ਕੋਲਕਾਤਾ—ਹੁਣ ਲੋਕ ਸਭਾ ਦੇ ਸਿਰਫ ਆਖਰੀ ਅਤੇ ਸੱਤਵੇ ਪੜਾਅ 'ਤੇ ਵੋਟਿਗ ਰਹਿ ਗਈ ਹੈ। ਇਸ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਪ੍ਰਚਾਰ ਮੁਹਿੰਮ 'ਚ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੀਆਂ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਜਾਦਵਪੁਰ 'ਚ ਰੋਡ ਸ਼ੋਅ ਕਰਨਾ ਸੀ, ਜਿਸ ਦੇ ਲਈ ਇਜਾਜ਼ਤ ਨਹੀਂ ਮਿਲੀ ਹੈ। ਮਾਹਿਰਾਂ ਮੁਤਾਬਕ ਅਮਿਤ ਸ਼ਾਹ ਦੇ ਹੈਲੀਕਾਪਟਰ ਨੂੰ ਲੈਂਡਿੰਗ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ। ਭਾਜਪਾ ਇਸ ਬਾਰੇ 'ਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ।
ਦੱਸ ਦੇਈਏ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਦੇ ਕੋਲਕਾਤਾ, ਜਾਦਵਪੁਰ ਅਤੇ ਉੱਤਰ 24 ਪਰਗਨਾ 'ਚ ਰੈਲੀ ਕਰਨਗੇ।
ਨਕਸਲ ਪ੍ਰਭਾਵਿਤ ਖੇਤਰਾਂ 'ਚ ਤਾਇਨਾਤ ਕੀਤੀ ਗਈ ਮਹਿਲਾ ਕਮਾਂਡੋ ਯੂਨਿਟ
NEXT STORY