ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਸਗੋਂ ਕੋਰੋਨਾ ਵਾਇਰਸ ਨਾਲ ਮਿਲ ਕੇ ਨਜਿੱਠਣ ਦਾ ਹੈ। ਕੇਜਰੀਵਾਲ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਦਾ ਕੇਂਦਰ ਵਲੋਂ ਅਚਾਨਕ ਤਬਾਦਲਾ ਕਰਨ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਇਹ ਬਿਆਨ ਦਿੱਤਾ। ਕੇਜਰੀਵਾਲ ਨੇ ਟਵੀਟ,''ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਹੈ, ਸਾਰਿਆਂ ਨਾਲ ਮਿਲ ਕੇ ਕੋਰੋਨਾ ਵਾਇਰਸ ਨਾਲ ਲੜਨ ਦਾ ਹੈ। ਇਹ ਸਮਾਂ ਸੂਬਾ ਸਰਕਾਰਾਂ ਦੀ ਮਦਦ ਕਰਨ ਦਾ ਹੈ, ਉਨ੍ਹਾਂ ਨੂੰ ਟੀਕੇ ਉਪਲੱਬਧ ਕਰਵਾਉਣ ਦਾ ਹੈ। ਇਹ ਸਾਰੀਆਂ ਸੂਬਾ ਸਰਕਾਰਾਂ ਨੂੰ ਲੈ ਕੇ ਟੀਮ ਇੰਡੀਆ ਬਣ ਕੇ ਕੰਮ ਕਰਨ ਦਾ ਸਮਾਂ ਹੈ। ਲੜਾਈ-ਝਗੜੇ ਅਤੇ ਰਾਜਨੀਤੀ ਕਰਨ ਲਈ ਪੂਰੀ ਜ਼ਿੰਦਗੀ ਪਈ ਹੈ।''
ਇਸ ਟਵੀਟ ਨਾਲ ਹੀ ਕੇਜਰੀਵਾਲ ਨੇ ਇਕ ਖ਼ਬਰ ਵੀ ਸਾਂਝੀ ਕੀਤੀ, ਜਿਸ 'ਚ ਲਿਖਿਆ ਸੀ ਕਿ ਚੱਕਰਵਾਤ ਅਤੇ ਕੋਵਿਡ-19 ਕਾਰਨ ਬੰਦੋਪਾਧਿਆਏ ਬਤੌਰ ਮੁੱਖ ਸਕੱਤਰ ਆਪਣੀਆਂ ਸੇਵਾਵਾਂ ਜਾਰੀ ਰੱਖ ਸਕਦੇ ਹਨ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਸੇਵਾ ਵਿਸਥਾਰ ਦਿੱਤੇ ਜਾਣ ਦੇ ਸਿਰਫ਼ 4 ਦਿਨਾਂ ਬਾਅਦ ਕੇਂਦਰ ਨੇ ਸ਼ੁੱਕਰਵਾਰ ਰਾਤ ਉਨ੍ਹਾਂ ਦੀਆਂ ਸੇਵਾਵਾਂ ਮੰਗੀਆਂ ਅਤੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਅਧਿਕਾਰੀ ਨੂੰ ਤੁਰੰਤ ਕਾਰਜ ਮੁਕਤ ਕਰਨ। ਪੱਛਮੀ ਬੰਗਾਲ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਇਸ ਕਦਮ ਨੂੰ ਜ਼ਬਰਨ ਪ੍ਰਤੀਨਿਯੁਕਤੀ ਕਰਾਰ ਦਿੱਤਾ। ਪੱਛਮੀ ਬੰਗਾਲ ਕਾਡਰ ਦੇ 1987 ਬੈਚ ਦੇ ਆਈ.ਏ.ਐੱਸ ਅਧਿਕਾਰੀ ਬੰਦੋਪਾਧਿਆਏ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ 31 ਮਈ ਨੂੰ ਸੇਵਾਮੁਕਤ ਹੋਣ ਵਾਲੇ ਸਨ। ਹਾਲਾਂਕਿ ਕੇਂਦਰ ਤੋਂ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਨੂੰ 3 ਮਹੀਨਿਆਂ ਦੀ ਸੇਵਾ ਵਿਸਥਾਰ ਦਿੱਤਾ ਗਿਆ ਸੀ। ਕੇਂਦਰ ਨੇ ਬੰਦੋਪਾਧਿਆਏ ਨੂੰ ਦਿੱਲੀ ਬੁਲਾਉਣ ਦਾ ਆਦੇਸ਼ ਚੱਕਰਵਾਤੀ ਤੂਫਾਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਬੈਠਕ ਨੂੰ ਮੁੱਖ ਮੰਤਰੀ ਵਲੋਂ ਸਿਰਫ਼ 15 ਮਿੰਟਾਂ 'ਚ ਨਜਿੱਠਣ ਨਾਲ ਪੈਦਾ ਵਿਵਾਦ ਦੇ ਕੁਝ ਘੰਟਿਆਂ ਬਾਅਦ ਦਿੱਤਾ।
ਕੋਰੋਨਾ ਮਾਮਲਿਆਂ ’ਚ ਰਿਕਾਰਡ ਗਿਰਾਵਟ, ਇਕ ਦਿਨ ’ਚ ਆਏ 1.52 ਲੱਖ ਨਵੇਂ ਮਾਮਲੇ
NEXT STORY