ਹਿਸਾਰ— ਦੁਬਈ ’ਚ ਚੱਲ ਰਹੇ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਹਰਿਆਣਾ ਦੇ ਜ਼ਿਲ੍ਹੇ ਭਿਵਾਨੀ ਦੀ ਧੀ ਪੂਜਾ ਰਾਣੀ ਨੇ ਦੇਸ਼ ਅਤੇ ਪ੍ਰਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੂਜਾ ਰਾਣੀ ਨੇ ਇਸ ਮੁਕਾਬਲੇ ਵਿਚ ਸੋਨ ਤਮਗਾ ਹਾਸਲ ਕੀਤਾ ਹੈ। ਪੂਜਾ ਨੇ ਐਤਵਾਰ ਨੂੰ ਦੁਬਈ ਵਿਚ ਜਾਰੀ 2021 ਮਹਿਲਾ ਅਤੇ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 75 ਕਿਲੋਗ੍ਰਾਮ ਦੇ ਫਾਈਨਲ ਮੁਕਾਬਲੇ ਵਿਚ ਉਜ਼ਬੇਕਿਸਤਾਨ ਦੀ ਮਾਵਲੁਦਾ ਮੋਲਦੋਨੋਵਾ ਨੂੰ ਇਕ ਪਾਸੜ ਅੰਦਾਜ਼ ’ਚ ਹਰਾਉਂਦੇ ਹੋਏ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਸਾਲ 2019 ਵਿਚ ਖਿਤਾਬ ਜਿੱਤਣ ਵਾਲੀ ਅਤੇ ਓਲਪਿੰਕ ਲਈ ਕੁਆਲੀਫਾਈ ਕਰ ਚੁੱਕੀ ਪੂਜਾ ਨੇ ਮੋਲਦੋਨੋਵਾ ਨੂੰ 5-0 ਨਾਲ ਹਰਾਇਆ।
ਉੱਥੇ ਹੀ ਪੂਜਾ ਦੀ ਇਸ ਪ੍ਰਾਪਤੀ ’ਤੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵਧਾਈ ਦਿੱਤੀ। ਦੁਸ਼ਯੰਤ ਨੇ ਟਵੀਟ ਕਰ ਕੇ ਲਿਖਿਆ ਕਿ ਭਾਰਤੀ ਮੁੱਕੇਬਾਜ਼, ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੀ ਧੀ ਪੂਜਾ ਰਾਣੀ ਨੂੰ ਏਸ਼ੀਅਨ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ’ਤੇ ਦਿਲੋਂ ਵਧਾਈ। ਝੰਡਾ ਉੱਚਾ ਰਹੇ ਸਾਡਾ।
ਦੱਸ ਦੇਈਏ ਕਿ ਪੂਜਾ ਦਾ ਏਸ਼ੀਆਈ ਚੈਂਪੀਅਨਸ਼ਿਪ ’ਚ ਇਹ ਚੌਥਾ ਤਮਗਾ ਹੈ, ਜਦਕਿ ਲਗਾਤਾਰ ਦੂਜਾ ਸੋਨ ਤਮਗਾ ਹੈ। ਏਸ਼ੀਆਈ ਖੇਡਾਂ ਵਿਚ ਕਾਂਸੇ ਦਾ ਤਮਗਾ ਜਿੱਤ ਚੁੱਕੀ ਪੂਜਾ ਨੇ ਬੈਂਕਾਕ ਵਿਚ 2019 ਵਿਚ ਸੋਨ ਤਮਗਾ ਜਿੱਤਿਆ ਸੀ, ਜਦਕਿ ਇਸ ਤੋਂ ਪਹਿਲਾਂ 2015 ’ਚ ਕਾਂਸੇ 2012 ਵਿਚ ਸਿਲਵਰ ਤਮਗਾ ਜਿੱਤਿਆ ਸੀ।
ਕੋਰੋਨਾ ਵੈਕਸੀਨ ਦੀ ਘਾਟ ਦੇ ਮਾਮਲੇ ਨੂੰ ਲੈ ਕੇ ਖੱਟੜ ਨੇ ਕੇਜਰੀਵਾਲ ਸਿਰ ਮੜ੍ਹਿਆ ਦੋਸ਼
NEXT STORY