ਕੇਰਲ– ਦੇਸ਼ ’ਚ ਮੰਕੀਪਾਕਸ ਵਾਇਰਸ ਦੀ ਗਿਣਤੀ ’ਚ ਵਾਧਾ ਹੁੰਦਾ ਜਾ ਰਿਹਾ ਹੈ। ਕੇਰਲ ਤੋਂ ਇਕ ਹੋਰ ਮੰਕੀਪਾਕਸ ਦੇ ਮਾਮਲੇ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਸਿਹਤ ਮੰਤਰੀ ਵੀਨਾ ਜਾਰਜ ਨੇ ਦਿੱਤੀ ਹੈ। ਮੰਕੀਪਾਕਸ ਦਾ ਨਵਾਂ ਮਾਮਲਾ ਸਾਹਮਣੇ ਆਉਣ ਮਗਰੋਂ ਸੂਬੇ ’ਚ ਮਾਮਲਿਆਂ ਦੀ ਕੁੱਲ ਗਿਣਤੀ 5 ਹੋ ਗਈ ਹੈ। ਸਿਹਤ ਮੰਤਰੀ ਮੁਤਾਬਕ 30 ਸਾਲਾ ਵਿਅਕਤੀ ’ਚ ਮੰਕੀਪਾਕਸ ਪਾਜ਼ੇਟਿਵ ਆਇਆ ਹੈ। ਉਹ 27 ਜੁਲਾਈ ਨੂੰ UAE ਤੋਂ ਕੋਝੀਕੋਡ ਹਵਾਈ ਅੱਡੇ ਪਹੁੰਚਿਆ। ਮਲਪੁੱਰਮ ’ਚ ਉਕਤ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼
ਹੁਣ ਤੱਕ ਕੁੱਲ 5 ਕੇਸ ਆਏ ਸਾਹਮਣੇ
ਦੁਨੀਆ ਭਰ ’ਚ ਮੰਕੀਪਾਕਸ ਦਾ ਕਹਿਰ ਵੱਧਣਾ ਜਾ ਰਿਹਾ ਹੈ। ਭਾਰਤ ’ਚ ਕੇਰਲ ਤੋਂ 13 ਜੁਲਾਈ ਨੂੰ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਹੁਣ ਤੱਕ ਕੁੱਲ 5 ਕੇਸ ਸਾਹਮਣੇ ਆ ਚੁੱਕੇ ਹਨ। ਅਫਰੀਕਾ ਤੋਂ ਨਿਕਲ ਕੇ ਮੰਕੀਪਾਕਸ ਦਾ ਵਾਇਰਸ ਬੀਤੇ ਕੁਝ ਦਿਨਾਂ ’ਚ ਹੀ 75 ਤੋਂ ਵੱਧ ਦੇਸ਼ਾਂ ’ਚ ਪਹੁੰਚ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਹਾਲ ’ਚ ਮੰਕੀਪਾਕਸ ਨੂੰ ਵੈਸ਼ਵਿਕ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ
ਕੇਰਲ ’ਚ 22 ਸਾਲਾ ਨੌਜਵਾਨ ਦੀ ਮੌਤ
ਦੱਸਣਯੋਗ ਹੈ ਕਿ ਹਾਲ ਹੀ ’ਚ ਸੰਯੁਕਤ ਅਰਬ ਅਮੀਰਾਤ ਤੋਂ ਕੇਰਲ ਪਰਤੇ 22 ਸਾਲਾ ਨੌਜਵਾਨ ਦੀ ਮੰਕੀਪਾਕਸ ਕਾਰਨ ਸ਼ਨੀਵਾਰ ਨੂੰ ਮੌਤ ਹੋ ਗਈ। ਉਸ ਦਾ ਤ੍ਰਿਸ਼ੂਲ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਨੌਜਵਾਨ ਦੇ ਨਮੂਨਿਆਂ ਦੀ ਜਾਂਚ ਲਈ ਪੁਣੇ 'ਚ ਸਥਿਤ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ (ਐੱਨ.ਆਈ.ਵੀ.) ਭੇਜਿਆ ਗਿਆ ਸੀ, ਜਿਸ ’ਚ ਮੰਕੀਪਾਕਸ ਵਾਇਰਸ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਮੰਕੀਪਾਕਸ ਨੇ ਦੁਨੀਆ 'ਚ ਮਚਾਈ ਹਲ-ਚਲ, ਜਾਣੋ ਇਸ ਦੇ ਲੱਛਣ ਅਤੇ ਸੰਕੇਤ
ਅਧਿਆਪਕ ਭਰਤੀ ਘਪਲਾ: ED ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਪਾਰਥ ਚੈਟਰਜੀ, ਆਖਦੇ ਹਨ ‘ਥੱਕ’ ਗਿਆ
NEXT STORY