ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਮੰਗਲਵਾਰ ਯਾਨੀ ਕਿ 29 ਅਕਤੂਬਰ ਨੂੰ ਰਾਜਧਾਨੀ ਦਿੱਲੀ ਦੀਆਂ ਦਿੱਲੀ ਸਾਰੀਆਂ ਬੱਸਾਂ 'ਚ ਔਰਤਾਂ ਦੀ ਸੁਰੱਖਿਆ ਲਈ ਮਾਰਸ਼ਲ ਦੀ ਤਾਇਨਾਤੀ ਹੋਵੇਗੀ। ਕੇਜਰੀਵਾਲ ਨੇ ਕਿਹਾ ਕਿ ਹੁਣ ਤਕ ਦਿੱਲੀ ਦੀਆਂ ਬੱਸਾਂ 'ਚ 3400 ਮਾਰਸ਼ਲ ਤਾਇਨਾਤ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ 13,000 ਹੋਣ ਜਾ ਰਹੀ ਹੈ।
ਮੰਗਲਵਾਰ ਯਾਨੀ ਕਿ ਭਾਈ ਦੂਜ ਦੇ ਦਿਨ ਤੋਂ ਹੀ ਦਿੱਲੀ ਦੀਆਂ ਸਾਰੀਆਂ ਬੱਸਾਂ 'ਚ ਮਾਰਸ਼ਲ ਤਾਇਨਾਤ ਕੀਤੇ ਜਾਣਗੇ। ਮੰਗਲਵਾਰ ਤੋਂ ਹੀ ਔਰਤਾਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ. ਟੀ. ਸੀ.) ਦੀਆਂ ਬੱਸਾਂ 'ਚ ਮੁਫ਼ਤ ਯਾਤਰਾ ਕਰ ਸਕਣਗੀਆਂ। ਕੇਜਰੀਵਾਲ ਦਾ ਇਹ ਐਲਾਨ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੀ. ਟੀ. ਸੀ. ਅਤੇ ਕਲਸਟਰ ਬੱਸਾਂ 'ਚ ਸ਼ਾਮ ਦੇ ਸਮੇਂ ਔਰਤਾਂ ਦੀ ਸੁਰੱਖਿਆ ਲਈ ਮਾਰਸ਼ਲ ਦੀ ਤਾਇਨਾਤ ਕੀਤੀ ਗਈ ਸੀ ਪਰ ਆਮ ਲੋਕਾਂ ਨੇ ਮੰਗ ਕੀਤੀ ਕਿ ਸਿਰਫ ਸ਼ਾਮ ਦੇ ਸਮੇਂ ਹੀ ਕਿਉਂ? ਔਰਤਾਂ ਦੀ ਸੁਰੱਖਿਆ ਲਈ ਦਿਨ 'ਚ ਵੀ ਮਾਰਸ਼ਲ ਤਾਇਨਾਤ ਹੋਣੇ ਚਾਹੀਦੇ ਹਨ। ਕੇਜਰੀਵਾਲ ਨੇ ਕਿਹਾ ਕਿ ਜਨਤਾ ਦੀ ਮੰਗ ਨੂੰ ਮੰਨਦੇ ਹੋ ਅਸੀਂ ਮਾਰਸ਼ਲ ਦੀ ਗਿਣਤੀ ਵਧਾ ਕੇ 13,000 ਕਰਨ ਦਾ ਫੈਸਲਾ ਲਿਆ ਹੈ।
ਇੱਥੇ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ 'ਚ ਦਿੱਲੀ ਦੀਆਂ ਬੱਸਾਂ 'ਚ ਔਰਤਾਂ ਦੀ ਸੁਰੱਖਿਆ ਲਈ ਮਾਰਸ਼ਲ ਤਾਇਨਾਤ ਕਰਨ ਦਾ ਵਾਅਦਾ ਕੀਤਾ ਸੀ ਪਰ ਫਿਲਹਾਲ ਸਾਢੇ 4 ਸਾਲ 'ਚ ਕਰੀਬ 3400 ਮਾਰਸ਼ਲ ਹੀ ਨਿਯੁਕਤ ਹੋ ਸਕੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਤਿੰਨੋਂ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ
NEXT STORY