ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ 'ਪੰਜਾਬ ਕੇਸਰੀ ਗਰੁੱਪ' ਨਾਲ ਗੂੜ੍ਹੇ ਸਬੰਧ ਸਨ। ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਵਿਦੇਸ਼ ਯਾਤਰਾਵਾਂ ਦੌਰਾਨ ਉਹ 'ਪੰਜਾਬ ਕੇਸਰੀ ਗਰੁੱਪ' ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਅਤੇ ਜੁਆਇੰਟ ਸੰਪਾਦਕ ਅਵਿਨਾਸ਼ ਚੋਪੜਾ ਨੂੰ ਆਪਣੇ ਨਾਲ ਲੈ ਕੇ ਜਾਂਦੇ ਸਨ। ਯਾਤਰਾਵਾਂ ਦੌਰਾਨ ਉਹ ਆਪਣੇ ਵਿਸ਼ੇਸ਼ ਹਵਾਈ ਜਹਾਜ਼ ਵਿਚ ਸ਼੍ਰੀ ਵਿਜੇ ਚੋਪੜਾ ਅਤੇ ਸ਼੍ਰੀ ਅਵਿਨਾਸ਼ ਚੋਪੜਾ ਨੂੰ ਆਪਣੇ ਕੋਲ ਸੱਦ ਕੇ ਸਰਕਾਰ ਦੀਆਂ ਨੀਤੀਆਂ ਅਤੇ ਕਾਰਜ ਪ੍ਰਣਾਲੀ ਨੂੰ ਲੈ ਕੇ ਫੀਡਬੈਕ ਹਾਸਲ ਕਰਦੇ ਸਨ।

ਕਿੱਥੇ ਹੈ ਇੰਡੀਆ ਸ਼ਾਈਨਿੰਗ?
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਕਮੀਆਂ ਅਤੇ ਸੱਚ ਨੂੰ ਸਵੀਕਾਰ ਕਰਨ ਵਿਚ ਝਿਜਕਦੇ ਨਹੀਂ ਸਨ। ਵਾਜਪਾਈ ਜਦੋਂ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੇ ਆਖਰੀ ਸਾਲ ਵਿਚ ਸਨ ਤਾਂ ਉਨ੍ਹਾਂ ਨੇ ਸ਼੍ਰੀ ਵਿਜੇ ਚੋਪੜਾ ਨੂੰ ਦੇਸ਼ ਦੇ ਸਿਆਸੀ ਹਾਲਾਤ 'ਤੇ ਚਰਚਾ ਕਰਨ ਲਈ ਦਿੱਲੀ ਆਪਣੀ ਰਿਹਾਇਸ਼ 'ਤੇ ਬੁਲਾਇਆ ਸੀ। ਚਰਚਾ ਦੌਰਾਨ ਸ਼੍ਰੀ ਵਿਜੇ ਚੋਪੜਾ ਨੇ ਉਨ੍ਹਾਂ ਨੂੰ ਕਿਹਾ ਕਿ ਦੇਸ਼ ਵਿਚ ਇੰਡੀਆ ਸ਼ਾਈਨਿੰਗ ਦੀ ਗੱਲਬਾਤ ਤਾਂ ਹੋ ਰਹੀ ਹੈ ਪਰ ਅਸਲ ਵਿਚ ਇੰਡੀਆ ਸ਼ਾਈਨਿੰਗ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਤਾਂ ਵਾਜਪਾਈ ਨੇ ਸ਼੍ਰੀ ਚੋਪੜਾ ਦੀਆਂ ਗੱਲਾਂ 'ਤੇ ਸਹਿਮਤੀ ਜ਼ਾਹਰ ਕਰਦੇ ਹੋਏ ਸੱਚਾਈ ਨੂੰ ਸਵੀਕਾਰ ਕੀਤਾ ਕਿ ਮੈਂ ਖੁਦ ਪਾਰਟੀ ਨੇਤਾਵਾਂ ਨੂੰ ਕਹਿ ਰਿਹਾ ਹਾਂ ਕਿ ਇੰਡੀਆ ਸ਼ਾਈਨਿੰਗ ਕਿਤੇ ਵੀ ਦਿਖਾਈ ਨਹੀਂ ਦਿੰਦਾ ਹੈ। ਇਸ ਲਈ ਇੰਡੀਆ ਸ਼ਾਈਨਿੰਗ ਮੁੱਦੇ 'ਤੇ ਜ਼ਿਆਦਾ ਜ਼ੋਰ ਨਾ ਦਿੱਤਾ ਜਾਵੇ।

4 ਵਾਰ ਪੰਜਾਬ ਕੇਸਰੀ ਗਰੁੱਪ ਦੇ ਸੇਵਾ ਕਾਰਜ 'ਚ ਹੋਏ ਸ਼ਾਮਲ
ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਤੋਂ ਪਹਿਲਾਂ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 'ਪੰਜਾਬ ਕੇਸਰੀ ਗਰੁੱਪ' ਵਲੋਂ ਚਲਾਏ ਜਾਂਦੇ ਰਾਹਤ ਵੰਡ ਸਮਾਰੋਹਾਂ ਵਿਚ ਹਿੱਸਾ ਲੈਣ ਲਈ ਸ਼੍ਰੀ ਅਟਲ ਬਿਹਾਰੀ ਵਾਜਪਾਈ 4 ਵਾਰ ਜਲੰਧਰ ਆਏ।
ਪਹਿਲੀ ਵਾਰ 3 ਫਰਵਰੀ 1985 ਨੂੰ, ਦੂਜੀ ਵਾਰ 23 ਨਵੰਬਰ 1997 ਨੂੰ (ਸ਼ਹੀਦ ਪਰਿਵਾਰ ਫੰਡ ਵੰਡ ਰਾਹਤ ਵੰਡ ਸਮਾਰੋਹ ਵਿਚ ਹਿੱਸਾ ਲੈਣ ਲਈ, ਤੀਜੀ ਵਾਰ 12 ਮਈ 1999 ਨੂੰ ਪ੍ਰਧਾਨ ਮੰਤਰੀ ਰਾਹਤ ਵੰਡ ਸਹਾਇਤਾ ਰਕਮ ਪ੍ਰਾਪਤ ਕਰਨ ਅਤੇ ਚੌਥੀ ਵਾਰ 6 ਫਰਵਰੀ 2000 ਨੂੰ 'ਸ਼ਕਤੀ ਕਾਰਗਿੱਲ' ਫੰਡ ਲੈਣ ਲਈ ਜਲੰਧਰ ਆਏ ਸਨ।
3 ਫਰਵਰੀ 1985 ਨੂੰ ਸ਼ਹੀਦ ਪਰਿਵਾਰ ਫੰਡ ਦੇ ਸਹਾਇਤਾ ਵੰਡ ਸਮਾਰੋਹ ਵਿਚ ਬੋਲਦਿਆਂ ਉਨ੍ਹਾਂ ਕਿਹਾ ਸੀ,''ਸ਼ਹੀਦ ਪਰਿਵਾਰ ਇਕੱਲੇ ਨਹੀਂ। ਸਾਰਾ ਸਮਾਜ ਉਨ੍ਹਾਂ ਦੇ ਨਾਲ ਹੈ।''
ਸ਼ਹੀਦ ਪਰਿਵਾਰ ਫੰਡ ਦੇ 23 ਨਵੰਬਰ 1997 ਨੂੰ ਆਯੋਜਿਤ ਸਮਾਰੋਹ ਵਿਚ ਵਾਜਪਾਈ ਨੇ ਸਿਆਸਤਦਾਨਾਂ ਨੂੰ ਚੌਕਸ ਕਰਦਿਆਂ ਕਿਹਾ ਸੀ,''ਉਨ੍ਹਾਂ ਨੂੰ ਸਿਆਸਤ ਨੂੰ ਕੁਰਸੀ ਦੀ ਖੇਡ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਇਸ ਨਾਲ ਸਿਆਸਤ ਦੂਸ਼ਿਤ ਅਤੇ ਨੁਕਸ ਭਰਪੂਰ ਹੁੰਦੀ ਹੈ।''
