ਨਵੀਂ ਦਿੱਲੀ - ਦਿੱਲੀ ਪੁਲਸ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਥਿਆਰਾਂ ਦੇ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ 8 ਸੈਮੀ-ਆਟੋਮੈਟਿਕ ਪਿਸਤੌਲ ਅਤੇ 80 ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਅਦਨਾਨ (23) ਵਜੋਂ ਹੋਈ ਹੈ, ਜੋ ਡਕੈਤੀ ਦੇ ਮਾਮਲੇ ’ਚ ਜੇਲ ’ਚ ਰਹਿਣ ਦੌਰਾਨ ਕਥਿਤ ਤੌਰ ’ਤੇ ਹੋਰ ਅਪਰਾਧੀਆਂ ਦੇ ਸੰਪਰਕ ’ਚ ਆਇਆ ਸੀ ਅਤੇ ਉਨ੍ਹਾਂ ਦੀ ਲਗ਼ਜ਼ਰੀ ਜੀਵਨਸ਼ੈਲੀ ਤੋਂ ਪ੍ਰਭਾਵਿਤ ਹੋ ਗਿਆ ਸੀ।
ਪੁਲਸ ਦੇ ਡਿਪਟੀ ਕਮਿਸ਼ਨਰ (ਉੱਤਰ-ਪੂਰਬ) ਜੋਏ ਟਿਰਕੀ ਨੇ ਕਿਹਾ, ‘‘ਸਾਨੂੰ 2 ਅਪ੍ਰੈਲ ਨੂੰ ਸੂਚਨਾ ਮਿਲੀ ਸੀ ਕਿ ਇਕ ਅਪਰਾਧੀ ਉੱਤਰ-ਪੂਰਬੀ ਇਲਾਕੇ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰ ਸਕਦਾ ਹੈ। ਤੁਰੰਤ ਇਕ ਟੀਮ ਦਾ ਗਠਨ ਕੀਤਾ ਗਿਆ। ਟੀਮ ਨੇ ਖੇਤਨ ਵਾਲਾ ਮੰਦਰ ਦੇ ਨੇੜੇ ਇਲਾਕੇ ’ਚ ਜਾਲ ਵਿਛਾਇਆ।’’ ਪੁਲਸ ਅਧਿਕਾਰੀ ਨੇ ਕਿਹਾ, ‘‘ਸਾਡੀ ਟੀਮ ਨੇ ਮੋਢੇ ’ਤੇ ‘ਕੈਰੀ ਬੈਗ’ ਲੈ ਕੇ ਆਉਂਦੇ ਅਦਨਾਨ ਨੂੰ ਦੇਖਿਆ ਅਤੇ ਉਸ ਨੂੰ ਫੜ ਲਿਆ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 8 ਪਿਸਤੌਲਾਂ ਅਤੇ 80 ਕਾਰਤੂਸ ਬਰਾਮਦ ਹੋਏ।’’
ਆਜ਼ਾਦ ਸੰਸਦ ਮੈਂਬਰ ਸੁਮਲਤਾ ਅੰਬਰੀਸ਼ ਭਲਕੇ ਭਾਜਪਾ 'ਚ ਹੋਣਗੀ ਸ਼ਾਮਲ
NEXT STORY