ਨਵੀਂ ਦਿੱਲੀ — ਇਕ ਵਾਰ ਫਿਰ ਧਰਤੀ ਦੇ ਅੰਤ ਦੀ ਖਬਰ ਸਾਹਮਣੇ ਆ ਗਈ ਹੈ। ਅਜਿਹੀਆਂ ਖਬਰਾਂ ਦੇ ਦਾਅਵੇ ਤੁਸੀਂ ਸੈਂਕੜੇ ਵਾਰ ਪੜ੍ਹ-ਸੁਣ ਚੁੱਕੇ ਹੋਣਗੇ। ਇਸ ਵਾਰ ਵੀ ਅਜਿਹਾ ਹੀ ਕੁਝ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੇ ਦਾਅਵਿਆਂ ਦੀ ਮੰਨੀਏ ਤਾਂ ਆਉਣ ਵਾਲੇ 29 ਅਪ੍ਰੈਲ ਨੂੰ ਇਕ Asteroid (ਛੋਟਾ ਤਾਰਾ) ਧਰਤੀ ਨਾਲ ਟਕਰਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਯਕੀਨੀ ਤੌਰ 'ਤੇ ਮਹਾਵਿਨਾਸ਼ ਹੋਵੇਗਾ। ਆਓ ਜਾਣਦੇ ਹਾਂ ਸੋਸ਼ਲ ਮੀਡੀਆ ਦੇ ਇਸ ਦਾਅਵੇ 'ਚ ਕਿੰਨੀ ਸੱਚਾਈ ਹੈ ਅਤੇ ਵਿਗਿਆਨਕਾਂ ਤੇ ਨਾਸਾ ਦਾ ਇਸ 'ਤੇ ਕੀ ਕਹਿਣਾ ਹੈ।
ਕੋਰੋਨਾ ਦੇ ਖਤਰੇ ਦੌਰਾਨ ਇਹ ਨਵੀਂ ਮੁਸੀਬਤ
ਇਨ੍ਹਾਂ ਦਿਨੀਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਜੂਝ ਰਹੀ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਧਰਤੀ ਦੇ ਅੰਤ ਦਾ ਦਾਅਵਾ ਕਰਨ ਵਾਲੀਆਂ ਖਬਰਾਂ ਹੋਰ ਮਾਨਸਿਕ ਤਣਾਅ ਵਧਾ ਦਿੰਦੀਆਂ ਹਨ। ਇਕ Asteroid (ਛੋਟਾ ਤਾਰਾ) ਦੇ ਧਰਤੀ ਨਾਲ ਟਕਰਾਉਣ ਦਾ ਖਤਰਾ ਹੁਣ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 29 ਅਪ੍ਰੈਲ ਨੂੰ ਸਾਡੀ ਧਰਤੀ ਦੇ ਨੇੜੇ ਪਹੁੰਚ ਰਿਹਾ ਹੈ।
ਯੂ-ਟਿਊਬ 'ਤੇ ਹਨ ਕਈ ਵੀਡੀਓ
ਯੂ-ਟਿਊਬ 'ਤੇ ਅਜਿਹੇ ਕਈ ਵੀਡੀਓ ਇਨ੍ਹਾਂ ਦਿਨੀਂ ਚੱਲ ਰਹੇ ਹਨ। ਇਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ 29 ਅਪ੍ਰੈਲ ਨੂੰ ਭਾਵ ਹੁਣ ਤੋਂ ਇਕ ਮਹੀਨੇ ਬਾਅਦ ਇਕ Asteroid (ਛੋਟਾ ਤਾਰਾ) ਧਰਤੀ ਨਾਲ ਟਕਰਾਏਗਾ ਅਤੇ ਇਸ ਦੇ ਨਾਲ ਹੀ ਵੱਡੀ ਤਬਾਹੀ ਮਟ ਸਕਦੀ ਹੈ। ਵਾਇਰਲ ਹੋ ਰਹੇ ਇਨ੍ਹਾਂ ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ Asteroid (ਛੋਟਾ ਤਾਰਾ) ਆਕਾਰ 'ਚ ਐਵਰੇਸਟ ਪਹਾੜ ਦੇ ਬਰਾਬਰ ਹੈ। ਇਹ ਕਾਫੀ ਤੇਜ਼ ਗਤੀ ਨਾਲ ਧਰਤੀ ਵੱਲ ਵਧ ਰਿਹਾ ਹੈ।
29 ਅਪ੍ਰੈਲ 2020 ਦੀ ਤਾਰੀਖ 'ਚ ਕਿੰਨਾ ਸੱਚ
