ਨੈਸ਼ਨਲ ਡੈਸਕ : ਐਪਲ (Apple) ਦੀ ਵਰਲਡ ਵਾਈਡ ਡਿਵੈੱਲਪਰ ਕਾਨਫਰੰਸ ਵਿਚ ਜਿਸ ਗੈਜੇਟ ਨੇ ਸਭ ਤੋਂ ਜ਼ਿਆਦਾ ਧੂਮ ਮਚਾਈ ਹੈ, ਉਹ ਹੈ ਐਪਲ ਵਿਜ਼ਨ ਪ੍ਰੋ (Apple Vision Pro)। ਐਪਲ ਨੇ AR ਜਾਂ VR ਤੋਂ ਵੱਖਰਾ ਇਕ ਅਜਿਹਾ ਰਿਐਲਿਟੀ ਹੈੱਡਸੈੱਟ ਪੇਸ਼ ਕੀਤਾ ਹੈ, ਜਿਸ ਨੂੰ ਇਹ ਇਕ ਨਿੱਜੀ ਇਲੈਕਟ੍ਰਾਨਿਕ ਡਿਵਾਈਸ ਕਹਿ ਰਹੀ ਹੈ। ਦਾਅਵਾ ਹੈ ਕਿ ਇਸ ਨੂੰ ਪਹਿਨਣ ਤੋਂ ਬਾਅਦ ਯੂਜ਼ਰ ਇਕ ਅਜਿਹੀ ਦੁਨੀਆ ’ਚ ਪਹੁੰਚ ਜਾਵੇਗਾ, ਜਿਥੇ ਕੰਮ ਤੋਂ ਲੈ ਕੇ ਮਨੋਰੰਜਨ ਤੱਕ ਸਭ ਕੁਝ ਵੱਖਰੇ ਤਰੀਕੇ ਨਾਲ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਮੀਂਹ ਤੇ ਜ਼ਬਰਦਸਤ ਗੜੇਮਾਰੀ ਨੇ ਜਨ-ਜੀਵਨ ਕੀਤਾ ਪ੍ਰਭਾਵਿਤ, ਸੜਕਾਂ ’ਤੇ ਵਿਛੀ ਬਰਫ ਦੀ ਚਾਦਰ (ਵੀਡੀਓ)
ਯੂਜ਼ਰ ਦੀਆਂ ਅੱਖਾਂ ਦੇ ਸਾਹਮਣੇ ਅਜਿਹਾ ਡਿਸਪਲੇਅ ਉੱਭਰੇਗਾ, ਜਿਸ ਨੂੰ ਉਹ ਆਪਣੇ ਹਿਸਾਬ ਨਾਲ ਐਡਜਸਟ ਕਰ ਸਕੇਗਾ। 'ਵਿਜ਼ਨ ਪ੍ਰੋ' ਨੂੰ ਅੱਖਾਂ, ਹੱਥਾਂ ਅਤੇ ਆਵਾਜ਼ ਰਾਹੀਂ ਕੰਟਰੋਲ ਕੀਤਾ ਜਾ ਸਕੇਗਾ। ਇਹੀ ਕਾਰਨ ਹੈ ਕਿ ਹਰ ਕੋਈ ਇਸ ਗੈਜੇਟ ਵੱਲ ਧਿਆਨ ਦੇ ਰਿਹਾ ਹੈ। ਕਾਰੋਬਾਰੀ ਆਨੰਦ ਮਹਿੰਦਰਾ ਤਾਂ ਇੰਨੇ ਪ੍ਰਭਾਵਿਤ ਹੋਏ ਹਨ ਕਿ ਉਨ੍ਹਾਂ ਨੇ ਕਈ ਸਵਾਲ ਸਿੱਧੇ ਐਪਲ ਦੇ ਸੀ.ਈ.ਓ. ਟਿਮ ਕੁੱਕ ਨੂੰ ਸਿੱਧੇ ਕਈ ਸਵਾਲ ਪੁੱਛੇ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਦੇ ਮਸਲੇ ਸਬੰਧੀ ਮੰਤਰੀ ਧਾਲੀਵਾਲ ਨੇ ਕੇਂਦਰ ਨੂੰ ਲਿਖਿਆ ਪੱਤਰ
ਮਹਿੰਦਰਾ ਗਰੁੱਪ ਦੇ ਚੇਅਰਮੈਨ ਨੇ ‘Apple ਵਿਜ਼ਨ ਪ੍ਰੋ' ਦੇ ਇਸ਼ਤਿਹਾਰ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਇਸ਼ਤਿਹਾਰ ਨੂੰ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਸਾਂਝਾ ਕੀਤਾ ਸੀ। ਟਿਮ ਕੁੱਕ ਦੇ ਟਵੀਟ ’ਤੇ ਆਨੰਦ ਮਹਿੰਦਰਾ ਨੇ ਸਵਾਲ ਕੀਤਾ, ਕੀ ਇਹ ਵੱਡੀ ਸਕਰੀਨ ਵਾਲੇ ਟੀ.ਵੀ. ਡਿਸਪਲੇਅ ਦੇ ਖ਼ਤਮ ਹੋਣ ਦਾ ਸੰਕੇਤ ਹੈ? ਸਪੋਰਟਸ ਮੈਚ ਤੇ ਫ਼ਿਲਮਾਂ ਦੇਖਣ ਵਾਲੀ ਕਮਿਊਨਿਟੀ ਦਾ ਕੀ। ਕੀ ਇਨ੍ਹਾਂ ਸਾਰਿਆਂ ਦੀ ਥਾਂ ਇਕ ਕਮਰੇ ਵਿਚ ਹੈੱਡਸੈੱਟ ਪਹਿਨੀ ਜਾਂਬੀ ਲੈ ਲੈਣਗੇ ? ਜ਼ਾਹਿਰ ਹੈ ਕਿ ਆਨੰਦ ਮਹਿੰਦਰਾ ਨੇ ਜੋ ਸਵਾਲ ਪੁੱਛਿਆ ਹੈ, ਉਹ ਕਈ ਲੋਕਾਂ ਦੇ ਮਨ ’ਚ ਹੈ। ਐਪਲ ਨੇ ਜੋ ਪ੍ਰੋਡਕਟ ਪੇਸ਼ ਕੀਤਾ ਹੈ, ਉਸ ਨੇ ਮਾਰਕੀਟ ਨੂੰ ਹਿੱਟ ਕੀਤਾ ਤਾਂ ਲੋਕਾਂ ਕੋਲ ਇਕ ਅਜਿਹੀ ਡਿਵਾਈਸ ਹੋਵੇਗੀ, ਜੋ ਸਭ ਤੋਂ ਪਹਿਲਾਂ ਵੱਡੇ ਡਿਸਪਲੇਅ ਵਾਲੇ ਟੀ.ਵੀ. ਨੂੰ ਹਿੱਟ ਕਰੇਗਾ ਕਿਉਂਕਿ ਯੂਜ਼ਰਜ਼ ਕੋਲ ਆਪਣਾ ਡਿਸਪਲੇਅ ਹੋਵੇਗਾ, ਜਿਸ ਨੂੰ ਉਹ ਥਿਏਟਰ ਦਾ ਰੂਪ ਦੇ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵਾਈਸ ਚਾਂਸਲਰ (ਵੀਡੀਓ)
Apple Vision Pro ਦਾ ਡਿਜ਼ਾਈਨ ਐਲੂਮੀਨੀਅਮ ਫ੍ਰੇਮ 'ਤੇ ਆਧਾਰਿਤ ਹੈ। ਇਸ ਦੇ ਫਰੰਟ ’ਚ ਕਰਵਡ ਗਲਾਸ ਹਨ। ਇਮੇਜ ਕੈਪਚਰ ਕਰਨ ਲਈ ਇਕ ਫਿਜ਼ੀਕਲ ਬਟਨ ਦਿੱਤਾ ਗਿਆ ਹੈ। ਇਸ ਵਿਚ 12 ਕੈਮਰੇ ਹੋਣ ਦੱਸੇ ਜਾਂਦੇ ਹਨ। ਸਟ੍ਰੈਪ ਨੂੰ ਲਚਕੀਲਾ ਬਣਾਇਆ ਗਿਆ ਹੈ, ਤਾਂ ਕਿ ਯੂਜ਼ਰਜ਼ ਆਸਾਨੀ ਨਾਲ ਪਹਿਨ ਸਕਣ। ਸਾਈਡ ’ਚ ਆਡੀਓ ਪੌਡਸ ਲਗਾਏ ਗਏ ਹਨ, ਜਿਨ੍ਹਾਂ ਦਾ ਕੰਮ ਸ਼ਾਨਦਾਰ ਆਡੀਓ ਸੁਣਨਾ ਹੈ। ਵਿਜ਼ਨ ਪ੍ਰੋ ’ਚ ਐਪਲ ਦੀ M2 ਚਿੱਪ ਲਗਾਈ ਗਈ ਹੈ, ਨਾਲ ਹੀ ਨਵੀਂ R1 ਚਿੱਪ ਵੀ ਹੈ। ਇਸ ਦੀ ਡਿਸਪਲੇਅ ਮਾਈਕ੍ਰੋ-OLED ਹੈ। ਹੈੱਡਸੈੱਟ ਤਿਆਰ ਕਰਨ ਵਿਚ ਜਾਇਸ ਨੇ ਵੀ ਸਹਿਯੋਗ ਕੀਤਾ ਹੈ। ਐਪਲ ਦਾ ਦਾਅਵਾ ਹੈ ਕਿ 3D ਕੰਟੈਂਟ ਦੇਖਣ ਲਈ ਇਹ ਬੈਸਅ ਹੈੱਡਸੈੱਟ ਹੈ। ‘ਐਪਲ ਵਿਜ਼ਨ ਪ੍ਰੋ’ ਦੀ ਕੀਮਤ 3499 ਡਾਲਰ (ਤਕਰੀਬਨ 2 ਲੱਖ 88 ਹਜ਼ਾਰ 724 ਰੁਪਏ) ਦੱਸੀ ਗਈ ਹੈ। ਇਹ ਅਗਲੇ ਸਾਲ ਯਾਨੀ 2024 ਤੋਂ ਉਪਲੱਬਧ ਹੋਵੇਗਾ। ਐਪਲ ਮੁਤਾਬਕ ਡਿਜ਼ਨੀ ਦਾ ਪ੍ਰੀਮੀਅਮ ਕੰਟੈਂਟ ਯੂਜ਼ਰਜ਼ ਪਹਿਲੇ ਦਿਨ ਤੋਂ ਇਸ ਹੈੱਡਸੈੱਟ ’ਤੇ ਦੇਖ ਸਕਣਗੇ।
ਕਾਂਗਰਸ ਹੋ ਸਕਦੀ ਹੈ ਦੋਫਾੜ! ਇਸ ਆਗੂ ਵੱਲੋਂ ਵੱਖਰੀ ਪਾਰਟੀ ਬਣਾਉਣ ਦੇ ਚਰਚੇ; ਰੰਧਾਵਾ ਨੇ ਕਹੀ ਇਹ ਗੱਲ
NEXT STORY