ਮੁੰਬਈ— ਮੁੰਬਈ ਦੇ ਇਕ ਏ.ਟੀ.ਐੱਮ. 'ਚ ਔਰਤ ਨਾਲ ਅਸ਼ਲੀਲ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਦੀ ਸਵੇਰ 3 ਵਜੇ 23 ਸਾਲਾ ਔਰਤ ਕਿਸੇ ਜਨਮ ਦਿਨ ਦੀ ਪਾਰਟੀ ਤੋਂ ਘਰ ਵਾਪਸ ਆ ਰਹੀ ਸੀ। ਆਟੋ ਡਰਾਈਵਰ ਨੂੰ ਪੈਸਾ ਦੇਣ ਲਈ ਉਹ ਥਾਣਏ ਦੇ ਕੋਪਾਰੀ ਇਲਾਕੇ ਦੇ ਇਕ ਏ.ਟੀ.ਐੱਮ. 'ਚ ਪੈਸੇ ਕੱਢਵਾਉਣ ਲਈ ਰੁਕੀ। ਏ.ਟੀ.ਐੱਮ. 'ਚ ਪਹਿਲਾਂ ਤੋਂ ਹੀ ਇਕ ਨੌਜਵਾਨ ਮੌਜੂਦ ਸੀ, ਜੋ ਔਰਤ ਦੀ ਮਦਦ ਦੇ ਬਹਾਨੇ ਉਸ ਕੋਲ ਆਇਆ। ਨੌਜਵਾਨ ਨੇ ਕੋਲ ਆ ਕੇ ਔਰਤ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਔਰਤ ਨੂੰ ਆਪਣਾ ਪ੍ਰਾਈਵੇਟ ਪਾਰਟ ਦਿਖਾਉਣ ਲੱਗਾ। ਇਸ ਘਟਨਾ ਦਾ ਔਰਤ ਨੇ ਵੀਡੀਓ ਬਣਾ ਲਿਆ। ਵੀਡੀਓ ਬਣਾਉਂਦੇ ਦੇਖ ਨੌਜਵਾਨ ਉੱਥੋਂ ਦੌੜ ਗਿਆ। ਔਰਤ ਨੇ ਏ.ਟੀ.ਐੱਮ. ਤੋਂ ਬਾਹਰ ਨਿਕਲ ਕੇ ਕੋਲ ਖੜ੍ਹੀ ਪੁਲਸ ਵੈਨ ਨੂੰ ਵੀਡੀਓ ਦਿਖਾਈ ਅਤੇ ਸ਼ਿਕਾਇਤ ਦਰਜ ਕਰਵਾਈ।
ਪੁਲਸ ਨੇ ਵੀਡੀਓ ਦੇ ਆਧਾਰ 'ਤੇ ਕੀਤੀ ਦੋਸ਼ੀ ਦੀ ਪਛਾਣ
ਨਾਲ ਹੀ ਔਰਤ ਨੇ ਇਸ ਵੀਡੀਓ ਨੂੰ ਟਵਿੱਟਰ 'ਤੇ ਵੀ ਸ਼ੇਅਰ ਕਰ ਦਿੱਤਾ। ਪੁਲਸ ਤੁਰੰਤ ਹਰਕਤ 'ਚ ਆਈ ਅਤੇ ਵੀਡੀਓ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰਦੇ ਹੋਏ ਐਤਵਾਰ ਦੀ ਸ਼ਾਮ ਉਸ ਨੂੰ ਗ੍ਰਿਫਤਾਰ ਕਰ ਲਿਆ। ਹੁਣ ਉਹ ਪੁਲਸ ਦੀ ਹਿਰਾਸਤ 'ਚ ਹਨ। ਦੋਸ਼ੀ ਦੀ ਪਛਾਣ ਸੰਦੀਸ਼ ਕੁੰਭਰਕਰ ਦੇ ਤੌਰ 'ਤੇ ਹੋਈ ਹੈ। ਮੀਡੀਆ ਰਿਪੋਰਟ ਅਨੁਸਾਰ ਸ਼ਖਸ 'ਤੇ ਔਰਤਾਂ ਨਾਲ ਯੌਨ ਉਤਪੀੜਨ ਦੀਆਂ ਧਾਰਾਵਾਂ 'ਚ ਕੇਸ ਦਰਜ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਸ਼ਖਸ ਕਹਿਣ ਲੱਗਾ ਕਿ ਉਹ ਘਟਨਾ ਦੇ ਸਮੇਂ ਸ਼ਰਾਬ ਦੇ ਨਸ਼ੇ 'ਚ ਸੀ।
ਪੱਛਮੀ ਬੰਗਾਲ 'ਚ ਅਮਿਤ ਸ਼ਾਹ ਨੂੰ ਰੋਡ ਸ਼ੋਅ ਕਰਨ ਦੀ ਨਹੀਂ ਮਿਲੀ ਇਜਾਜ਼ਤ
NEXT STORY