ਨੈਸ਼ਨਲ ਡੈਸਕ— ਨਾਬਾਲਗ ਨਾਲ ਕੁਕਰਮ ਦੇ ਮਾਮਲਿਆਂ 'ਚ ਦੋਸ਼ੀ ਜੋਧਪੁਰ ਦੀ ਜੇਲ 'ਚ ਸਜ਼ਾ ਕੱਟ ਰਹੇ ਆਸਾਰਾਮ ਦੀ ਜੀਵਨੀ ਨੂੰ ਇਕ ਨਿਜੀ ਸਕੂਲ ਨੇ ਤੀਸਰੀ ਕਲਾਸ ਦੇ ਚੈਪਟਰ 'ਚ ਸ਼ਾਮਲ ਕਰ ਰੱਖਿਆ ਹੈ। ਇਸ 'ਚ ਆਸਾਰਾਮ ਨੂੰ ਦੇਸ਼ ਦੇ ਵਿਕਾਸ 'ਚ ਅਹਿਮ ਯੋਗਦਾਨ ਦੇਣ ਵਾਲਾ ਸੰਤ ਦੱਸਿਆ ਗਿਆ ਹੈ। ਸੋਸ਼ਲ ਮੀਡੀਆ 'ਚ ਮਾਮਲਾ ਆਉਂਦਿਆਂ ਹੀ ਸਕੂਲ ਦੀ ਇੰਚਾਰਜ ਕੁੰਦਨ ਕੁਮਾਰੀ ਨੇ ਵਿਦਿਆਰਥਣਾਂ ਤੋਂ ਕਿਤਾਬਾਂ ਵਾਪਸ ਲੈ ਲਈਆਂ।
ਮਹਾਨ ਸੰਤਾਂ ਦੀ ਸ਼੍ਰੇਣੀ 'ਚ ਛੇਵੇਂ ਨੰਬਰ 'ਤੇ— ਸਕੂਲ 'ਚ ਤੀਸਰੀ ਕਲਾਸ 'ਚ ਲਗਾਈ ਗਈ ਸੇਤੁ ਨਾਂ ਦੀ ਕਿਤਾਬ ਪ੍ਰੀਮੀਅਮ ਪਬਲੀਕੇਸ਼ਨ, ਨਵੀਂ ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਇਸ 'ਚ ਆਸਾਰਾਮ ਨੂੰ ਸੰਤ ਦੱਸ ਕੇ ਮਹਾਨ ਕਾਰਜਾਂ ਦਾ ਜ਼ਿਕਰ ਹੈ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਦੇਸ਼ ਦੇ ਵਿਕਾਸ 'ਚ ਕਾਫੀ ਯੋਗਦਾਨ ਦਿੱਤਾ ਹੈ। ਆਸਾਰਾਮ ਨੂੰ ਦੇਸ਼ ਦੇ ਵਿਕਾਸ ਕਰਨ ਵਾਲੇ ਸੰਤਾਂ 'ਚ ਛੇਵੇਂ ਸਥਾਨ 'ਤੇ ਰੱਖਿਆ ਗਿਆ ਹੈ। ਇਸ ਸਕੂਲ 'ਚ ਅੱਠਵੀਂ ਤਕ ਸਿਰਫ ਵਿਦਿਆਰਥਣਾਂ ਦੀ ਪੜ੍ਹਾਈ ਹੁੰਦੀ ਹੈ। ਡੀ. ਈ. ਓ ਦੁਆਰਾ ਸਵੀਕਾਰ ਇਸ ਸਕੂਲ 'ਚ ਵਿਦਿਆਰਥਣਾਂ ਦੀ ਗਿਣਤੀ ਕਰੀਬ 500 ਹੈ।
ਡੀ.ਈ.ਓ. ਨੇ ਕਿਹਾ, ਲਿਖਿਤ ਸ਼ਿਕਾਇਤ 'ਤੇ ਹੋਵੇਗੀ ਕਾਰਵਾਈ
ਜ਼ਿਲਾ ਸਿੱਖਿਆ ਅਧਿਕਾਰੀ ਸੂਰਯ ਨਾਰਾਇਣ ਨੇ ਕਿਹਾ ਹੈ ਕਿ ਭਗਿਨੀ ਨਿਵੇਦਿਤਾ ਗਰਲਜ਼ ਸਕੂਲ 'ਚ ਤੀਸਰੀ ਕਲਾਸ ਦੇ ਸਿਲੇਬਸ 'ਚ ਆਸਾਰਾਮ ਨੂੰ ਪੜ੍ਹਾਏ ਜਾਣ ਦੀ ਜਾਣਕਾਰੀ ਨਹੀਂ ਹੈ। ਜੇਕਰ ਕੋਈ ਸ਼ਿਕਾਇਤ ਮਿਲੇਗੀ ਤਾਂ ਕਾਰਵਾਈ ਕੀਤੀ ਜਾਵੇਗੀ। ਜਦਕਿ ਸਕੂਲ ਦੀ ਪ੍ਰਿੰਸੀਪਲ ਕੁੰਦਨ ਕੁਮਾਰੀ ਨੇ ਕਿਹਾ ਹੈ ਕਿ ਲੜਕੀਆਂ ਤੋਂ ਕਿਤਾਬਾਂ ਵਾਪਿਸ ਲੈ ਕੇ ਅਧਿਆਪਕਾਂ ਨੂੰ ਦੂਜੀਆਂ ਕਿਤਾਬਾਂ ਪੜ੍ਹਾਉਣ ਲਈ ਦੇ ਦਿੱਤੀਆਂ ਹਨ। ਆਸਾਰਾਮ ਨਾਲ ਕਾਲਜ ਪ੍ਰਬੰਧਨ ਦਾ ਕੋਈ ਰਿਸ਼ਤਾ ਨਹੀਂ ਹੈ। ਪ੍ਰਬੰਧਕ ਅਜੈ ਸਿੰਘ ਮੁਤਾਬਕ ਜੈ ਸਿੰਘ ਜੀ ਤੋਂ ਜੋ ਜਾਣਕਾਰੀ ਮਿਲੀ ਪ੍ਰਿੰਸੀਪਲ ਤੋਂ ਜਵਾਬ ਮੰਗਿਆ ਗਿਆ। ਇਹ ਲੜਕੀਆਂ ਦਾ ਸਕੂਲ ਹੈ ਇੱਥੇ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੋ ਸਕਦਾ ਹੈ ਕਿ ਜਦੋਂ ਇਹ ਚੈਪਟਰ ਕਿਤਾਬ 'ਚ ਸ਼ਾਮਲ ਹੋਇਆ ਹੋਵੇ ਉਸ ਸਮੇਂ ਆਸਾਰਾਮ ਵਿਵਾਦ 'ਚ ਨਾ ਰਹੇ ਹੋਣ। ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਛਾਣਬੀਣ ਕੀਤੀ ਜਾਵੇਗੀ ਅਤੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।
ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY