ਨਵੀਂ ਦਿੱਲੀ- ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (SIR) ਪ੍ਰਕਿਰਿਆ 'ਚ ਲੱਗੇ ਬੂਥ ਲੈਵਲ ਅਫਸਰਾਂ (BLOs) ਦੀਆਂ ਹੋ ਰਹੀਆਂ ਮੌਤਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਸਿੱਬਲ ਨੇ ਸਵਾਲ ਚੁੱਕਿਆ ਹੈ ਕਿ ਜੇਕਰ ਸਰਕਾਰ ਲਈ ਇਕ ਵੀ 'ਘੁਸਪੈਠੀਆ' ਪ੍ਰਵਾਨ ਨਹੀਂ ਹੈ, ਤਾਂ ਕੀ 33 ਬੀ.ਐਲ.ਓਜ਼ ਦੀ ਮੌਤ ਠੀਕ ਹੈ?
ਕੰਮ ਦੇ ਬੋਝ ਕਾਰਨ ਖੁਦਕੁਸ਼ੀ ਦਾ ਮਾਮਲਾ
ਇਹ ਵਿਵਾਦ ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ 'ਚ ਇਕ ਬੀ.ਐੱਲ.ਓ. ਦੀ ਲਾਸ਼ ਮਿਲਣ ਤੋਂ ਬਾਅਦ ਭਖਿਆ ਹੈ। ਮ੍ਰਿਤਕ ਦੀ ਪਛਾਣ ਹਰਧਨ ਮੰਡਲ ਵਜੋਂ ਹੋਈ ਹੈ, ਜੋ ਕਿ ਇਕ ਸਕੂਲ ਅਧਿਆਪਕ ਸਨ ਅਤੇ ਰਾਣੀਬਾਂਧ ਬਲਾਕ ਦੇ ਬੂਥ ਨੰਬਰ 206 'ਤੇ ਬੀ.ਐਲ.ਓ. ਵਜੋਂ ਸੇਵਾਵਾਂ ਨਿਭਾ ਰਹੇ ਸਨ। ਪੁਲਿਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਮੰਡਲ ਨੇ ਕਥਿਤ ਤੌਰ 'ਤੇ ਬੀ.ਐਲ.ਓ. ਵਜੋਂ ਕੰਮ ਦੇ ਬਹੁਤ ਜ਼ਿਆਦਾ ਦਬਾਅ ਨੂੰ ਸਹਿਣ ਨਾ ਕਰ ਸਕਣ ਦਾ ਜ਼ਿਕਰ ਕੀਤਾ ਹੈ।
ਕਪਿਲ ਸਿੱਬਲ ਦਾ ਸਰਕਾਰ 'ਤੇ ਤੰਜ
ਕਪਿਲ ਸਿੱਬਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਦਿਆਂ ਕਿਹਾ,"ਬੰਗਾਲ ਦੇ ਇਕ ਹੋਰ ਬੀ.ਐੱਲ.ਓ. ਨੇ ਖੁਦਕੁਸ਼ੀ ਕਰ ਲਈ ਹੈ। ਪੂਰੇ ਭਾਰਤ 'ਚ ਇਹ ਗਿਣਤੀ ਹੁਣ 33 ਹੋ ਗਈ ਹੈ"। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ 'ਤੇ ਵੀ ਸਵਾਲ ਚੁੱਕੇ ਜਿਸ 'ਚ ਸ਼ਾਹ ਨੇ ਕਿਹਾ ਸੀ ਕਿ ਸਰਕਾਰ ਘੁਸਪੈਠੀਆ ਨੂੰ ਦੇਸ਼ 'ਚੋਂ ਬਾਹਰ ਕੱਢੇਗੀ ਅਤੇ ਦੋਸ਼ ਲਾਇਆ ਸੀ ਕਿ ਕੁਝ ਸਿਆਸੀ ਪਾਰਟੀਆਂ ਵੋਟਰ ਸੂਚੀ ਸੋਧ ਦਾ ਵਿਰੋਧ ਕਰ ਰਹੀਆਂ ਹਨ ਤਾਂ ਜੋ ਘੁਸਪੈਠੀਆਂ ਦੇ ਨਾਮ ਸੂਚੀ 'ਚ ਬਣੇ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ED ਸਾਹਮਣੇ ਪੇਸ਼ ਹੋਏ ਅਦਾਕਾਰ ਜੈਸੂਰਿਆ, ਪਤਨੀ ਤੋਂ ਵੀ ਹੋਈ ਪੁੱਛਗਿੱਛ
NEXT STORY