ਪਟਨਾ— ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਬੇਟੇ ਅਰਿਜੀਤ ਸ਼ਾਸ਼ਵਤ ਨੇ ਪਟਨਾ ਹਾਈ ਕੋਰਟ 'ਚ ਅਪੀਲ ਕੀਤੀ ਹੈ ਕਿ ਦੰਗਿਆਂ ਦੇ ਦੋਸ਼ ਦੇ ਅਧੀਨ ਉਨ੍ਹਾਂ ਦੇ ਖਿਲਾਫ ਦਾਇਰ ਕੀਤੀ ਗਈ ਐੱਫ.ਆਈ.ਆਰ. ਨੂੰ ਖਾਰਜ ਕਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਭਾਗਲਪੁਰ 'ਚ ਹੋਈਆਂ ਝੜਪਾਂ ਨੂੰ ਲੈ ਕੇ ਅਰਿਜੀਤ 'ਤੇ 2 ਭਾਈਚਾਰਿਆਂ ਦਰਮਿਆਨ ਵਿਵਾਦ ਫੈਲਾਉਣ ਦਾ ਦੋਸ਼ ਹੈ। ਆਪਣੇ ਬਿਆਨ 'ਚ ਅਰਿਜੀਤ ਨੇ ਕਿਹਾ ਸੀ,''ਮੈਂ ਅਦਾਲਤ ਦੀ ਸ਼ਰਨ 'ਚ ਹਾਂ। ਜਿਨ੍ਹਾਂ ਨੂੰ ਲੱਭਣ ਦੀ ਲੋੜ ਪਏ ਫਰਾਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਮੈਂ ਸਮਾਜ ਦੇ ਵਿਚ ਹਾਂ। ਮੈਂ ਆਤਮਸਮਰਪਣ ਕਿਉਂ ਕਰਾਂਗਾ? ਕੋਰਟ ਵਾਰੰਟ ਜਾਰੀ ਕਰਦਾ ਹੈ ਪਰ ਉਹ ਸ਼ਰਨ ਵੀ ਦਿੰਦਾ ਹੈ। ਜਦੋਂ ਇਕ ਵਾਰ ਤੁਸੀਂ ਕੋਰਟ ਜਾਂਦੇ ਹੋ ਤਾਂ ਤੁਸੀਂ ਓਹੀ ਕਰਦੇ ਹੋਏ ਜੋ ਕੋਰਟ ਤੁਹਾਡੇ ਲਈ ਫੈਸਲਾ ਕਰਦਾ ਹੈ।''
ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਭਾਗਲਪੁਰ ਹਿੰਸਾ ਮਾਮਲੇ 'ਚ ਅਰਿਜੀਤ ਦਾ ਬਚਾਅ ਕਰਦੇ ਹੋਏ ਕਿਹਾ ਸੀ,''ਮੇਰੇ ਬੇਟੇ ਨੇ ਕੋਈ ਗੰਦਾ ਕੰਮ ਨਹੀਂ ਕੀਤਾ। ਐੱਫ.ਆਈ.ਆਰ. ਤਾਂ ਝੂਠ ਦਾ ਪੁਲਿੰਦਾ ਹੈ, ਉਸ 'ਤੇ ਕਿਉਂ ਸਰੰਡਰ ਕਰੇਗਾ? ਅਰਿਜੀਤ ਕਿਤੇ ਲੁੱਕਿਆ ਹੋਇਆ ਨਹੀਂ ਹੈ। ਉਹ ਅੱਜ ਆਪਣੇ ਪਿੰਡ ਵੀ ਗਿਆ ਅਤੇ ਭਗਵਾਨ ਰਾਮ ਦੀ ਆਰਤੀ ਵੀ ਉਤਾਰੀ।'' ਇਸ ਮਾਮਲੇ 'ਤੇ ਭਾਜਪਾ ਨੂੰ ਘੇਰਦੇ ਹੋਏ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਟਵੀਟ ਕੀਤਾ ਸੀ,''ਮੁੱਖ ਮੰਤਰੀ ਨਿਤੀਸ਼ ਕੁਮਾਰ ਚਾਰ ਸਿਪਾਹੀਆਂ ਨਾਲ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਦੰਗਾ ਦੋਸ਼ੀ ਬੇਟੇ ਨੂੰ ਫੜਨ ਦੀ ਮੈਨੂੰ ਪ੍ਰਸ਼ਾਸਨਿਕ ਮਨਜ਼ੂਰੀ ਦੇਣ। ਮੈਂ ਇਕ ਘੰਟੇ 'ਚ ਘਸੀਟ ਕੇ ਨਿਤੀਸ਼ ਕੁਮਾਰ ਦੇ ਨਕਾਰਾ ਪ੍ਰਸ਼ਾਸਨ ਨੂੰ ਸੌਂਪ ਦੇਵਾਂਗਾ, ਇਹ ਮੇਰਾ ਦਾਅਵਾ ਹੈ। ਲਟਰ-ਪਟਰ ਨਾਲ ਸ਼ਾਸਨ ਨਹੀਂ ਚੱਲਦਾ ਹੈ। ਦੰਗਾ ਰੋਕਣ ਲਈ ਕਲੇਜਾ ਹੋਣਾ ਚਾਹੀਦਾ।''
ਲੜਕੀ ਨੂੰ ਧਮਕਾ ਕੇ ਵਿਅਕਤੀਆਂ ਨੇ ਖਿੱਚੀ ਅਸ਼ਲੀਲ ਫੋਟੋ
NEXT STORY