ਲੇਹ- ਲੱਦਾਖ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ਨੀਵਾਰ ਤੜਕੇ ਲੱਦਾਖ ਦੇ ਨਯੋਮਾ-ਚੁਸ਼ੂਲ ਖੇਤਰ 'ਚ ਅਸਲ ਕੰਟਰੋਲ ਰੇਖਾ ( LAC) ਨੇੜੇ ਇਕ ਟੀ-72 ਟੈਂਕ 'ਚ ਨਦੀ ਨੂੰ ਪਾਰ ਕਰਦੇ ਸਮੇਂ ਫ਼ੌਜ ਦੇ 5 ਜਵਾਨ ਰੁੜ੍ਹ ਗਏ। ਫ਼ੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਇੱਥੋਂ 148 ਕਿਲੋਮੀਟਰ ਦੂਰ ਮੰਦਰ ਮੋੜ ਨੇੜੇ ਸਵੇਰੇ 1 ਵਜੇ ਦੇ ਕਰੀਬ ਫ਼ੌਜੀਆਂ ਵਲੋਂ ਟੈਂਕ ਅਭਿਆਸ ਦੌਰਾਨ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਟੀ-72 ਟੈਂਕ ਜਿਸ ਵਿਚ 5 ਫ਼ੌਜੀ ਸਵਾਰ ਸਨ, ਨਦੀ ਨੂੰ ਪਾਰ ਕਰਦੇ ਹੋਏ ਅਚਾਨਕ ਆਏ ਹੜ੍ਹ ਕਾਰਨ ਰੁੜ੍ਹ ਗਏ। ਬਚਾਅ ਮੁਹਿੰਮ ਚਲਾਈ ਗਈ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Jio-Airtel ਤੋਂ ਬਾਅਦ ਹੁਣ Vi ਗਾਹਕਾਂ ਲਈ ਵੱਡਾ ਝਟਕਾ, ਕੰਪਨੀ ਨੇ ਰੀਚਾਰਜ ਪਲਾਨ ਕੀਤੇ ਮਹਿੰਗੇ
NEXT STORY