ਹੁਣ ਇਸ ਪੂਰੇ ਮਾਮਲੇ ਦੇ ਸੱਚ ਤਕ ਪਹੁੰਚਦੇ ਹਨ। ਜਿਥੇ ਤਕ 29 ਅਪ੍ਰੈਲ 2020 ਦੀ ਗੱਲ ਹੈ। ਇਹ ਗੱਲ ਬਿਲਕੁੱਲ ਸੱਚ ਕਿ ਇਸ ਦਿਨ ਇਕ Asteroid (ਛੋਟਾ ਤਾਰਾ) ਸਾਡੇ ਸੌਰ ਮੰਡਲ ਤੋਂ ਲੰਘੇਗਾ। Asteroid Watch ਦੇ ਟਵੀਟਰ ਹੈਂਡਲ 'ਤੇ ਇਸ ਦੀ ਅਧਿਕਾਰਕ ਜਾਣਕਾਰੀ ਦੇਖੀ ਜਾ ਸਕਦੀ ਹੈ। ਇਹ ਧਰਤੀ ਦੇ ਬਹੁਤ ਕਰੀਬ ਤੋਂ ਲੰਘੇਗਾ ਪਰ ਟਕਰਾਏਗਾ ਨਹੀਂ। ਪੁਲਾੜ ਦੀ ਭਾਸ਼ਾ 'ਚ ਬਹੁਤ ਕਰੀਬ ਦਾ ਮਤਲਬ ਵੀ ਬਹੁਤ ਦੂਰ ਹੁੰਦਾ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਧਰਤੀ ਦੇ ਨੇੜਿਓ ਲੰਘੇਗਾ ਉਦੋਂ ਉਸ ਦੀ ਇਹ ਦੂਰੀ ਕਰੀਬ 4 ਮਿਲੀਅਨ ਕਿਲੋਮੀਟਰ ਭਾਵ 40 ਲੱਖ ਕਿਲੋਮੀਟਰ ਹੋਵੇਗੀ। ਇਸ Asteroid ਦੀ ਸਪੀਡ ਧਰਤੀ ਦੇ ਨੇੜਿਓ ਲੰਘਦੇ ਸਮੇਂ 20 ਹਜ਼ਾਰ ਮੀਲ ਪ੍ਰਤੀ ਘੰਟਾ ਹੋ ਜਾਵੇਗੀ।
ਨਾਸਾ ਨੂੰ 1998 'ਚ ਹੀ ਲੱਗ ਗਿਆ ਸੀ ਪਤਾ
ਅਮਰੀਕਾ ਦੀ ਪੁਲਾੜ ਸੋਧ ਰਿਸਰਚ ਏਜੰਸੀ ਨਾਸਾ ਨੂੰ ਇਸ Asteroid ਬਾਰੇ ਸਾਲ 1998 'ਚ ਹੀ ਪਤਾ ਲੱਗ ਗਿਆ ਸੀ। ਵਿਗਿਆਨਕਾਂ ਨੇ ਇਸ ਦਾ ਨਾਂ 52768 ਤੇ 1998 ਓ.ਆਰ-2 ਦਿੱਤਾ ਹੈ। ਇਹ ਚਪਟੇ ਆਕਾਰ ਦਾ ਹੈ। ਇਸ ਦੀ ਖੋਜ 1998 'ਚ ਹੋਈ ਸੀ ਅਤੇ ਉਦੋਂ ਤੋਂ ਵਿਗਿਆਨਕ ਇਸ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ ਅਤੇ ਅਧਿਐਨ ਕਰ ਹਹੇ ਹਨ।
ਵਿਗਿਆਨਕਾਂ ਨੇ ਦਾਅਵੇ ਕੀਤੇ ਖਾਰਿਜ
ਵਿਗਿਆਨਕਾਂ ਨੇ ਇਸ ਗ੍ਰਹਿ ਦੇ ਧਰਤੀ ਨਾਲ ਟਕਰਾਉਣ ਅਤੇ ਵੱਡੀ ਤਬਾਹੀ ਕਰਨ ਦੇ ਦਾਅਵੇ ਨੂੰ ਖਾਰਿਜ ਕੀਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਛੋਟਾ ਗ੍ਰਹਿ ਜਾਂ ਛੋਟਾ ਤਾਰਾ ਧਰਤੀ ਤੋਂ ਬਹੁਤ ਦੂਰ ਤੋਂ ਲੰਘੇਗਾ ਅਤੇ ਧਰਤੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
2079 'ਚ ਇਹ ਗ੍ਰਹਿ ਵਾਪਸ ਆਵੇਗਾ ਧਰਤੀ ਦੇ ਕਰੀਬ
ਇਸ ਗ੍ਰਹਿ ਤੋਂ ਫਿਲਹਾਲ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਅੱਜ ਤੋਂ ਠੀਕ 59 ਸਾਲ ਬਾਅਦ ਭਾਵ ਸਾਲ 2079 'ਚ ਇਹੀ ਛੋਟਾ ਗ੍ਰਹਿ ਧਰਤਾ ਦੇ ਨੇੜੇ ਆਉਣ ਦੀ ਸੰਭਾਵਨਾ ਹੈ। ਵਿਗਿਆਨਕਾਂ ਨੇ ਇਸ ਦੀ ਗਣਨਾ ਕੀਤੀ ਹੈ। ਇਸ ਦੇ ਮੁਤਾਬਕ ਇਹ 16 ਅਪ੍ਰੈਲ 2079 ਨੂੰ ਸਾਡੀ ਤੋਂ ਸਿਰਫ 18 ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ। ਕਿਉਂਕਿ ਇਹ ਦੂਰੀ ਬਹੁਤ ਘੱਟ ਹੈ, ਅਜਿਹੇ 'ਚ ਇਸ ਦੇ ਧਰਤੀ ਨਾਲ ਟਕਰਾਉਣ ਦੀ ਗੁੰਜਾਇਸ਼ ਨਾ ਦੇ ਬਰਾਬਰ ਹੈ। ਕੁਲ ਮਿਲਾ ਕੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਖਬਰਾਂ ਸਿਰਫ ਅਫਵਾਹ ਹਨ।
ਕੀ ਮਾਨਸੂਨ ਨਾਲ ਰੁਕ ਸਕਦਾ ਹੈ ਕੋਰੋਨਾ ਵਾਇਰਸ ਦਾ ਫੈਲਾਅ
NEXT STORY