ਨਵੀਂ ਦਿੱਲੀ— ਹਾਲ ਹੀ 'ਚ ਬੁਆਏਫਰੈਂਡ ਵਲੋਂ ਕੀਤੀ ਗਈ ਆਰਜ਼ੁ ਸਿੰਘ ਦੀ ਹੱਤਿਆ ਬਾਰੇ ਪੁਲਸ ਜਾਂਚ 'ਚ ਹੈਰਾਨ ਕਰ ਦੇਣ ਵਾਲੇ ਤੱਤ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਹੱਤਿਆ ਤੋਂ ਪਹਿਲਾਂ ਆਰਜ਼ੁ ਦੀ ਜੁਬਾਨ ਨੂੰ ਬੰਦ ਕਰਨ ਲਈ ਨਵੀਨ ਨੇ ਉਸ ਦੇ ਮੂੰਹ 'ਚ ਕੱਪੜਾ ਵਾੜ ਦਿੱਤਾ ਸੀ ਅਤੇ ਫਿਰ ਉਸ ਦੀ ਗਲਾ ਦਬਾ ਕੇ ਹੱਤਿਆ ਕੀਤੀ। ਇਹ ਹੀ ਨਹੀਂ ਜਿਸ ਕਮਰੇ 'ਚ ਆਰਜ਼ੁ ਦਾ ਕਤਲ ਕੀਤਾ ਗਿਆ ਸੀ ਉਸ ਦੇ ਨਾਲ ਲੱਗਣ ਵਾਲੀ ਕੰਧ 'ਤੇ ਵੀ ਨਿਸ਼ਾਨ ਮਿਲੇ ਹਨ। ਤੁਹਾਨੂੰ ਦੱਸ ਦਈਏ ਆਰਜ਼ੁ ਉੱਤਰ-ਪੱਛਮੀ ਦਿੱਲੀ ਦੇ ਸ਼ਕਤੀ ਨਗਰ ਇਲਾਕੇ ਦੀ ਰਹਿਣ ਵਾਲੀ ਸੀ ਅਤੇ ਮਾਡਲ ਟਾਊਨ 'ਚ ਦਿੱਲੀ ਯੂਨੀਵਰਸਿਟੀ 'ਚ ਪੜ੍ਹਦੀ ਸੀ।
ਪੁਲਸ ਮੁਤਾਬਕ 23 ਸਾਲ ਦੇ ਨਵੀਨ ਖੱਤਰੀ ਨੇ 3 ਦਿਨਾਂ ਦੇ ਅੰਦਰ ਲਗਭਗ 70 ਬੋਤਲਾਂ ਪਰਫਿਊਮ ਦੀਆਂ ਵਰਤੋਂ ਕੀਤੀਆਂ ਹਨ। ਸ਼ੱਕ ਹੈ ਕਿ ਨਵੀਨ ਨੇ ਘਰ ਦੇ ਅੰਦਰ ਲਾਸ਼ ਨੂੰ ਦਬਾਉਣ ਅਤੇ ਉਸ ਦੀ ਬਦਬੂ ਲਈ ਪਰਫਿਊਮ ਦੀ ਵਰਤੋਂ ਕੀਤੀ। ਪੁਲਸ ਹੁਣ ਮਿਲੇ ਨਿਸ਼ਾਨਾਂ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ਆਰਜ਼ੁ ਦੀ ਹੱਤਿਆ ਇਕੱਲੇ ਨਵੀਨ ਨੇ ਨਹੀਂ ਕੀਤੀ ਹੈ। ਹੱਤਿਆ 'ਚ ਨਵੀਨ ਦਾ ਸਾਥ ਉਸ ਦੇ ਪਰਿਵਾਰ ਵਾਲਿਆਂ ਨੇ ਦਿੱਤਾ। ਲੱਗੇ ਦੋਸ਼ਾਂ ਤੋਂ ਬਾਅਦ ਪੁਲਸ ਨਵੀਨ ਤੋਂ ਲਗਾਤਾਰ ਪੁੱਛਗਿੱਛ ਕਰਕੇ ਹੱਤਿਆ ਕਾਂਡ 'ਚ ਸ਼ਾਮਲ ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਜਾਂਚ ਕਰ ਰਹੀ ਹੈ।
ਪੁਲਸ ਮੁਤਾਬਕ ਨਵੀਨ ਦੇ ਆਰਜ਼ੁ ਦੀ ਫੇਸਬੁੱਕ ਨਾਲ ਕਈ ਰਾਜ਼ ਖੁੱਲ੍ਹ ਸਕਦੇ ਹਨ। ਨਵੀਨ ਨੂੰ ਆਰਜ਼ੁ ਦੇ ਫੇਸਬੁੱਕ ਅਕਾਊਂਟ ਤੋਂ ਕੀ ਡਰ ਸੀ ਕਿ ਉਸ ਨੇ ਉਸ ਦਾ ਫੇਸਬੁੱਕ ਅਕਾਊਂਟ ਹੀ ਬਲਾਕ ਕਰ ਦਿੱਤਾ। ਉਹ ਉਸ ਦੇ ਪਾਸਵਰਡ ਨੂੰ ਜਾਣਦਾ ਸੀ। ਪੁਲਸ ਮੁਤਾਬਕ ਨਵੀਨ ਅਤੇ ਆਰਜ਼ੁ ਦੀ ਫੇਸਬੁੱਕ ਪ੍ਰੋਫਾਈਲ 2 ਫਰਵਰੀ ਤੋਂ ਹੀ ਬਲਾਕ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਵਟਸਐਪ ਤੋਂ ਵੱਧ ਆਰਜ਼ੁ ਫੇਸਬੁੱਕ 'ਤੇ ਨਵੀਨ ਨਾਲ ਗੱਲ ਕਰਦੀ ਸੀ। ਹੋ ਸਕਦਾ ਹੈ ਕਿ ਆਰਜ਼ੁ ਦੀ ਫੇਸਬੁੱਕ ਅਤੇ ਉਸ ਦੇ ਇਨਬਾਕਸ 'ਚ ਕੁਝ ਅਜਿਹੀਆਂ ਚੀਜ਼ਾਂ ਜਾਂ ਗੱਲਾਂ ਹੋਣ, ਜਿਸ ਨਾਲ ਨਵੀਨ ਨੂੰ ਡਰ ਸੀ। ਪੁਲਸ ਆਈ. ਟੀ. ਐਕਸਪਰਟ ਤੋਂ ਫੇਸਬੁੱਕ ਅਕਾਊਂਟ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ।
ਧਮਕੀ ਭਰੇ ਫੋਨ ਤੋਂ ਬਾਅਦ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੀ ਸੁਰੱਖਿਆ ਵਧਾਈ ਗਈ
NEXT STORY