ਟਾਹਲੀਵਾਲ— ਉਦਯੋਗਿਕ ਖੇਤਰ ਟਾਹਲੀਟਾਲ 'ਚ ਅੱਧਾ ਦਰਜਨ ਏ. ਟੀ. ਐੱਮ. ਹੋਣ ਦੇ ਬਾਵਜੂਦ ਉਪਭੋਗਤਾ ਨੂੰ ਇਨ੍ਹਾਂ ਦਾ ਲਾਭ ਕਦੀ-ਕਦੀ ਹੀ ਮਿਲਦਾ ਹੈ। ਬੀਤੇਂ ਦਿਨੀਂ ਸ਼ੁੱਕਰਵਾਰ ਅਤੇ ਐਤਵਾਰ ਨੂੰ ਏ. ਟੀ. ਐੱਮ. 'ਚ ਰਾਸ਼ੀ ਤੋਂ ਉਪਭੋਗਤਾ ਨੂੰ ਪਰੇਸ਼ਾਨ ਹੋਣ ਪੈ ਰਿਹਾ ਹੈ। ਗ੍ਰਾਹਕ ਸੁਖਦੇਵ, ਰਾਜੀਵ, ਜਿਤੇਂਦਰ, ਰਾਮ ਕੁਮਾਰ ਸਮੇਤ ਕਈ ਗਾਹਕਾਂ ਨੇ ਦੁੱਖੀ ਹੋ ਕੇ ਕਿਹਾ ਕਿ ਜਦੋਂ ਏ. ਟੀ. ਐੱਮ. 'ਚ ਰਾਸ਼ੀ ਹੀ ਨਹੀਂ ਪਾਉਣੀ ਤਾਂ ਏ. ਟੀ. ਐੱਮ. ਦੀਆਂ ਹਰ ਜਗ੍ਹਾ ਸੁਵਿਧਾਵਾਂ ਦਿੱਤੀਆਂ ਹੀ ਕਿਉਂ ਹਨ। ਬੈਂਕਾਂ 'ਚ ਛੁੱਟੀ ਦੇ ਦਿਨ ਅਤੇ ਬੈਂਕਾਂ 'ਚ ਛੁੱਟੀ ਹੋਣ ਤੋਂ ਬਾਅਦ ਹੀ ਏ. ਟੀ. ਐੱਮ. ਦਾ ਲਾਭ ਉਪਭੋਗਤਾਂਵਾਂ ਨੂੰ ਹੁੰਦਾ ਹੈ ਪਰੰਤੂ ਟਾਹਲੀਟਾਲ 'ਚ ਤਾਂ ਬੈਂਕ ਖੁੱਲ੍ਹੇ ਹੋਣ ਦੇ ਬਾਵਜੂਦ ਏ. ਟੀ. ਐੱਮ. 'ਚ ਨਕਦੀ ਕਦੀ-ਕਦੀ ਪਾਈ ਨਹੀਂ ਜਾਂਦੀ। ਇਸ ਲਈ ਕੰਮ ਕਰਨ ਵਾਲਿਆਂ ਨੂੰ ਵੀ ਉਨ੍ਹਾਂ ਦੀ ਤਨਖਾਹ ਖਾਤੇ 'ਚ ਨਾ ਆਉਣ ਦੇ ਬਾਵਜੂਦ ਸਹੀ ਸਮੇਂ 'ਤੇ ਮਿਲ ਨਹੀਂ ਪਾਉਂਦੀ।
ਫਿਰ ਚਰਚਾ 'ਚ ਕਲਪਨਾ ਚਾਵਲਾ ਮੈਡੀਕਲ ਹਸਪਤਾਲ, ਚੌਥੀ ਮੰਜ਼ਿਲ ਤੋਂ ਡਿੱਗਣ ਨਾਲ ਮਰੀਜ਼ ਦੀ ਮੌਤ
NEXT STORY