸਟਾਗ੍ਰਾਮ 'ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ।

ਪਰਿਵਾਰ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਕਈ ਮਹੀਨਿਆਂ ਤੋਂ ਵੱਖ ਰਹਿ ਰਹੇ ਹਨ ਅਤੇ ਦੋਵਾਂ ਦੇ ਤਲਾਕ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਵਰਿੰਦਰ ਅਤੇ ਆਰਤੀ ਦੇ ਇਸ ਵਿਆਹ ਤੋਂ ਦੋ ਪੁੱਤਰ ਹਨ। ਵੱਡੇ ਪੁੱਤਰ ਆਰਿਆਵੀਰ ਦਾ ਜਨਮ 2007 ਵਿੱਚ ਹੋਇਆ ਸੀ, ਜਦਕਿ ਵੇਦਾਂਤ ਨੇ ਸਾਲ 2010 'ਚ ਜਨਮ ਲਿਆ ਸੀ।

ਬੀਤੇ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ ਸਹਿਵਾਗ ਨੇ ਆਪਣੇ ਪੁੱਤਰਾਂ ਅਤੇ ਆਪਣੀ ਮਾਂ ਨਾਲ ਦੀਵਾਲੀ ਮਨਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ ਪਰ ਉਨ੍ਹਾਂ ਵਿੱਚ ਆਰਤੀ ਸ਼ਾਮਲ ਨਹੀਂ ਸੀ।

ਇਸ ਤੋਂ ਇਲਾਵਾ ਦੋ ਹਫ਼ਤੇ ਪਹਿਲਾਂ ਸਹਿਵਾਗ ਨੇ ਪਲੱਕੜ ਦੇ ਵਿਸ਼ਵ ਨਾਗਯਾਕਸ਼ੀ ਮੰਦਰ ਦਾ ਦੌਰਾ ਕੀਤਾ ਸੀ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਪਰ ਸਹਿਵਾਗ ਨੇ ਅਜੇ ਤੱਕ ਇਨ੍ਹਾਂ ਰਿਪੋਰਟਾਂ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਉੱਥੇ ਹੀ ਨਵੀਂ ਦਿੱਲੀ ਦੀ ਰਹਿਣ ਵਾਲੀ ਆਰਤੀ ਅਹਿਲਾਵਤ ਨੇ ਵੀ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਆਰਤੀ ਨੇ ਆਪਣੀ ਪੜ੍ਹਾਈ ਲੇਡੀ ਇਰਵਿਨ ਸੈਕੰਡਰੀ ਸਕੂਲ ਅਤੇ ਭਾਰਤੀ ਵਿੱਦਿਆ ਭਵਨ ਤੋਂ ਪ੍ਰਾਪਤ ਕੀਤੀ ਅਤੇ ਫਿਰ ਦਿੱਲੀ ਯੂਨੀਵਰਸਿਟੀ ਦੇ ਮੈਤ੍ਰੇਈ ਕਾਲਜ ਤੋਂ ਕੰਪਿਊਟਰ ਸਾਇੰਸ ਵਿੱਚ ਡਿਪਲੋਮਾ ਕੀਤਾ।

ਇਨ੍ਹਾਂ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਸਾਲ 2004 ਵਿੱਚ ਹੋਈ, ਜਦੋਂ ਦੋਵੇਂ ਪਹਿਲੀ ਵਾਰ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਘਰ ਇੱਕ ਸ਼ਾਨਦਾਰ ਵਿਆਹ ਵਿੱਚ ਮਿਲੇ ਸਨ। ਇਸ ਤੋਂ ਬਾਅਦ ਆਰਤੀ ਨੂੰ ਅਕਸਰ ਵਰਿੰਦਰ ਨਾਲ ਦੇਖਿਆ ਜਾਣ ਲੱਗਾ ਤੇ ਆਖ਼ਿਰ ਦੋਵਾਂ ਨੇ ਸਾਲ 2004 'ਚ ਵਿਆਹ ਕਰਵਾ ਲਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਨ੍ਹਾਂ 17 ਸ਼ਹਿਰਾਂ ’ਚ ਸ਼ਰਾਬ ਦੀ ਵਿਕਰੀ ’ਤੇ ਲੱਗੀ ਪਾਬੰਦੀ
NEXT STORY