ਨਵੀਂ ਦਿੱਲੀ— ਦੇਸ਼ ਦੇ ਨਵੇਂ ਫੌਜ ਮੁਖੀ ਜਨਰਲ ਮੁਕੁੰਦ ਨਰਵਾਨੇ ਨੇ ਸ਼ਨੀਵਾਰ ਭਾਵ ਅੱਜ ਪਹਿਲੀ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਸ਼ਵਾਸ ਭਰਿਆ ਪੈਗਾਮ ਦਿੰਦੇ ਹੋਏ ਕਿਹਾ ਕਿ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਸੈਨਾਵਾਂ ਵਿਚਾਲੇ ਤਾਲਮੇਲ ਜ਼ਰੂਰੀ ਹੈ, ਅਸੀਂ ਭਵਿੱਖ ਦੀਆਂ ਚੁਣੌਤੀਆਂ ਅਤੇ ਖਤਰਿਆਂ ਨੂੰ ਧਿਆਨ 'ਚ ਰੱਖ ਕੇ ਯੋਜਨਾ ਬਣਾਵਾਂਗੇ। ਸਾਡੇ ਜਵਾਨ ਸਾਡੀ ਸਭ ਤੋਂ ਵੱਡੀ ਤਾਕਤ ਹਨ। ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੀ. ਡੀ. ਐੱਸ. ਦਾ ਬਣਨਾ ਮਹੱਤਵਪੂਰਨ ਕਦਮ ਹੈ। ਸੀ. ਡੀ. ਐੱਸ. ਦੇ ਗਠਨ ਨਾਲ ਫੌਜ ਨੂੰ ਮਜ਼ਬੂਤੀ ਮਿਲੇਗੀ।
ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਨੂੰ ਭਾਰਤ 'ਚ ਸ਼ਾਮਲ ਕਰਨ ਦੀ ਟਿੱਪਣੀ 'ਤੇ ਫੌਜ ਮੁਖੀ ਨੇ ਕਿਹਾ ਕਿ ਇਹ ਇਕ ਸੰਸਦੀ ਬਦਲ ਹੈ। ਸੰਪੂਰਨ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੈ। ਜੇਕਰ ਸੰਸਦ ਇਹ ਚਾਹੁੰਦੀ ਹੈ ਤਾਂ ਉਸ ਖੇਤਰ (ਪੀ. ਓ. ਕੇ.) ਨੂੰ ਵੀ ਭਾਰਤ ਵਿਚ ਸ਼ਾਮਲ ਹੋਣਾ ਚਾਹੀਦਾ ਹੈ, ਤਾਂ ਜਦੋਂ ਸਾਨੂੰ ਇਸ ਬਾਰੇ ਕੋਈ ਆਦੇਸ਼ ਮਿਲਣਗੇ ਅਸੀਂ ਉੱਚਿਤ ਕਾਰਵਾਈ ਕਰਾਂਗੇ।
ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੇਰਲ ’ਚ 2 ਗੈਰ-ਕਾਨੂੰਨੀ ਅਪਾਰਟਮੈਂਟਸ ਢਾਹੇ ਗਏ
NEXT STORY