ਜੈਪੁਰ— ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੁੱਖ ਮੰਤਰੀ ਗਹਿਲੋਤ ਨੇ ਆਪਣੇ ਕੋਲ ਵਿੱਤ, ਆਬਕਾਰੀ, ਗ੍ਰਹਿ ਮੰਤਰਾਲੇ ਸਮੇਤ 9 ਮੰਤਰਾਲੇ ਰੱਖੇ ਹਨ। ਸਰਕਾਰ ਵਿਚ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਨੂੰ ਲੈ ਕੇ 3 ਦਿਨ ਚਲੀ ਖਿੱਚੋਤਾਣ ਤੋਂ ਬਾਅਦ ਇਹ ਮਾਮਲਾ ਸੁਲਝਿਆ। ਕੱਲ ਦੇਰ ਰਾਤ ਮੰਤਰੀਆਂ ਦੇ ਵਿਭਾਗਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਮੁਤਾਬਕ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਜਨਤਕ ਨਿਰਮਾਣ, ਪੇਂਡੂ ਵਿਕਾਸ, ਪੰਚਾਇਤੀ ਰਾਜ, ਵਿਗਿਆਨ ਤਕਨਾਲੋਜੀ ਅਤੇ ਅੰਕੜੇ ਵਿਭਾਗ ਦਿੱਤੇ ਗਏ ਹਨ। ਇੱਥੇ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਰੂਪ ਵਿਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਨੇ ਉੱਪ ਮੁੱਖ ਮੰਤਰੀ ਵਜੋਂ 17 ਦਸੰਬਰ ਨੂੰ ਸਹੁੰ ਚੁੱਕੀ ਸੀ। ਇਸ ਤੋਂ ਬਾਅਦ 24 ਦਸੰਬਰ ਨੂੰ ਕੈਬਨਿਟ ਦੇ ਮੰਤਰੀਆਂ ਨੇ ਸਹੁੰ ਚੁੱਕੀ ਸੀ। ਰਾਜਪਾਲ ਨੇ ਰਾਜਭਵਨ ਵਿਚ 13 ਕੈਬਨਿਟ ਅਤੇ 10 ਰਾਜ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਵਿਚ 17 ਚਿਹਰੇ ਪਹਿਲੀ ਵਾਰ ਮੰਤਰੀ ਬਣੇ ਹਨ।
ਜਾਣੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ—
ਬੁਲਾਕੀ ਦਾਸ ਕੱਲਾ— ਊਰਜਾ, ਭੂ-ਜਲ, ਕਲਾ-ਸਾਹਿਤ-ਸੰਸਕ੍ਰਿਤੀ ਅਤੇ ਪੁਰਾਤਤੱਵ।
ਸ਼ਾਂਤੀ ਧਾਰੀਵਾਲ— ਨਗਰ ਵਿਕਾਸ ਅਤੇ ਆਵਾਸ, ਕਾਨੂੰਨ ਅਤੇ ਕਾਨੂੰਨੀ ਕੰਮ-ਕਾਜ ਵਿਭਾਗ, ਸੰਸਦੀ ਮਾਮਲਿਆਂ ਦਾ ਵਿਭਾਗ।
ਪ੍ਰਸਾਦੀ ਲਾਲ— ਉਦਯੋਗ ਅਤੇ ਸਰਕਾਰੀ ਉਪਕ੍ਰਮ।
ਮਾਸਟਰ ਭੰਵਰਲਾਲ— ਸਮਾਜਿਕ ਨਿਆਂ, ਆਫਤ ਪ੍ਰਬੰਧਨ ਅਤੇ ਮਦਦ।
ਲਾਲਚੰਦ ਕਟਾਰੀਆ— ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਵਿਭਾਗ।
ਰਘੁ ਸ਼ਰਮਾ— ਡਾਕਟਰੀ ਅਤੇ ਸਿਹਤ, ਆਯੁਵੇਦ, ਈ. ਐੱਸ. ਆਈ, ਸੂਚਨਾ ਅਤੇ ਜਨ ਸੰਪਰਕ।
ਪ੍ਰਮੋਦ ਜੈਨ ਭਾਯਾ— ਖਾਨ ਅਤੇ ਗਊ ਪਾਲਣ।
ਵਿਸ਼ਵੇਂਦਰ ਸਿੰਘ— ਸੈਰ-ਸਪਾਟਾ ਅਤੇ ਦੇਵਸਥਾਨ ਵਿਭਾਗ।
ਹਰੀਸ਼ ਚੌਧਰੀ— ਮਾਲੀਆ, ਉਪਨਿਵੇਸ਼, ਖੇਤੀਬਾੜੀ ਸਿੰਚਾਈ ਅਤੇ ਪਾਣੀ ਉਪਯੋਗਤਾ।
ਰਮੇਸ਼ ਚੰਦ ਮੀਣਾ— ਖੁਰਾਕ ਅਤੇ ਸਿਵਲ ਸਪਲਾਈ ਵਿਭਾਗ।
ਅੰਜਨਾ ਉਦੈਲਾਲ— ਸਹਿਕਾਰੀ ਅਤੇ ਇੰਦਰਾ ਗਾਂਧੀ ਨਹਿਰ ਪ੍ਰਾਜੈਕਟ।
ਪ੍ਰਤਾਪ ਸਿੰਘ ਖਾਚਰਿਯਾਵਾਸ— ਟਰਾਂਸਪੋਰਟ ਅਤੇ ਫੌਜੀ ਕਲਿਆਣ ਵਿਭਾਗ।
ਸਾਲੇਹ ਮੁਹੰਮਦ— ਘੱਟ ਗਿਣਤੀ, ਵਕਫ।
ਦਿੱਲੀ: ਬੁੱਧਵਾਰ ਨੂੰ ਰਿਹਾ ਸਾਲ ਦਾ ਸਭ ਤੋਂ ਠੰਡਾ ਦਿਨ
NEXT STORY