ਨੈਸ਼ਨਲ ਡੈਸਕ–ਵਿਦੇਸ਼ੀ ਯੂਨੀਵਰਸਿਟੀਆਂ ’ਚ 2022 ਲਈ ਭਾਰਤੀ ਵਿਦਿਆਰਥੀਆਂਂਦੇ ਬਿਨੈ-ਪੱਤਰ ਇਸ ਸਾਲ ਨਾਲੋਂ ਦੁੱਗਣੇ ਹੋ ਗਏ ਹਨ। ਕਈ ਵਿਦੇਸ਼ੀ ਸਿੱਖਿਆ ਮੰਚਾਂ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਵਿਦੇਸ਼ਾਂ ਵਿਚ ਦਿਲ ਖਿੱਚਵੇਂ ਸੈਲਰੀ ਪੈਕੇਜ ਅਤੇ ਉੱਥੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਕਾਰਨ ਬਿਨੈ-ਪੱਤਰਾਂ ਵਿਚ ਵਾਧਾ ਹੋਇਆ ਹੈ। ਹਾਲਾਂਕਿ ਵਿਦੇਸ਼ਾਂ ਵਿਚ ਸਭ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ’ਚ ਚੀਨ ਤੋਂਂਬਾਅਦ ਭਾਰਤ ਦੁਨੀਆ ਵਿਚ ਦੂਜੇ ਨੰਬਰ ’ਤੇ ਹੈ। ਕਾਲੇਜੀਫਾਈ, ਫਾਰੇਨ ਐਡਮਿਟਸ, ਲੀਵਰੇਜ ਐਡੂ ਤੇ ਯਾਕੇਟ ਉਨ੍ਹਾਂ ਵਿਦੇਸ਼ੀ ਸਿੱਖਿਆ ਪਲੇਟਫਾਰਮਾਂ ਵਿਚੋਂ ਹਨ, ਜਿਨ੍ਹਾਂ ਨੇ ਕਿਹਾ ਕਿ ਕੈਂਪਸ ਰਿਕਰੂਟਮੈਂਟਡ੍ਰਾਈਵ ਵਿਚ ਟਾਪ ਦੀਆਂਂਟੈੱਕ ਕੰਪਨੀਆਂ ਵਲੋਂ ਦਿੱਤੇ ਜਾਣ ਵਾਲੇ ਸੈਲਰੀ ਪੈਕੇਜ ਤੇ ਸਹੂਲਤਾਂ ਬਿਨੈਕਾਰਾਂ ਲਈ ਮੁੱਖ ਡਰਾਅ ਹਨ।
ਇਹ ਵੀ ਪੜ੍ਹੋ : ਕੀ NRI's ਲਈ Income Tax ਭਰਨਾ ਜ਼ਰੂਰੀ ਹੈ? ਜਾਣ ਲਓ ਇਕ-ਇਕ ਗੱਲ
ਕਾਲੇਜੀਫਾਈ ਦੇ ਸਹਿ-ਸੰਸਥਾਪਕ ਆਦਰਸ਼ ਖੰਡੇਲਵਾਲ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂਂਨੂੰ ਅਮਰੀਕਾ ਵਿਚ ਵੱਡੇ ਸੈਲਰੀ ਪੈਕੇਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇੰਜੀਨੀਅਰਿੰਗ/ਸੀ. ਐੱਸ./ਡਾਟਾ ਸਾਇੰਸ ਦੇ ਵਿਦਿਆਰਥੀਆਂ ਲਈ 2019 ਵਿਚ 90,000 ਡਾਲਰ ਦੀ ਤੁਲਨਾ ’ਚ ਸ਼ੁਰੂਆਤੀ ਹੱਦ 2,20,000 ਡਾਲਰ ਸਾਲਾਨਾ ਹੈ। ਕਾਲੇਜੀਫਾਈ ਟਾਪ ਦੇ 100 ਵਿਦੇਸ਼ੀ ਕਾਲਜਾਂ ਵਿਚ ਦਾਖਲੇ ਨਾਲ ਭਾਰਤੀ ਵਿਦਿਆਰਥੀਆਂ ਦੀ ਮਦਦ ਕਰਦਾ ਹੈ।
