ਨੈਸ਼ਨਲ ਡੈਸਕ — ਰਾਜਸਥਾਨ ਦੇ ਕੋਟਾ 'ਚ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (NEET) ਦੀ ਤਿਆਰੀ ਕਰ ਰਹੇ 20 ਸਾਲਾ ਵਿਦਿਆਰਥੀ ਨੇ ਇੱਥੇ ਆਪਣੇ ਹੋਸਟਲ ਪੀਜੀ ਰਿਹਾਇਸ਼ 'ਚ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਜਨਵਰੀ ਤੋਂ ਬਾਅਦ ਕੋਟਾ ਵਿੱਚ ਕੋਚਿੰਗ ਇੰਸਟੀਚਿਊਟ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦਾ ਇਹ ਛੇਵਾਂ ਮਾਮਲਾ ਹੈ।
ਇਹ ਵੀ ਪੜ੍ਹੋ- ਰਾਮਨਗਰੀ ਅਯੁੱਧਿਆ 'ਚ ਵੱਡਾ ਹਾਦਸਾ, ਡਿਊਟੀ 'ਤੇ ਤਾਇਨਾਤ PAC ਕਮਾਂਡਰ ਨੂੰ ਲੱਗੀ ਗੋਲੀ
ਵਿਗਿਆਨ ਨਗਰ ਥਾਣਾ ਇੰਚਾਰਜ ਸਤੀਸ਼ ਚੌਧਰੀ ਨੇ ਦੱਸਿਆ ਕਿ ਮੁਹੰਮਦ ਉਰੂਜ (20) ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਿਸ ਦੀ ਪੁਲਸ ਟੀਮ ਨੇ ਮੰਗਲਵਾਰ ਨੂੰ ਛੱਤ ਵਾਲੇ ਪੱਖੇ ਨਾਲ ਲਟਕਦੀ ਲਾਸ਼ ਬਰਾਮਦ ਕੀਤੀ। ਥਾਣਾ ਇੰਚਾਰਜ ਸਤੀਸ਼ ਚੌਧਰੀ ਨੇ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਵਿਦਿਆਰਥੀ ਨੇ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਵਿਗਿਆਨ ਨਗਰ ਇਲਾਕੇ 'ਚ ਆਪਣੇ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਇੰਚਾਰਜ ਮੁਤਾਬਕ ਉਰੂਜ ਪਿਛਲੇ ਡੇਢ ਸਾਲ ਤੋਂ ਇਕ ਕੋਚਿੰਗ ਸੰਸਥਾ 'ਚ ਮੈਡੀਕਲ ਕਾਲਜ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ।
ਮੰਗਲਵਾਰ ਸਵੇਰੇ ਜਦੋਂ ਵਿਦਿਆਰਥੀ ਨੇ ਉਨ੍ਹਾਂ ਦੀਆਂ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਤਾਂ ਵਿਦਿਆਰਥੀ ਦੇ ਮਾਪੇ ਚਿੰਤਤ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਰਿਹਾਇਸ਼ੀ ਗਾਰਡ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਪੁਲਸ ਨੂੰ ਬੁਲਾਇਆ। ਥਾਣਾ ਇੰਚਾਰਜ ਸਤੀਸ਼ ਚੌਧਰੀ ਅਨੁਸਾਰ ਐਨਈਈਟੀ ਉਮੀਦਵਾਰ ਦੇ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਅਤੇ ਇਸ ਕਦਮ ਦਾ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਘਟਨਾ ਬਾਰੇ ਉਸ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬੋਲਿਆ ਅਮਰੀਕਾ, ਕਿਹਾ- ਨਿਰਪੱਖ ਕਾਨੂੰਨੀ ਪ੍ਰਕਿਰਿਆ ਦੀ ਕਰਦੇ ਹਾਂ ਉਮੀਦ
NEXT STORY