ਪਾਰਾਦੀਪ (ਭਾਸ਼ਾ)- ਓਡੀਸ਼ਾ 'ਚ ਮੰਗਲਵਾਰ ਨੂੰ ਇਕ ਹੋਰ ਰੂਸੀ ਨਾਗਰਿਕ ਮ੍ਰਿਤਕ ਮਿਲਿਆ। ਪੁਲਸ ਨੇ ਕਿਹਾ ਕਿ ਇਕ ਪੰਦਰਵਾੜੇ 'ਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ ਬੰਦਰਗਾਹ 'ਤੇ ਲੰਗਰ ਪਾਏ ਜਹਾਜ਼ 'ਚ ਰੂਸੀ ਨਾਗਰਿਕ ਮਿਲਾਕੋਵ ਸਰਗੇਈ (51) ਮ੍ਰਿਤ ਮਿਲਿਆ। ਸਰਗੇਈ ਪਾਰਾਦੀਪ ਦੇ ਰਸਤੇ ਬੰਗਲਾਦੇਸ਼ ਦੇ ਚਟਗਾਂਵ ਬੰਦਰਗਾਹ ਤੋਂ ਮੁੰਬਈ ਜਾ ਰਹੇ ਜਹਾਜ਼ ਐੱਮ.ਬੀ. ਅਲਦਨਾ ਦਾ ਮੁੱਖ ਇੰਜੀਨੀਅਰ ਸੀ। ਜਹਾਜ਼ ਦੇ ਆਪਣੇ ਕਮਰੇ 'ਚ ਉਹ ਸਵੇਰੇ 4.30 ਵਜੇ ਮ੍ਰਿਤਕ ਮਿਲਿਆ। ਮੌਤ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।
ਪਾਰਾਦੀਪ ਪਤਨ ਨਿਆਸ ਦੇ ਪ੍ਰਧਾਨ ਪੀ.ਐੱਲ. ਹਰਾਨੰਦ ਨੇ ਰੂਸੀ ਇੰਜੀਨੀਅਰ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਸੰਬਰ 'ਚ ਦੱਖਣੀ ਓਡੀਸ਼ਾ ਦੇ ਰਾਏਗੜ੍ਹ ਸ਼ਹਿਰ 'ਚ ਇਕ ਸੰਸਦ ਮੈਂਬਰ ਸਮੇਤ 2 ਰੂਸੀ ਸੈਲਾਨੀ ਰਹੱਸਮਈ ਸਥਿਤੀ 'ਚ ਮ੍ਰਿਤ ਮਿਲੇ ਸਨ। ਰੂਸੀ ਸੰਸਦ ਮੈਂਬਰ ਪਾਵੇਲ ਐਂਟੋਵ (65) ਦੀ 24 ਦਸੰਬਰ ਨੂੰ ਹੋਟਲ ਦੀ ਤੀਜੀ ਮੰਜ਼ਲ ਤੋਂ ਡਿੱਗਣ ਤੋਂ ਬਾਅਦ ਮੌਤ ਹੋ ਗਈ ਸੀ, ਜਦੋਂ ਕਿ ਵਲਾਦਿਮੀਰ ਬਾਈਡੇਨੋਵ (61) 22 ਦਸੰਬਰ ਨੂੰ ਹੋਟਲ ਦੇ ਆਪਣੇ ਕਮਰੇ 'ਚ ਮ੍ਰਿਤਕ ਮਿਲੇ ਸਨ। ਪੁਲਸ ਦੋਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਮੁਖਤਾਰ ਅੰਸਾਰੀ ਦੀ ਸਜ਼ਾ ’ਤੇ ਰੋਕ, ਸੁਪਰੀਮ ਕੋਰਟ ਦਾ ਯੂ. ਪੀ. ਸਰਕਾਰ ਨੂੰ ਨੋਟਿਸ
NEXT STORY