ਚੰਡੀਗੜ੍ਹ : ਈ. ਪੀ. ਐੱਫ. ਓ. ਦੇ ਕਮਿਸ਼ਨਰ ਪੀ. ਪੀ. ਐੱਸ. ਮੈਂਗੀ ਨੇ 'ਜਗਬਾਣੀ' ਨਾਲ ਇੰਟਰਵਿਊ ਦੌਰਾਨ ਪੀ. ਐੱਫ. ਸਬੰਧੀ ਹਰ ਤਰ੍ਹਾਂ ਦਾ ਭੁਲੇਖ਼ਾ ਦੂਰ ਕਰ ਦਿੱਤਾ। 'ਜਗਬਾਣੀ' ਦੇ ਪੱਤਰਕਾਰ ਸੁਨੀਲ ਕੁਮਾਰ ਨਾਲ ਖ਼ਾਸ ਗੱਲਬਾਤ ਦੌਰਾਨ ਕਮਿਸ਼ਨਰ ਮੈਂਗੀ ਨੇ ਦੱਸਿਆ ਕਿ ਦੱਸਿਆ ਕਿ ਮੁਲਾਜ਼ਮ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਲੇਮ ਕਿਵੇਂ ਕਰਨਾ ਹੈ। ਉਨ੍ਹਾਂ ਨੇ ਕਲੇਮ ਕਰਨ ਦੇ ਤਰੀਕੇ ਬਾਰੇ ਵੀ ਜਾਣੂੰ ਕਰਵਾਇਆ।
ਇਹ ਵੀ ਪੜ੍ਹੋ : ਰਿਸ਼ਤੇ ਦੀਆਂ ਹੱਦਾਂ ਟੱਪਦਿਆਂ ਪਿਓ ਨੇ ਗੋਦ ਲਈ ਧੀ ਨੂੰ ਕੀਤਾ ਗਰਭਵਤੀ, ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
ਉਨ੍ਹਾਂ ਨੇ ਦੱਸਿਆ ਕਿ ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੇ ਪ੍ਰੋਵੀਡੈਂਟ ਫੰਡ (ਪੀ. ਐੱਫ.) ਹੁੰਦੇ ਹਨ। ਇਨ੍ਹਾਂ 'ਚ ਜਨਰਲ ਪ੍ਰੋਵੀਡੈਂਟ ਫੰਡ (ਜੀ. ਪੀ. ਐੱਫ.), ਪੀ. ਪੀ. ਐੱਫ. ਅਤੇ ਈ. ਪੀ. ਐੱਫ. ਸ਼ਾਮਲ ਹੈ। ਕਮਿਸ਼ਨਰ ਮੈਂਗੀ ਨੇ ਦੱਸਿਆ ਕਿ ਜਨਰਲ ਪ੍ਰੋਵੀਡੈਂਟ ਫੰਡ (ਜੀ. ਪੀ. ਐੱਫ.) ਵੱਖ-ਵੱਖ ਮਹਿਕਮਿਆਂ 'ਚ ਕੰਮ ਕਰਦੇ ਸਰਕਾਰੀ ਮੁਲਾਜ਼ਮਾਂ 'ਤੇ ਲਾਗੂ ਹੁੰਦਾ ਹੈ, ਜੋ ਕਿ ਸਾਲ 2004 ਤੋਂ ਪਹਿਲਾਂ ਸੇਵਾ 'ਚ ਆਏ ਹਨ। ਪੀ. ਪੀ. ਐੱਫ. ਨੂੰ ਕੋਈ ਵੀ ਮੁਲਾਜ਼ਮ ਬੈਂਕ ਜਾਂ ਡਾਕਖਾਨੇ 'ਚ ਖੋਲ੍ਹ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਾਜਪਾ ਤੇ RSS ਆਗੂਆਂ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਖ਼ੁਫ਼ੀਆ ਏਜੰਸੀਆਂ ਅਲਰਟ
ਇਹ ਨਿੱਜੀ ਤੌਰ 'ਤੇ ਹੁੰਦਾ ਹੈ ਅਤੇ ਸਾਲ 'ਚ ਡੇਢ ਲੱਖ ਰੁਪਏ ਦੇ ਕਰੀਬ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਈ. ਪੀ. ਐੱਫ. ਨਿੱਜੀ ਅਦਾਰਿਆਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ 'ਤੇ ਲਾਗੂ ਹੁੰਦਾ ਹੈ। ਕਮਿਸ਼ਨਰ ਨੇ ਦੱਸਿਆ ਕਿ ਮਹਿਕਮੇ ਨੇ ਯੂਨੀਵਰਸਲ ਅਕਾਊਂਟ ਨੰਬਰ (ਯੂ. ਏ. ਐੱਨ.) ਲਾਂਚ ਕੀਤਾ ਹੈ, ਜੋ ਕਿ ਕੇ. ਵਾਈ. ਸੀ. ਨਾਲ ਲਿੰਕ ਹੁੰਦਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ 'ਤੇ ਬੋਲੇ CM ਚੰਨੀ, 'ਅੰਨਦਾਤੇ ਦੇ ਅਦੁੱਤੀ ਜਜ਼ਬੇ ਨੂੰ ਸਲਾਮ'
ਇਸ ਦੇ ਨਾਲ ਆਧਾਰ ਕਾਰਡ, ਬੈਂਕ ਅਕਾਊਂਟ ਅਤੇ ਪੈਨ ਕਾਰਡ ਨੂੰ ਲਿੰਕ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਧੋਖਾਧੜੀ ਨਾ ਹੋ ਸਕੇ। ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਾਲ ਮੁਲਾਜ਼ਮ ਭਾਵੇਂ ਦੂਜੇ ਸੂਬੇ 'ਚ ਜਾ ਕੇ ਨੌਕਰੀ ਕਰਦਾ ਹੋਵੇ ਤਾਂ ਪਹਿਲੀ ਕੰਪਨੀ ਦੇ ਪੀ. ਐੱਫ. ਦਾ ਸਾਰਾ ਪੈਸਾ ਉਸ ਦੇ ਅਕਾਊਂਟ 'ਚ ਟਰਾਂਸਫਰ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੋਬਾਇਲ ਰਾਹੀਂ ਵੀ 'ਉਮੰਗ' ਐਪ 'ਤੇ ਇਸ ਦੀ ਜਾਣਕਾਰੀ ਲਈ ਜਾ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਟਾਲਾ ਦੇ ਲੋਕਾਂ ਲਈ ਖ਼ੁਸ਼ਖ਼ਬਰੀ, CM ਚੰਨੀ ਨੇ ਪ੍ਰਤਾਪ ਬਾਜਵਾ ਦੀ ਚਿੱਠੀ ਦਾ ਦਿੱਤਾ ਹਾਂ-ਪੱਖੀ ਜਵਾਬ
NEXT STORY