ਅਰਥਸ਼ਾਸਤਰ ਦੇ ਵਿਦਿਆਰਥੀਆਂ ਦੀ ਸਾਲਾਨਾ ਤਨਖਾਹ 1,60,000 ਡਾਲਰ
ਆਦਰਸ਼ ਖੰਡੇਲਵਾਲ ਨੇ ਕਿਹਾ ਕਿ ਅਮਰੀਕਾ ਵਿਚ ਵਿੱਤੀ ਲੇਖਾਂਕਨ ਤੇ ਅਰਥਸ਼ਾਸਤਰ ਦੇ ਵਿਦਿਆਰਥੀਆਂ ਨੂੰ ਸਾਲਾਨਾ ਤਨਖਾਹ ਦੇ ਰੂਪ ’ਚ 1,60,000 ਡਾਲਰ ਤੋਂਂ ਵੱਧ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ’ਚ ਅਮਰੀਕਾ ਦੇ ਟਾਪ ਦੇ ਕਾਲਜਾਂ ਵਿਚ ਕਾਲੇਜੀਫਾਈ ਦੇ ਮਾਧਿਅਮ ਨਾਲ ਨਾਮਜ਼ਦ 1,000 ਤੋਂਂਵੱਧ ਵਿਦਿਆਰਥੀਆਂ ਨੂੰ ਤਨਖਾਹ ਦੇ ਰੂਪ ’ਚ 1,00,000 ਡਾਲਰ ਸਾਲਾਨਾ ਤੋਂਂਵੱਧ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ ਵਾਸ਼ਿੰਗਟਨ ਯੂਨੀਵਰਸਿਟੀ, ਸਿਆਟਲ ’ਚ ਆਖਰੀ ਸਾਲ ਦੇ ਵਿਦਿਆਰਥੀ ਸ਼ੌਰਿਆ ਜੈਨ ਕੋਲ ਪ੍ਰਮੁੱਖ ਤਕਨੀਕੀ ਫਰਮਾਂ ਦੇ ਕਈ ਪ੍ਰਸਤਾਵ ਹਨ।
ਇਹ ਵੀ ਪੜ੍ਹੋ : ਕੇਂਦਰ ਨੇ ਮੰਨੀ ਕਿਸਾਨਾਂ ਦੀ ਇਕ ਹੋਰ ਮੰਗ, ਖੇਤੀਬਾੜੀ ਮੰਤਰੀ ਬੋਲੇ- ਹੁਣ ਘਰਾਂ ਨੂੰ ਪਰਤਣ ਕਿਸਾਨ
ਜੈਨ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਇਕ ਅਜਿਹੇ ਸਮੂਹ ਵਿਚ ਸ਼ਾਮਲ ਹੋਣ ਦਾ ਇੱਛੁਕ ਹੈ, ਜੋ ਬੋਨਸ, ਸਟਾਕ, ਮੁਫਤੀ ਲਾਂਡਰੀ ਤੇ ਭੋਜਨ ਤੋਂ ਇਲਾਵਾ 2,20,000 ਡਾਲਰ ਦੀ ਸਾਲਾਨਾ ਤਨਖਾਹ ਦੇ ਰਿਹਾ ਹੋਵੇ। ਫਾਰੇਨ ਐਡਮਿਟਸ ਦੇ ਸਹਿ-ਸੰਸਥਾਪਕ ਨਿਖਿਲ ਜੈਨ ਨੇ ਕਿਹਾ ਕਿ ਵਿਦੇਸ਼ੀ ਦਾਖਲੇ ’ਚ 10 ’ਚੋਂਂ6 ਵਿਦਿਆਰਥੀ ਅਮਰੀਕਾ ਜਾਂ ਕੈਨੇਡਾ ਵਿਚ ‘ਕੰਪਿਊਟਰ ਵਿਗਿਆਨ ਵਰਗੇ’ ਸਿਲੇਬਸਾਂ ਦੀ ਚੋਣ ਕਰ ਰਹੇ ਹਨ।ਹੋਰ ਤੱਥਾਂ ਜਿਵੇਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਵਲੋਂ ਕੋਵਿਡ-19 ਟੀਕਿਆਂ ਕੋਵਿਸ਼ੀਲਡ ਅਤੇ ਕੋ-ਵੈਕਸੀਨ ਦੀ ਮਾਨਤਾ ਅਤੇ ਪਿਛਲੇ ਸਾਲ ਨਾਲੋਂਂਮੰਗ ਵਿਚ ਕਮੀ ਨੇ ਵੀ ਵਿਦੇਸ਼ਾਂ ਵਿਚ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ’ਚ ਭਾਰਤੀ ਵਿਦਿਆਰਥੀਆਂ ਦੀ ਦਿਲਚਸਪੀ ਵਧਾਈ ਹੈ।
ਇਹ ਵੀ ਪੜ੍ਹੋ : ਜੇਕਰ ਤੁਹਾਡਾ ਵੀ PF ਕੱਟਦੈ ਤਾਂ ਜ਼ਰੂਰ ਦੇਖੋ ਇਹ ਵੀਡੀਓ, EPFO ਦੇ ਕਮਿਸ਼ਨਰ ਨੇ ਹਰ ਭੁਲੇਖ਼ਾ ਕੀਤਾ ਦੂਰ
80 ਫੀਸਦੀ ਵਿਦਿਆਰਥੀਆਂਦੀ ਪਸੰਦ ਯੂ. ਐੱਸ., ਯੂ. ਕੇ., ਕੈਨੇਡਾ ਅਤੇ ਆਸਟਰੇਲੀਆ
ਉੱਚ ਸਿੱਖਿਆ ਦੇ ਖੇਤਰ ’ਚ ਆਈ. ਐੱਨ. ਟੀ. ਓ. ਯੂਨੀਵਰਸਿਟੀ ਪਾਰਟਨਰਸ਼ਿਪ ਵਲੋਂ ਸਾਂਝੇ ਕੀਤੇ ਗਏ ਅੰਕੜਿਆਂਅਨੁਸਾਰ ਮੌਜੂਦਾ ਸਮੇਂਂ’ਚ ਵਿਦੇਸ਼ਾਂ ਵਿਚ ਪੜ੍ਹਨ ਵਾਲੇ ਲਗਭਗ 80 ਫੀਸਦੀ ਭਾਰਤੀ ਵਿਦਿਆਰਥੀ ਯੂ. ਐੱਸ., ਯੂ. ਕੇ., ਕੈਨੇਡਾ ਤੇ ਆਸਟਰੇਲੀਆ ਸਮੇਤ ਲੋਕਪ੍ਰਿਯ ਥਾਵਾਂ ’ਤੇ ਜਾਂਦੇ ਹਨ। ਭਾਰਤੀ ਟਰੈਵਲ ਏਜੰਸੀ ‘ਥਾਮਸ ਕੁੱਕ’ ਵੀ ਵੀਜ਼ਾ ਤੇ ਦਾਖਲੇ ਦੀਆਂ ਚੁਣੌਤੀਆਂਂਦੇ ਬਾਵਜੂਦ 2020 ਦੀ ਤੁਲਨਾ ’ਚ 2021 ਦੇ ਅਗਸਤ-ਸਤੰਬਰ ਸਮੈਸਟਰ ਵਿਚ ਯੂ. ਐੱਸ.-ਕੈਨੇਡਾ-ਯੂ. ਕੇ. ਲਈ ਦੁੱਗਣੇ ਤੋਂ ਵੱਧ ਦਾ ਵਾਧਾ ਦੇਖ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨ ਮੋਰਚੇ ਦਾ ਐਲਾਨ- MSP ’ਤੇ ਕਾਨੂੰਨੀ ਗਰੰਟੀ ਦੇਵੇ ਸਰਕਾਰ, 4 ਦਸੰਬਰ ਨੂੰ ਕਰਾਂਗੇ ਅਗਲੀ ਬੈਠਕ
