ਨਵੀਂ ਦਿੱਲੀ- 22 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਡੂੰਗਰਪੁਰ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਵਿੱਖਵਾਣੀ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮਾਵਜੀ ਮਹਾਰਾਜ ਦੀ ਭੂਮੀ ਤੋਂ ਜੋ ਭਵਿੱਖਵਾਣੀ ਕੀਤੀ ਜਾਂਦੀ ਹੈ, ਉਹ ਕਦੇ ਗਲਤ ਨਹੀਂ ਹੁੰਦੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਇਹ ਮਾਵਜੀ ਦੀ ਤਪੋ ਭੂਮੀ ਹੈ। ਇਥੋਂ ਦੀ ਭਵਿੱਖਵਾਣੀ 100 ਫੀਸਦੀ ਸੱਚ ਹੁੰਦੀ ਹੈ। ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦੇ ਹੋਏ ਇਕ ਭਵਿੱਖਵਾਣੀ ਕਰਨ ਦੀ ਹਿੰਮਤ ਕਰਨਾ ਚਾਹੁੰਦਾ ਹਾਂ। ਰਾਜਸਥਾਨ ਦੇ ਲੋਕ ਲਿਖ ਕੇ ਰੱਖ ਲੈਣ, ਹੁਣ ਰਾਜਸਥਾਨ ਵਿਚ ਮੁੜ ਕਦੇ ਅਸ਼ੋਕ ਗਹਿਲੋਤ ਦੀ ਸਰਕਾਰ ਨਹੀਂ ਬਣੇਗੀ।
ਇਹ ਵੀ ਪੜ੍ਹੋ- ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, ਸਰਕਾਰ ਲੈ ਕੇ ਆਵੇਗੀ ਇਹ ਅਹਿਮ ਬਿੱਲ
ਜ਼ਿਕਰਯੋਗ ਹੈ ਕਿ 4 ਸੂਬਿਆਂ ਦੇ ਐਤਵਾਰ ਨੂੰ ਆਏ ਚੋਣ ਨਤੀਜਿਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਭਾਜਪਾ ਦੇਸ਼ ਦੀ ਸਿਆਸਤ ਦੀ ਸਭ ਤੋਂ ਤਾਕਤਵਰ ਧੁਰੀ ਬਣੀ ਹੋਈ ਹੈ। ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ 'ਚ ਭਾਜਪਾ ਨੇ ਜਿੱਤ ਦੀ ਹੈਟ੍ਰਿਕ ਲਾਈ ਹੈ। ਦੱਸ ਦੇਈਏ ਕਿ ਭਾਜਪਾ ਨੇ ਰਾਜਸਥਾਨ ਵਿਚ 199 ਸੀਟਾਂ ਵਿਚੋਂ 115 ਸੀਟਾਂ ਜਿੱਤੀਆਂ ਹਨ। ਮੱਧ ਪ੍ਰਦੇਸ਼ 'ਚ 230 ਸੀਟਾਂ ਵਿਚੋਂ 163 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਛੱਤੀਸਗੜ੍ਹ 'ਚ 119 ਵਿਚੋਂ 54 ਸੀਟਾਂ ਜਿੱਤੀਆਂ ਹਨ। ਉੱਥੇ ਹੀ ਕਾਂਗਰਸ ਨੇ ਤੇਲੰਗਾਨਾ 'ਚ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ- ਚੋਣਾਂ ਦੇ ਨਤੀਜਿਆਂ ਤੋਂ ਬਾਅਦ PM ਮੋਦੀ ਨੇ ਦੇਸ਼ ਭਰ ਦੇ ਭਾਜਪਾ ਵਰਕਰਾਂ ਅਤੇ ਵੋਟਰਾਂ ਦਾ ਕੀਤਾ ਧੰਨਵਾਦ (ਵੀਡੀਓ)
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੀ ਵਿਰੋਧੀ ਧਿਰ ਨੂੰ ਤਾਕੀਦ, ਲੋਕਤੰਤਰ ਦੇ ਮੰਦਰ 'ਚ ਨਾ ਕੱਢਿਓ ਚੋਣ ਹਾਰ ਦਾ ਗੁੱਸਾ
NEXT STORY