ਫਿਰ 12 ਮਈ 1999 ਨੂੰ ਪ੍ਰਧਾਨ ਮੰਤਰੀ ਰਾਹਤ ਫੰਡ 'ਸ਼ਕਤੀ' ਦੀ 77 ਲੱਖ ਰੁਪਏ ਦੀ ਰਕਮ ਹਾਸਲ ਕਰਨ ਲਈ ਜਲੰਧਰ ਆਏ ਸ਼੍ਰੀ ਵਾਜਪਾਈ ਨੇ ਕਿਹਾ,''ਭਾਰਤ ਕਿਸੇ ਵੀ ਦੇਸ਼ 'ਤੇ ਹਮਲਾ ਨਹੀਂ ਕਰੇਗਾ ਪਰ ਕਿਸੇ ਹੋਰ ਨੂੰ ਆਪਣੇ 'ਤੇ ਹਮਲਾ ਕਰਨ ਦੀ ਆਗਿਆ ਵੀ ਨਹੀਂ ਦੇਵੇਗਾ।''
ਚੌਥੀਂ ਵਾਰ ਉਹ 6 ਫਰਵਰੀ 2000 ਨੂੰ 'ਪੰਜਾਬ ਕੇਸਰੀ ਗਰੁੱਪ' ਵਲੋਂ ਸ਼ੁਰੂ ਕੀਤੇ ਗਏ 'ਪ੍ਰਧਾਨ ਮੰਤਰੀ ਰਾਹਤ ਫੰਡ ਕਾਰਗਿੱਲ' ਵਿਚ ਇਕੱਠੀ ਹੋਈ 10 ਕਰੋੜ 34 ਲੱਖ ਰੁਪਏ ਦੀ ਰਕਮ ਹਾਸਲ ਕਰਨ ਲਈ ਜਲੰਧਰ ਆਏ। ਇਸ ਫੰਡ ਲਈ ਲੋਕਾਂ ਨੇ ਕਤਾਰਾਂ ਵਿਚ ਖੜ੍ਹੇ ਹੋ ਕੇ ਪੈਸੇ ਦਿੱਤੇ। ਲੋਕਾਂ ਦਾ ਕਹਿਣਾ ਸੀ ਕਿ ਵਾਜਪਾਈ ਜੀ ਨੇ ਕਾਰਗਿਲ ਦੀ ਜੰਗ ਜਿੱਤ ਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।

ਅਕਾਲੀ ਦਲ ਨਾਲ ਗੱਲਬਾਤ ਲਈ ਚੁਣਿਆ 'ਪੰਜਾਬ ਕੇਸਰੀ ਗਰੁੱਪ' ਨੂੰਪੰਜਾਬ ਜਦੋਂ ਅੱਤਵਾਦ ਦੇ ਦੌਰ ਵਿਚੋਂ ਲੰਘ ਰਿਹਾ ਸੀ, ਅਕਾਲੀ ਦਲ ਨੂੰ ਉਸ ਦੇ ਨੁਕਸਾਨ ਦਾ ਅਹਿਸਾਸ ਹੋ ਗਿਆ ਸੀ ਅਤੇ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਨਾਲ ਸੁਲ੍ਹਾ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗੱਲਬਾਤ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਭਾਜਪਾ ਨੇਤਾ ਮਦਨ ਲਾਲ ਖੁਰਾਣਾ ਨੇ 'ਪੰਜਾਬ ਕੇਸਰੀ ਗਰੁੱਪ' ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਨ ਲਈ ਉਹ 'ਪੰਜਾਬ ਕੇਸਰੀ ਗਰੁੱਪ' ਦੇ ਦਫਤਰ ਵਿਚ ਆਉਣਾ ਚਾਹੁੰਦੇ ਹਨ। ਸ਼੍ਰੀ ਚੋਪੜਾ ਨੇ ਜਦੋਂ ਇਸਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ 'ਪੰਜਾਬ ਕੇਸਰੀ ਗਰੁੱਪ' ਹਿੰਦੂਆਂ ਅਤੇ ਸਿੱਖਾਂ ਦੀ ਆਪਸੀ ਸਦਭਾਵਨਾ ਦਾ ਹਮਾਇਤੀ ਹੈ। ਇਸ ਪਰਿਵਾਰ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਕੀਤੀਆਂ ਹਨ। ਪਰਿਵਾਰ ਦੇ 2 ਮੈਂਬਰਾਂ ਦੀ ਸ਼ਹਾਦਤ ਦੇ ਨਾਲ-ਨਾਲ ਅਖਬਾਰ ਨਾਲ ਜੁੜੇ ਦਰਜਨਾਂ ਮੁਲਾਜ਼ਮ ਸ਼ਹੀਦ ਹੋਏ ਹਨ। ਇਸ ਲਈ ਸ਼ਾਂਤੀ ਦੀ ਗੱਲਬਾਤ ਕਰਨ ਲਈ ਇਸ ਤੋਂ ਵਧੀਆ ਹੋਰ ਕੋਈ ਥਾਂ ਨਹੀਂ ਹੋ ਸਕਦੀ।
ਬਟਾਲਾ 'ਚ ਸ਼ਾਂਤੀ ਸਥਾਪਨਾ 'ਚ ਅਹਿਮ ਭੂਮਿਕਾ
1980 ਦੇ ਦਹਾਕੇ ਵਿਚ ਪੰਜਾਬ ਜਦੋਂ ਅੱਤਵਾਦ ਦੀ ਅੱਗ 'ਚ ਝੁਲਸ ਰਿਹਾ ਸੀ ਤਾਂ ਫਰਵਰੀ 1987 ਵਿਚ ਅੱਤਵਾਦੀਆਂ ਨੇ ਬਟਾਲਾ ਘੇਰ ਲਿਆ ਅਤੇ ਸ਼ਹਿਰ ਵਿਚ ਆਉਣ ਵਾਲੇ ਜ਼ਰੂਰੀ ਸਾਮਾਨ ਦੀ ਸਪਲਾਈ ਬੰਦ ਕਰ ਦਿੱਤੀ। ਇਲਾਕੇ ਵਿਚ ਸ਼ਾਂਤੀ ਦੀ ਸਥਾਪਨਾ ਲਈ ਆਏ ਸੰਸਦੀ ਦਲ ਵਿਚ ਅਟਲ ਬਿਹਾਰੀ ਵਾਜਪਾਈ ਵੀ ਸ਼ਾਮਲ ਸਨ। ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸਨ। ਨੱਥਾ ਸਿੰਘ ਦਾਲਮ, ਨਿਰਮਲ ਸਿੰਘ ਕਾਹਲੋਂ ਅਤੇ ਸੁੱਚਾ ਸਿੰਘ ਛੋਟੇਪੁਰ ਉਸ ਸਮੇਂ ਕੈਬਨਿਟ ਮੰਤਰੀ ਸਨ। ਅਟਲ ਬਿਹਾਰੀ ਵਾਜਪਾਈ ਨਾਲ ਆਏ ਸੰਸਦੀ ਦਲ ਨੇ ਸਰਕਾਰ ਦੇ ਨਾਲ-ਨਾਲ ਉਸ ਸਮੇਂ ਦੇ ਜ਼ਿਲਾ ਭਾਜਪਾ ਪ੍ਰਧਾਨ ਬਲਦੇਵ ਮਿੱਤਰ ਕਾਂਸਰਾ ਅਤੇ ਵਿਧਾਇਕ ਅਸ਼ਵਨੀ ਸੇਖੜੀ ਨਾਲ ਮੁਲਾਕਾਤ ਕੀਤੀ। ਹਾਲਾਤ ਦਾ ਜਾਇਜ਼ਾ ਲੈਣ ਪਿੱਛੋਂ ਸ਼ਾਂਤੀ ਸਥਾਪਨਾ ਲਈ ਯਤਨ ਸ਼ੁਰੂ ਕੀਤੇ ਗਏ। ਅਟਲ ਜੀ ਦੀ ਵਿਚੋਲਗੀ ਪਿੱਛੋਂ ਬਟਾਲਾ ਵਿਚ ਸ਼ਾਂਤੀ ਦੀ ਸਥਾਪਨਾ ਹੋਈ।

