ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਕੀ ਗਰਮ ਅਤੇ ਨਮੀ ਵਾਲਾ ਮੌਸਮ ਕੋਰੋਨਾ ਵਾਇਰਸ ਦੇ ਫੈਲਾਅ ’ਤੇ ਰੋਕ ਲਗਾ ਸਕਦਾ ਹੈ। ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਆਈ. ਆਈ. ਟੀ.) ਦੇ ਵਿਗਿਆਨਕਾਂ ਵੱਲੋਂ ਕੀਤੀ ਗਈ ਖੋਜ ਵਿਚ ਇਸ ਤਰ੍ਹਾਂ ਦੇ ਤੱਥ ਸਾਹਮਣੇ ਆਏ ਹਨ। ਭਾਰਤ ਵਿਚ ਆਮ ਤੌਰ ’ਤੇ ਮਾਨਸੂਨ ਸੀਜ਼ਨ ਵਿਚ ਗਰਮੀ ਰਹਿੰਦੀ ਹੈ ਅਤੇ ਵਾਤਾਵਰਣ ਵਿਚ ਉਸ ਸਮੇਂ ਨਮੀ ਵੀ ਵੱਧ ਹੁੰਦੀ ਹੈ। ਖੋਜ ਵਿਚ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਦੇ 90 ਫੀਸਦੀ ਮਾਮਲੇ ਉਨ੍ਹਾਂ ਦੇਸ਼ਾਂ ਵਿਚ ਸਾਹਮਣੇ ਆਏ ਹਨ, ਜਿਥੇ ਤਾਪਮਾਨ 3 ਤੋਂ 17 ਡਿਗਰੀ ਸੈਲਸੀਅਸ ਅਤੇ ਨਮੀ ਦੀ ਮਾਤਰਾ 4 ਅਤੇ 9 ਹੁੰਦੀ ਹੈ। 18 ਡਿਗਰੀ ਤੋਂ ਵੱਧ ਤਾਪਮਾਨ ਅਤੇ 9 ਗ੍ਰਾਮ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਨਮੀ ਵਾਲੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਸਿਰਫ 6 ਫੀਸਦੀ ਮਾਮਲੇ ਹੋਏ ਹਨ।
ਹੈਦਰਾਬਾਦ ਦੀ ਇਸ ਡਾਕਟਰ ਨੇ ਕੀਤਾ ਕੋਰੋਨਾ ਦਾ ਟੀਕਾ ਬਣਾਉਣ ਦਾ ਦਾਅਵਾ
NEXT STORY