ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਆਫ਼ਤ ਕਾਰਨ ਦੇਸ਼ ਭਰ ਵਿਚ ਹਾਹਾਕਾਰ ਮਚੀ ਹੋਈ ਹੈ। ਹਸਪਤਾਲਾਂ ’ਚ ਬੈੱਡ ਅਤੇ ਆਕਸੀਜਨ ਦੀ ਭਾਰੀ ਕਿੱਲਤ ਚੱਲ ਰਹੀ ਹੈ। ਇਸ ਦਰਮਿਆਨ ਲੁਟੀਅਨਸ ਦਿੱਲੀ ’ਚ ਅਸ਼ੋਕਾ ਹੋਟਲ ਨੂੰ ਹਾਈ ਕੋਰਟ ਦੇ ਜੱਜਾਂ-ਅਫ਼ਸਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੋਵਿਡ ਕੇਅਰ ਸੈਂਟਰ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਅਸ਼ੋਕਾ ਹੋਟਲ ਦੇ 100 ਕਮਰਿਆਂ ਨੂੰ ਕੋਵਿਡ ਕੇਅਰ ਸੈਂਟਰ ’ਚ ਤਬਦੀਲ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਨਹੀਂ ਰੁਕ ਰਹੀ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ 'ਚ 3.23 ਲੱਖ ਨਵੇਂ ਮਾਮਲੇ ਆਏ ਸਾਹਮਣੇ
ਚਾਣਕਿਆਪੁਰੀ ਐੱਸ. ਡੀ. ਐੱਮ. ਨੇ ਇਸ ਬਾਬਤ ਆਦੇਸ਼ ਜਾਰੀ ਕਰ ਦਿੱਤਾ ਹੈ। ਇੱਥੇ ਮਰੀਜ਼ਾਂ ਨੂੰ ਲਿਆਉਣ ਲਈ ਐਂਬੂਲੈਂਸ ਵੀ ਪ੍ਰਦਾਨ ਕੀਤੀ ਜਾਵੇਗੀ, ਜਦਕਿ ਹੋਟਲ ਰੋਗੀਆਂ ਲਈ ਕਮਰੇ, ਹਾਊਸਕੀਪਿੰਗ ਅਤੇ ਭੋਜਨ ਸਮੇਤ ਸੇਵਾਵਾਂ ਪ੍ਰਦਾਨ ਕਰੇਗਾ। ਸਹੂਲਤਾਂ ਲਈ ਫੀਸ ਹਸਪਤਾਲ ਵਲੋਂ ਇਕੱਠੀ ਕੀਤੀ ਜਾਵੇਗੀ, ਜੋ ਹੋਟਲ ਭੁਗਤਾਨ ਕਰੇਗਾ।
ਇਹ ਵੀ ਪੜ੍ਹੋ : ਰਾਹਤ : ਦਿੱਲੀ ਪਹੁੰਚੀ ਆਕਸੀਜਨ ਐਕਸਪ੍ਰੈੱਸ, ਟੈਂਕਰਾਂ ਨਾਲ ਹਸਪਤਾਲਾਂ 'ਚ ਪਹੁੰਚਾਏਗੀ ਕੇਜਰੀਵਾਲ ਸਰਕਾਰ
ਦਿੱਲੀ ਹਾਈ ਕੋਰਟ ਦੇ ਕਈ ਜੱਜਾਂ ਨੇ ਹਾਲ ਹੀ ’ਚ ਕੋਰੋਨਾ ਦਾ ਟੈਸਟ ਕਰਵਾਇਆ ਸੀ। ਦਿੱਲੀ ਵਿਚ ਸੋਮਵਾਰ ਨੂੰ 20,201 ਤਾਜ਼ਾ ਕੋਵਿਡ ਕੇਸ ਅਤੇ 380 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੋ ਮਹਾਮਾਰੀ ਦੇ ਕਹਿਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਲਈ ਸਭ ਤੋਂ ਵੱਡਾ ਇਕ ਦਿਨ ਦਾ ਅੰਕੜਾ ਹੈ। ਦਿੱਲੀ ਦੇ ਸਿਹਤ ਮਹਿਕਮੇ ਨੇ ਕਿਹਾ ਕਿ ਸ਼ਹਿਰ ’ਚ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 10,47,916 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 14,628 ਤੱਕ ਪਹੁੰਚ ਗਿਆ ਹੈ। ਸ਼ਹਿਰ ’ਚ ਹੁਣ ਤੱਕ 92,358 ਸਰਗਰਮ ਕੇਸ ਹਨ।
ਇਹ ਵੀ ਪੜ੍ਹੋ : ਦੀਪ ਸਿੱਧੂ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਸ੍ਰੀ ਰਕਾਬਗੰਜ ਸਾਹਿਬ ਹੋਏ ਨਤਮਸਤਕ, ਕਿਸਾਨੀ ਮੋਰਚੇ ਬਾਰੇ ਆਖੀ ਵੱਡੀ ਗੱਲ
ਕੋਰੋਨਾ ਆਫ਼ਤ ਦਰਮਿਆਨ ਖੱਟੜ ਦਾ ਬਿਆਨ- 'ਜਿਸ ਦੀ ਮੌਤ ਹੋ ਗਈ, ਸਾਡੇ ਰੌਲਾ ਪਾਉਣ ਨਾਲ ਜਿਉਂਦਾ ਨਹੀਂ ਹੋਵੇਗਾ'
NEXT STORY