ਅਕਾਲੀ ਦਲ ਨਾਲ ਗੱਲਬਾਤ ਲਈ ਚੁਣਿਆ 'ਪੰਜਾਬ ਕੇਸਰੀ ਗਰੁੱਪ' ਨੂੰ
ਪੰਜਾਬ ਜਦੋਂ ਅੱਤਵਾਦ ਦੇ ਦੌਰ ਵਿਚੋਂ ਲੰਘ ਰਿਹਾ ਸੀ, ਅਕਾਲੀ ਦਲ ਨੂੰ ਉਸ ਦੇ ਨੁਕਸਾਨ ਦਾ ਅਹਿਸਾਸ ਹੋ ਗਿਆ ਸੀ ਅਤੇ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਨਾਲ ਸੁਲ੍ਹਾ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗੱਲਬਾਤ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਭਾਜਪਾ ਨੇਤਾ ਮਦਨ ਲਾਲ ਖੁਰਾਣਾ ਨੇ 'ਪੰਜਾਬ ਕੇਸਰੀ ਗਰੁੱਪ' ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਨ ਲਈ ਉਹ 'ਪੰਜਾਬ ਕੇਸਰੀ ਗਰੁੱਪ' ਦੇ ਦਫਤਰ ਵਿਚ ਆਉਣਾ ਚਾਹੁੰਦੇ ਹਨ। ਸ਼੍ਰੀ ਚੋਪੜਾ ਨੇ ਜਦੋਂ ਇਸਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ 'ਪੰਜਾਬ ਕੇਸਰੀ ਗਰੁੱਪ' ਹਿੰਦੂਆਂ ਅਤੇ ਸਿੱਖਾਂ ਦੀ ਆਪਸੀ ਸਦਭਾਵਨਾ ਦਾ ਹਮਾਇਤੀ ਹੈ। ਇਸ ਪਰਿਵਾਰ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਕੀਤੀਆਂ ਹਨ। ਪਰਿਵਾਰ ਦੇ 2 ਮੈਂਬਰਾਂ ਦੀ ਸ਼ਹਾਦਤ ਦੇ ਨਾਲ-ਨਾਲ ਅਖਬਾਰ ਨਾਲ ਜੁੜੇ ਦਰਜਨਾਂ ਮੁਲਾਜ਼ਮ ਸ਼ਹੀਦ ਹੋਏ ਹਨ। ਇਸ ਲਈ ਸ਼ਾਂਤੀ ਦੀ ਗੱਲਬਾਤ ਕਰਨ ਲਈ ਇਸ ਤੋਂ ਵਧੀਆ ਹੋਰ ਕੋਈ ਥਾਂ ਨਹੀਂ ਹੋ ਸਕਦੀ।

'ਏਕ ਨੇਤਾ ਜਿਸਕਾ ਨਾ ਕੋਈ ਦੁਸ਼ਮਣ'
NEXT STORY