‘ਥਾਮਸ ਕੁੱਕ’ ਦੇ ਸੀਨੀਅਰ ਉਪ-ਪ੍ਰਧਾਨ ਦੀਪੇਸ਼ ਵਰਮਾ ਨੇ ਕਿਹਾ ਕਿ ਅਕਤੂਬਰ 2021 ਵਿਚ ਅਸੀਂ ਮਹਾਮਾਰੀ ਤੋਂਂਪਹਿਲਾਂ ਦੀ ਆਪਣੀ ਗਿਣਤੀ ਨੂੰ ਪਾਰ ਕਰ ਲਿਆ ਹੈ। ਯਾਕੇਟ ’ਚ ਇਸ ਸਾਲ ਹੁਣ ਤਕ 2,00,000 ਤੋਂ ਵੱਧ ਵਿਦਿਆਰਥੀਆਂਂਨੇ ਦਾਖਲੇ ਲਈ ਪੁੱਛ-ਗਿੱਛ ਕੀਤੀ ਹੈ। ਯਾਕੇਟ ਦੇ ਸਹਿ-ਸੰਸਥਾਪਕ ਸੁਮਿਤ ਜੈਨ ਨੇ ਕਿਹਾ ਕਿ ਇਹ ਪਿਛਲੇ ਸਾਲ ਦੀ ਤੁਲਨਾ ’ਚ ਦੁੱਗਣੇ ਤੋਂ ਵੱਧ ਹੈ। ਲੀਵਰੇਜ ਐਡੂ ਦੇ ਸੰਸਥਾਪਕ ਅਕਸ਼ੈ ਚਤੁਰਵੇਦੀ ਕਹਿੰਦੇ ਹਨ ਕਿ ਵਿਦੇਸ਼ ਵਿਚ ਦਾਖਲੇ ਲਈ ਜ਼ਿਆਦਾਤਰ ਭਾਰਤੀ ਵਿਦਿਆਰਥੀਆਂਨੂੰ ਪ੍ਰੇਰਿਤ ਕਰਨ ਦਾ ਇਕ ਹੋਰ ਕਾਰਨ ਦੇਸ਼ ਵਿਚ ਯੂ. ਜੀ. ਸਿਲੇਬਸਾਂ ’ਚ ਸੀਟਾਂ ਲਈ ਵੱਡੀ ਮੁਕਾਬਲੇਬਾਜ਼ੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਤੇ ਕੈਨੇਡਾ ’ਚ ਹੋਟਲ ਮੈਨੇਜਮੈਂਟ, ਖੇਡ ਵਿਸ਼ਲੇਸ਼ਣ ਤੋਂਂਲੈ ਕੇ ਵਾਈਨ ਦੇ ਅਧਿਐਨ ਤੇ ਪ੍ਰਕਾਸ਼ ਸੰਸ਼ਲੇਸ਼ਣ ਤੱਕ ਸਭ ਕੁਝ ਕਰਦੇ ਹੋਏ ਦੇਖ ਰਹੇ ਹਾਂ।
ਇਹ ਵੀ ਪੜ੍ਹੋ : ਮਿਸਾਲ: ਪਿਤਾ ਨੇ ਕੰਨਿਆਦਾਨ ’ਚ ਦਿੱਤੇ 75 ਲੱਖ ਰੁਪਏ, ਧੀ ਨੇ ਇਸ ਨੇਕ ਕੰਮ ਲਈ ਕੀਤੇ ਦਾਨ
ਦੁਨੀਆ ਭਰ ’ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ
ਦੇਸ਼ 2019/20 2020/21
ਚੀਨ 3,72,532 3,17,299
ਭਾਰਤ 1,93,124 1,67,582
ਸਾਊਥ ਕੋਰੀਆ 49,809 39,491
ਕੈਨੇਡਾ 25,992 25,143
ਸਾਊਦੀ ਅਰਬ 30,957 21,933
ਵੀਅਤਨਾਮ 23,777 21,631
ਤਾਈਵਾਨ 23,724 19,673
ਬ੍ਰਾਜ਼ੀਲ 16,671 14,000
ਮੈਕਸੀਕੋ 14,348 12,986
ਨਾਈਜੀਰੀਆ 13,762 12,860
ਕਿਸਾਨਾਂ ਨੂੰ ਰਾਮਦੇਵ ਦੀ ਅਪੀਲ, ਬੋਲੇ- ਜਿੱਦ ਛੱਡ ਅੰਦੋਲਨ ਕਰਨਾ ਚਾਹੀਦੈ ਖ਼ਤਮ
NEXT STORY