ਨਵੀਂ ਦਿੱਲੀ (ਭਾਸ਼ਾ)- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀਰਵਾਰ ਨੂੰ ਕਿਹਾ ਕਿ ਸਮਰਪਿਤ ਮਾਲ ਢੁਆਈ ਕੋਰੀਡੋਰ (ਡੀਐੱਫਸੀ) ਭਾਰਤੀ ਰੇਲਵੇ ਦੀ ਇਕ ਬਹੁਤ ਹੀ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰਾਜੈਕਟ ਹੈ, ਜਿਸ ਨੇ ਦੇਸ਼ ਦੇ ਸਪਲਾਈ ਪ੍ਰਬੰਧਨ ਖੇਤਰ 'ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ। ਉਨ੍ਹਾਂ ਨੇ ਇਸ ਨੂੰ 'ਭਾਰਤੀ ਰੇਲਵੇ ਦਾ ਰਤਨ' ਕਰਾਰ ਦਿੱਤਾ। ਵੈਸ਼ਨਵ ਨੇ 'ਡੈਡੀਕੇਡੇਟ ਫ੍ਰੇਟ ਕੋਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ' (ਡੀਐੱਫਸੀਸੀਆਈਐੱਲ) ਦੇ 19ਵੇਂ ਸਥਾਪਨਾ ਦਿਵਸ ਮੌਕੇ ਇਸ ਦੇ ਅਹੁਦਾ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ 'ਚ ਇਸ ਕੋਰੀਡੋਰ 'ਤੇ 350 ਤੋਂ ਵੱਧ ਮਾਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਇਸ ਨਾਲ ਦੇਸ਼ 'ਚ ਰਸਦ ਟਰਾਂਸਪੋਰਟੇਸ਼ਨ ਦੀ ਕੁਸ਼ਲਤਾ 'ਚ ਸੁਧਾਰ ਹੋਇਆ ਹੈ।
ਉਨ੍ਹਾਂ ਨੇ ਇੱਥੇ ਭਾਰਤ ਮੰਡਪਮ 'ਚ ਸਮਾਰੋਹ ਦੌਰਾਨ ਇਕ ਵੀਡੀਓ ਸੰਦੇਸ਼ 'ਚ ਕਿਹਾ,''ਮਾਲ ਢੁਆਈ ਦਾ ਸਮਾਂ ਪਹਿਲਾਂ ਦੀ ਤੁਲਨਾ 'ਚ ਅੱਧਾ ਰਹਿ ਗਿਆ ਹੈ। ਮਾਲ ਗੱਡੀਆਂ ਦੀ ਗਤੀ 'ਚ ਜ਼ਿਕਰਯੋਗ ਸੁਧਾਰ ਹੋਇਆ ਹੈ। ਹਰ ਤਰ੍ਹਾਂ ਦੇ ਡੀਐੱਫਸੀ ਨੇ ਦੇਸ਼ 'ਚ ਸਪਲਾਈ ਪ੍ਰਬੰਧਨ ਲਾਗਤ ਨੂੰ ਘੱਟ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।'' ਵੈਸ਼ਨਵ ਨੇ ਉਮੀਦ ਜਤਾਈ ਕਿ ਡੀਐੱਫਸੀ ਦੇਸ਼ ਦੀ ਸੇਵਾ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਦੇ ਨੈੱਟਵਰਕ 'ਚ ਚੰਗਾ ਏਕੀਕਰਨ ਹੋਇਆ ਹੈ। ਉਨ੍ਹਾਂ ਕਿਹਾ,''ਸਾਨੂੰ ਇਸ ਨੂੰ ਹੋਰ ਅੱਗੇ ਲਿਜਾਉਣਾ ਹੋਵੇਗਾ ਤਾਂ ਕਿ ਡੀਐੱਫਸੀ ਦੇਸ਼ ਦੀ ਬਿਹਤਰ ਸੇਵਾ ਕਰ ਸਕੇ।'' ਡੀਐੱਫਸੀਸੀਆਈਐੱਲ ਨੇ ਦੇਸ਼ ਦੇ ਰੇਲ ਮਾਲ ਢੁਆਈ ਬੁਨਿਆਦੀ ਢਾਂਚੇ ਲਈ ਆਪਣੀ ਸੇਵਾ ਅਤੇ ਪਹਿਲ ਦੇ ਲਗਭਗ 2 ਦਹਾਕਿਆਂ ਨੂੰ ਯਾਦ ਕਰਦੇ ਹੋਏ ਆਪਣਾ 19ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਰੇਲਵੇ ਬੋਰਡ ਦੇ ਪ੍ਰਧਾਨ ਅਤੇ ਮਉੱਖ ਕਾਰਜਕਾਰੀ ਸਤੀਸ਼ ਕੁਮਾਰ, ਡੀਐੱਫਸੀਸੀਆਈਐੱਲ ਦੇ ਪ੍ਰਬੰਧ ਡਾਇਰੈਕਟਰ ਪ੍ਰਵੀਨ ਕੁਮਾਰ ਅਤੇ ਰੇਲਵੇ ਬੋਰਡ, ਕੇਂਦਰੀ ਜਨਤਕ ਖੇਤਰ ਉੱਦਮ (ਸੀਪੀਐੱਸਈ) ਅਤੇ ਹੋਰ ਹਿੱਤਧਾਰਕਾਂ ਦੇ ਮਹੱਤਪੂਰਨ ਪ੍ਰਤੀਨਿਧੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਲਮਰਗ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਮੈਦਾਨੀ ਹਿੱਸਿਆਂ 'ਚ ਮੀਂਹ
NEXT STORY