ਨਵੀਂ ਦਿੱਲੀ (ਵਾਰਤਾ)- ਰਾਜਧਾਨੀ ਦੀ ਇਕ ਅਦਾਲਤ ਨੇ ਜੰਮੂ ਕਸ਼ਮੀਰ 'ਚ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਨਾਲ ਸੰਬੰਧਤ ਧਨ ਸੋਧ ਮਾਮਲੇ 'ਚ ਹਿਜ਼ਬੁਲ ਮੁਜਾਹੀਦੀਨ ਦੇ 8 ਅੱਤਵਾਦੀਆਂ ਵਿਰੁੱਧ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਐਡੀਸ਼ਨਲ ਸੈਸ਼ਨ ਜੱਜ ਪ੍ਰਵੀਨ ਸਿੰਘ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਜਾਰੀ ਪਟੀਸ਼ਨ 'ਤੇ ਗੁਲਾਮ ਨਬੀ ਖ਼ਾਨ, ਉਮਰ ਫਾਰੂਕ ਸ਼ੇਰਾ, ਮੰਜੂਰ ਅਹਿਮਦ ਡਾਰ, ਜਫ਼ਰ ਹੁਸੈਨ ਭਟ, ਨਾਜ਼ਿਰ, ਅਹਿਮਦ ਡਾਰ, ਅਬਦੁੱਲ ਮਜੀਦ ਸੋਫ਼ੀ, ਮੁਬਾਰਕ ਸ਼ਾਹ ਅਤੇ ਮੁਹੰਮਦ ਯੂਸੁਫ਼ ਵਿਰੁੱਧ ਗੈਰ-ਜ਼ਮਾਨਤੀ ਵਾਰੰਟ (ਐੱਨ.ਬੀ.ਡਬਲਿਊ.) ਜਾਰੀ ਕੀਤੇ ਹਨ। ਅਦਾਲਤ ਨੇ ਈ.ਡੀ. ਵਲੋਂ ਪੇਸ਼ ਵਿਸ਼ੇਸ਼ ਲੋਕ ਇਸਤਗਾਸਾ ਨੀਤੇਸ਼ ਰਾਣਾ ਦੀਆਂ ਦਲੀਲਾਂ ਦਾ ਨੋਟਿਸ ਲਿਆ ਕਿ ਇਨ੍ਹਾਂ ਦੋਸ਼ੀਆਂ ਨੂੰ 2013 'ਚ ਹੀ ਭਗੌੜਾ ਅਪਰਾਧੀ ਐਲਾਨ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਗੁਲਮਰਗ ਦੇ ਪ੍ਰਸਿੱਧ ਸਕੀ-ਰਿਸੋਰਟ ਵਿਚ ਬਣਾਈ ਗਈ ਤਾਜ ਮਹਿਲ ਵਰਗੀ ਮੂਰਤੀ, ਲੋਕਾਂ ਲਈ ਬਣੀ ਖਿੱਚ ਦਾ ਕੇਂਦਰ
ਜੱਜ ਨੇ 7 ਫਰਵਰੀ ਨੂੰ ਜਾਰੀ ਆਪਣੇ ਆਦੇਸ਼ 'ਚ ਕਿਹਾ,''ਇਸ ਤਰ੍ਹਾਂ ਇਸ ਗੱਲ 'ਤੇ ਵਿਸ਼ਵਾਸ ਕਰਨ ਦਾ ਭਰਪੂਰ ਆਧਾਰ ਮੌਜੂਦ ਹੈ ਕਿ ਇਹ ਦੋਸ਼ੀ ਸੰਮੰਨ ਦਾ ਜਵਾਬ ਨਹੀਂ ਦੇਣਗੇ। ਸਾਰੇ ਦੋਸ਼ੀਆਂ ਵਿਰੁੱਧ ਸੁਣਵਾਈ ਦੀ ਵੱਖ ਤਾਰੀਖ਼ ਲਈ ਐੱਨ.ਬੀ.ਡਬਲਿਊ. ਜਾਰੀ ਕੀਤੇ ਜਾਣ।'' ਅਦਾਲਤ ਨੇ ਈ.ਡੀ. ਨੂੰ ਦੋਸ਼ੀ ਮੁਹੰਮਦ ਸ਼ਫੀ ਸ਼ਾਹ ਅਤੇ ਦੋਸ਼ੀ ਮੁਸਤਾਕ ਅਹਿਮਦ ਲੋਨ, ਮੁਜ਼ੱਫਰ ਅਹਿਮਦ ਡਾਰ ਅਤੇ ਤਾਲਿਬ ਲਾਲੀ ਵਲੋਂ ਪੇਸ਼ ਹੋ ਰਹੇ ਵਕੀਲ ਨੂੰ ਦੋਸ਼ ਪੱਤਰ ਦੀਆਂ ਕਾਪੀਆਂ ਉਪਲੱਬਧ ਕਰਵਾਉਣ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਮੁਜ਼ੱਫਰ ਅਹਿਮਦ ਡਾਰ ਦੀ ਉਸ ਸ਼ਿਕਾਇਤ 'ਤੇ ਜੇਲ੍ਹ ਅਧਿਕਾਰੀਆਂ ਤੋਂ 15 ਦਿਨਾਂ ਦੇ ਅੰਦਰ ਜਵਾਬ ਤਲਬ ਕੀਤਾ ਹੈ, ਜਿਸ 'ਚ ਉਸ ਨੇ ਕਿਹਾ ਹੈ ਕਿ ਉਸ ਨੂੰ (ਡਾਰ ਨੂੰ) ਸੰਬੰਧਤ ਅਧਿਕਾਰੀਆਂ ਵਲੋਂ ਉਸ ਦੇ ਪਰਿਵਾਰਾਂ ਤੋਂ ਈ-ਮੀਟਿੰਗ (ਵਰਚੁਅਲ ਮਾਧਿਅਮ ਨਾਲ ਮੁਲਾਕਾਤ) ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 30 ਮਾਰਚ ਨੂੰ ਕਰੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਯੂਨੀਵਰਸਿਟੀ ਬਣਾਉਣ ਵਾਲੇ ਆਜ਼ਮ ਜੇਲ ’ਚ, ਕਿਸਾਨਾਂ ’ਤੇ ਜੀਪ ਚੜ੍ਹਾਉਣ ਵਾਲਾ ਬਾਹਰ: ਅਖਿਲੇਸ਼
NEXT STORY