ਤਿਰੁਵਨੰਤਪੁਰਮ– ਕੇਰਲ ਦੇ ਰਾਜਪਾਲ ਆਰਿਫ ਮੁੰਹਮਦ ਖਾਨ ਸੋਮਵਾਰ ਨੂੰ ਕੋਚੀ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ 2 ਮੀਡੀਆ ਗਰੁੱਪਾਂ ’ਤੇ ਭੜਕੇ ਉੱਠੇ ਅਤੇ ਉਨ੍ਹਾਂ ਨੂੰ ਪ੍ਰੈੱਸ ਕਾਨਫਰੈਂਸ ’ਚੋਂ ਬਾਹਰ ਕੱਢ ਦਿੱਤਾ। ਇਸ ਫੈਸਲੇ ਦੀ ਸੂਬੇ ’ਚ ਸੱਤਾਧਾਰੀ ਮਾਰਕਸਵਾਦੀ ਕਮਿਉਨਿਸਟ ਪਾਰਟੀ (ਮਾਕਪਾ) ਅਤੇ ਵਿਰੋਧੀ ਧਿਰ ਕਾਂਗਰਸ ਨੇ ਤਿੱਖੀ ਆਲੋਚਨਾ ਕੀਤੀ। ਦੋਵਾਂ ਪਾਰਟੀਆਂ ਨੇ ਇਸ ਕਦਮ ਨੂੰ ਫਾਸੀਵਾਦੀ ਕਰਾਰ ਦਿੱਤਾ।
ਖਾਨ ਨੇ ਸੋਮਵਾਰ ਸਵੇਰ ਉਦੋਂ ਤੱਕ ਮੀਡੀਆ ਨਾਲ ਗੱਲ ਕਰਨ ਤੋਂ ਸਾਫ ਤੌਰ ’ਤੇ ਇਨਕਾਰ ਕਰ ਦਿੱਤਾ ਜਦ ਤੱਕ ਕਿ ਮਾਕਪਾ ਦੀ ਮਾਲਕੀ ਵਾਲੀ ‘ਕੈਰਾਲੀ ਨਿਊਜ਼’ ਅਤੇ ਕੋਝੀਕੋਡ ਦੇ ‘ਮੀਡੀਆ ਵਨ’ ਦੇ ਪੱਤਰਕਾਰਾਂ ਨੂੰ ਉਥੋਂ ਹਟਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਖੁਦ ਨੂੰ ਹੁਣ ਹੋਰ ਸਮਝਾਉਣ ਦੇ ਸਮਰੱਥ ਨਹੀਂ ਹਾਂ, ਜੋ ਮੀਡੀਆ ਦੇ ਰੂਪ ’ਚ ਅਸਲ ’ਚ ਪਾਰਟੀ ਕੈਡਰ ਹੈ। ਮੈਂ ਕੈਰਾਲੀ ਨਾਲ ਕੋਈ ਗੱਲ ਨਹੀਂ ਕਰਾਂਗਾ। ਜੇ ਕੈਰਾਲੀ ਇਥੇ ਹੋਵੇਗਾ ਤਾਂ ਮੈਂ ਚਲਾ ਜਾਵਾਂਗਾ।
ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਥੇ ਕੋਈ ਵੀ ਮੀਡੀਆ ਵਨ ਤੋਂ ਨਹੀਂ ਹੈ। ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਬਾਹਰ ਨਿਕਲੋ। ਨਾਰਾਜ਼ ਦਿਸ ਰਹੇ ਖਾਨ ਨੇ ਦਾਅਵਾ ਕੀਤਾ ਕਿ ਮੀਡੀਆ ਵਨ ਸ਼ਾਹਬਾਨੋ ਮਾਮਲੇ ਨੂੰ ਲੈ ਕੇ ਉਨ੍ਹਾਂ ਤੋਂ ਸਿਰਫ ਬਦਲਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਵਿਰੁੱਧ ਝੂਠ ਦੇ ਆਧਾਰ ’ਤੇ ਮੁਹਿੰਮ ਚਲਾ ਰਹੇ ਹੋ।
ਗੁਜਰਾਤ ’ਚ ਵਿਆਹ ਅਤੇ ਚੋਣਾਂ ਇਕੱਠੇ: ਲੋਕਾਂ ਨੂੰ ਵੋਟ ਪਾਉਣ ਲਈ ਮਨਾਉਣਗੇ ਨੇਤਾ
NEXT STORY