ਨਵੀਂ ਦਿੱਲੀ - ਕੇਂਦਰ ਸਰਕਾਰ ਵੱਲੋਂ ਬੁੱਧਵਾਰ ਕੀਤੇ ਗਏ ਪ੍ਰਸ਼ਾਸਨਿਕ ਫੇਰਬਦਲ ਅਧੀਨ ਸੀਨੀਅਰ ਨੌਕਰਸ਼ਾਹ ਅਰੁਨੀਸ਼ ਚਾਵਲਾ ਨੂੰ ਮਾਲ ਸਕੱਤਰ ਨਿਯੁਕਤ ਕੀਤਾ ਗਿਆ। ਚਾਵਲਾ 1992 ਬੈਚ ਦੇ ਬਿਹਾਰ ਕੇਡਰ ਦੇ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਫਾਰਮਾਸਿਊਟੀਕਲ ਸਕੱਤਰ ਦੇ ਅਹੁਦੇ ’ਤੇ ਸਨ। ਸੰਜੇ ਮਲਹੋਤਰਾ ਨੂੰ ਇਸ ਮਹੀਨੇ ਦੇ ਸ਼ੁਰੂ ’ਚ ਆਰ. ਬੀ. ਆਈ. ਦਾ ਗਵਰਨਰ ਨਿਯੁਕਤ ਕੀਤੇ ਜਾਣ ਕਾਰਨ ਮਾਲ ਸਕੱਤਰ ਦਾ ਅਹੁਦਾ ਖਾਲੀ ਹੋ ਗਿਆ ਸੀ।
ਹੁਕਮਾਂ ਅਨੁਸਾਰ ਚਾਵਲਾ ਆਪਣੀ ਨਿਯਮਤ ਨਿਯੁਕਤੀ ਤੱਕ ਸੱਭਿਆਚਾਰ ਮੰਤਰਾਲਾ ਦੇ ਸਕੱਤਰ ਦੀ ਵਾਧੂ ਜ਼ਿੰਮੇਵਾਰੀ ਸੰਭਾਲਦੇ ਰਹਿਣਗੇ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਅਗਰਵਾਲ ਨੂੰ ਚਾਵਲਾ ਦੀ ਥਾਂ ਨਵਾਂ ਫਾਰਮਾਸਿਊਟੀਕਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਹੁਕਮਾਂ ਅਨੁਸਾਰ ਮਣੀਪੁਰ ਦੇ ਮੁੱਖ ਸਕੱਤਰ ਵਿਨੀਤ ਜੋਸ਼ੀ ਨੂੰ ਉੱਚ ਸਿੱਖਿਆ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਟੈਕਸਟਾਈਲ ਸਕੱਤਰ ਰਚਨਾ ਸ਼ਾਹ ਨੂੰ ਪ੍ਰਸੋਨਲ ਤੇ ਸਿਖਲਾਈ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪਾਣੀ ਵਾਲੀ ਟੈਂਕੀ ਫਟਣ ਕਾਰਨ 9 ਸਾਲਾ ਬੱਚੀ ਦੀ ਦਰਦਨਾਕ ਮੌਤ, 3 ਲੋਕ ਜ਼ਖਮੀ
NEXT STORY